ਇਸਲਾਮਾਬਾਦ (ਭਾਸ਼ਾ): ਨੂਰ ਮੁਕਾਦਮ ਦੀ ਜ਼ਿੰਦਗੀ ਦੇ ਆਖਰੀ ਕੁਝ ਘੰਟੇ ਖੌਫਨਾਕ ਸਨ। 27 ਸਾਲਾ ਨੂਰ ਨੇ ਇਸ ਦਰਦ ਤੋਂ ਬਚਣ ਲਈ ਖਿੜਕੀ ਤੋਂ ਛਾਲ ਮਾਰ ਦਿੱਤੀ ਸੀ ਪਰ ਉਸ ਨੂੰ ਵਾਪਸ ਘਰ ਵਿਚ ਲਿਆਂਦਾ ਗਿਆ, ਕੁੱਟਿਆ ਗਿਆ ਅਤੇ ਫਿਰ ਉਸ ਦਾ ਸਿਰ ਕੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ਨੂੰ ਇੰਨੀ ਦਰਦਨਾਕ ਮੌਤ ਦੇਣ ਦਾ ਦੋਸ਼ ਉਸ ਦੇ ਬਚਪਨ ਦੇ ਦੋਸਤ ਜਫੀਰ ਜਾਫਰ 'ਤੇ ਹੈ। ਖ਼ਬਰਾਂ ਮੁਤਾਬਕ ਨੂਰ ਨੇ ਜਹੀਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਮਗਰੋਂ ਉਸ ਨੇ ਕਥਿਤ ਤੌਰ 'ਤੇ ਇਹ ਕਦਮ ਚੁੱਕਿਆ।
ਇਸ ਘਟਨਾ ਨੇ ਪਿਛਲੇ ਹਫ਼ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸਨਸਨੀ ਮਚਾ ਦਿੱਤੀ ਸੀ, ਜਿੱਥੇ ਪਹਿਲਾਂ ਹੀ ਮਨੁੱਖੀ ਅਧਿਕਾਰ ਕਾਰਕੁਨ ਬੀਬੀਆਂ ਖ਼ਿਲਾਫ਼ ਹੋ ਰਹੇ ਹਮਲਿਆਂ ਵਿਰੁੱਧ ਆਵਾਜ਼ ਚੁੱਕ ਰਹੇ ਹਨ। ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁਨ ਤਾਹਿਰਾ ਅਬਦੁੱਲਾ ਨੇ ਕਿਹਾ ਕਿ ਨੂਰ ਮੁਕਾਦਮ ਇਕ ਡਿਪਲੋਮੈਟ ਦੀ ਬੇਟੀ ਸੀ ਅਤੇ ਸਮਾਜ ਵਿਚ ਉਸ ਦੇ ਅਹੁਦੇ ਕਾਰਨ ਇਸ ਮਾਮਲੇ ਨੂੰ ਮਿਲੀ ਇੰਨੀ ਤਵੱਜੋ ਜ਼ਰੀਏ ਪਾਕਿਸਤਾਨ ਵਿਚ ਬੀਬੀਆਂ ਖ਼ਿਲਾਫ਼ ਵੱਧ ਰਹੀ ਹਿੰਸਾ 'ਤੇ ਆਖਿਰਕਾਰ ਸਵਾਲ ਉਠੇ ਪਰ ਇਸ ਤਰ੍ਹਾਂ ਦੀ ਹਿੰਸਾ ਦੀ ਸ਼ਿਕਾਰ ਹੋਣ ਵਾਲੀਆਂ ਜ਼ਿਆਦਾਤਰ ਬੀਬੀਆ ਦੇਸ਼ ਦੇ ਗਰੀਬ ਅਤੇ ਮੱਧਮ ਵਰਗਾਂ ਵਿਚੋਂ ਹਨ ਅਤੇ ਉਹਨਾਂ ਦੀ ਮੌਤ ਨੂੰ ਲੈ ਕੇ ਅਕਸਰ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਜਾਂਦੀ ਜਾਂ ਇਹਨਾਂ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ।
ਅਬਦੁੱਲਾ ਨੇ ਕਿਹਾ ਕਿ ਸਿਰਫ ਇਕ ਹਫ਼ਤੇ ਵਿਚ ਬੀਬੀਆਂ 'ਤੇ ਹੋਏ ਹਮਲਿਆਂ ਦੀ ਮੈਂ ਆਪਣੇ ਹੱਥੀਂ ਇਕ ਲੰਬੀ ਸੂਚੀ ਦੇ ਸਕਦਾ ਹਾਂ। ਪਾਕਿਸਤਾਨ ਵਿਚ ਬੀਬੀਆਂ ਖ਼ਿਲਾਫ਼ ਯੌਨ ਅਪਰਾਧਾਂ ਅਤੇ ਹਿੰਸਾ ਦੀ ਮਹਾਮਾਰੀ ਇਕ ਚੁੱਪ ਮਹਾਮਾਰੀ ਹੈ ਜਿਸ ਨੂੰ ਕੋਈ ਦੇਖ ਨਹੀਂ ਰਿਹਾ ਅਤੇ ਨਾ ਇਸ ਬਾਰੇ ਕੋਈ ਗੱਲ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਪਾਕਿਸਤਾਨ ਦੀ ਸੰਸਦ ਇਸ ਮਹੀਨੇ ਇਕ ਬਿੱਲ ਪਾਸ ਕਰਨ ਵਿਚ ਅਸਫਲ ਰਹੀ ਜੋ ਬੀਬੀਆਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ ਸੀ। ਇਸ ਵਿਚ ਪਤੀ ਵੱਲੋਂ ਦਿੱਤੀ ਜਾਣ ਵਾਲੀ ਹਿੰਸਾ ਵੀ ਸ਼ਾਮਲ ਹੈ। ਇਸ ਦੀ ਬਜਾਏ ਉਸ ਨੇ ਇਕ ਇਸਲਾਮੀ ਵਿਚਾਰਧਾਰਾ ਪਰੀਸ਼ਦ ਨੂੰ ਇਸ 'ਤੇ ਵਿਚਾਰ ਕਰਨ ਲਈ ਕਿਹਾ ਹੈ । ਇਸੇ ਪਰੀਸ਼ਦ ਨੇ ਪਹਿਲਾਂ ਕਿਹਾ ਸੀ ਕਿ ਪਤੀ ਵੱਲੋਂ ਪਤਨੀ ਨੂੰ ਮਾਰਨ ਵਿਚ ਕੁਝ ਗਲਤ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਬੇਰਹਿਮੀ, ਅਫਗਾਨੀ ਮੁੰਡੇ ਨੂੰ ਪੱਥਰ ਮਾਰ-ਮਾਰ ਕੇ ਲਈ ਜਾਨ (ਵੀਡੀਓ)
ਇਸ ਸਾਲ ਦੀ ਸ਼ੁਰੂਆਤ ਵਿਚ ਜਾਰੀ ਕੀਤੀ ਗਈ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਮੁਤਾਬਕ ਦੇਸ਼ ਭਰ ਵਿਚ ਘਰੇਲੂ ਹਿੰਸਾ ਹਾਟਲਾਈਨ ਤੋਂ ਇਕੱਠੇ ਕੀਤੇ ਗਏ ਅੰਕੜਿਆਂ ਵਿਚ ਪਿਛਲੇ ਸਾਲ ਜਨਵਰੀ ਅਤੇ ਮਾਰਚ ਵਿਚਕਾਰ ਹੋਈ ਘਰੇਲੂ ਹਿੰਸਾ ਵਿਚ 200 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਕੋਵਿਡ-19 ਕਾਰਨ ਮਾਰਚ ਵਿਚ ਸ਼ੁਰੂ ਹੋਈ ਤਾਲਾਬੰਦੀ ਦੌਰਾਨ ਤਾਂ ਇਹ ਅੰਕੜੇ ਕਾਫੀ ਜ਼ਿਆਦਾ ਸਨ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਤਥਾਕਥਿਤ ਸ਼ਾਨ ਲਈ ਕਤਲ ਦੇ ਕਈ ਮਾਮਲਿਆਂ ਵਿਚ ਅਪਰਾਧੀ ਭਰਾ, ਪਿਤਾ ਜਾਂ ਹੋਰ ਪੁਰਸ਼ ਰਿਸ਼ਤੇਦਾਰ ਹੁੰਦੇ ਹਨ। ਹਰੇਕ ਸਾਲ ਇਸ ਤਰ੍ਹਾਂ 1000 ਤੋਂ ਵੱਧ ਬੀਬੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਹਨਾਂ ਵਿਚੋਂ ਕਈਆਂ ਦੀ ਸ਼ਿਕਾਇਤ ਵੀ ਦਰਜ ਨਹੀਂ ਹੁੰਦੀ।
ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ ਨੇ ਭਾਰਤ ਸਮੇਤ 9 ਹੋਰ ਦੇਸ਼ਾਂ ਲਈ ਵਧਾਈ ਯਾਤਰਾ ਪਾਬੰਦੀ
ਅਧਿਕਾਰ ਸਮੂਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਧਾਰਮਿਕ ਅਧਿਕਾਰ ਲਈ ਕੰਮ ਕਰਦੇ ਹਨ ਅਤੇ ਬੀਬੀਆਂ 'ਤੇ ਹਮਲਿਆਂ ਦੇ ਅਪਰਾਧੀਆਂ ਨੂੰ ਮੁਆਫ਼ ਕਰਦੇ ਹਨ। ਉਹਨਾਂ ਨੇ ਕਿਹਾ ਕਿ ਸਾਬਕਾ ਕ੍ਰਿਕਟਰ, ਜਿਹਨਾਂ ਨੇ ਤਿੰਨ ਵਾਰ ਵਿਆਹ ਕੀਤਾ ਹੈ ਅਤੇ ਇਕ ਸਮਾਂ ਸੀ ਜਦੋਂ ਇਮਰਾਨ ਦਾ ਅਕਸ ਕਈ ਬੀਬੀਆਂ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਦਾ ਸੀ ਪਰ ਹੁਣ ਉਹਨਾਂ ਨੇ ਰੂੜ੍ਹੀਵਾਦੀ ਇਸਲਾਮ ਨੂੰ ਅਪਨਾ ਲਿਆ ਹੈ। ਉਹ ਇਕ ਧਾਰਮਿਕ ਵਿਅਕਤੀ ਦੇ ਨਾਲ ਗੂੜ੍ਹੇ ਸੰਬੰਧ ਰੱਖਦੇ ਹਨ ਜਿਹਨਾਂ ਨੇ ਬੀਬੀਆਂ ਨਾਲ ਹੋ ਰਹੇ ਅਪਰਾਧਾਂ ਲਈ ਕੋਵਿਡ-19 ਨੂੰ ਦੋਸ਼ੀ ਠਹਿਰਾਇਆ ਸੀ।
ਪਾਕਿਸਤਾਨ ’ਚ ਤੇਜ਼ ਮੀਂਹ ਨਾਲ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਜੱਦੀ ਮਕਾਨਾਂ ਨੂੰ ਪੁੱਜਾ ਨੁਕਸਾਨ
NEXT STORY