ਵਾਸ਼ਿੰਗਟਨ - ਅਮਰੀਕੀ ਖੋਜਕਾਰਾਂ ਦੀ ਟੀਮ ਨੇ ਰੋਬੋਟਸ ਦੇ ਜ਼ਰੀਏ 2 ਜ਼ਿੰਦਾ ਸੂਰਾਂ ਦੀ ਸਰਜਰੀ ਕੀਤੀ। ਹਿਊਮਨਾਈਡ ਰੋਬੋ ਦੇ ਜ਼ਰੀਏ ਇਸ ਨੂੰ ਦੁਨੀਆ ਦੀ ਪਹਿਲੀ ਸਰਜਰੀ ਮੰਨਿਆ ਜਾ ਰਿਹਾ ਹੈ। ਅਮਰੀਕੀ ਖੋਜਕਾਰਾਂ ਦਾ ਇਹ ਅਧਿਐਨ ਵਿਗਿਆਨ ਜਰਨਲ ਨੇਚਰ ਵਿਚ ਪ੍ਰਕਾਸ਼ਿਤ ਹੋਇਆ ਹੈ। ਖੋਜਕਾਰਾਂ ਦੀ ਟੀਮ ਨੇ ਇਸ ਲਈ ਚੀਨੀ ਕੰਪਨੀ ਯੂਨਿਟ੍ਰੀ ਦੇ ‘ਜੀ1 ਹਿਊਮਨਾਈਡ’ ਦੀ ਵਰਤੋਂ ਕੀਤੀ। ਦੋਵੇਂ ਆਪ੍ਰੇਸ਼ਨ ਪੂਰੀ ਤਰ੍ਹਾਂ ਸਫ਼ਲ ਰਹੇ।
ਸੂਰਾਂ ਦਾ ਗਾਲ ਬਲੈਡਰ ਕੱਢਿਆ
ਇਹ ਬੇਮਿਸਾਲ ਪ੍ਰਯੋਗ ਕੈਲੀਫੋਰਨੀਆ ਯੂਨੀਵਰਸਿਟੀ ਸੈਨ ਡਿਏਗੋ ਦੇ ਡਾਕਟਰਾਂ ਅਤੇ ਖੋਜਕਾਰਾਂ ਨੇ ਕੀਤਾ। ਹਿਊਮਨਾਈਡ ਰੋਬੋਟ ਨੇ ਸੂਰਾਂ ਦੇ ਪੇਟ ਵਿਚ ਬਿਨਾਂ ਵੱਡਾ ਚੀਰਾ ਲਾਏ ਲੈਪ੍ਰੋਸਕੋਪਿਕ ਵਿਧੀ ਨਾਲ ਗਾਲ ਬਲੈਡਰ ਨੂੰ ਸੁਰੱਖਿਅਤ ਬਾਹਰ ਕੱਢਿਆ।
ਸਰਜਨ ਦੀ ਮਦਦ ਨਾਲ ਆਪ੍ਰੇਸ਼ਨ
ਪਹਿਲੀ ਸਰਜਰੀ ਵਿਚ ਇਕ ਹਿਊਮਨਾਈਡ ਰੋਬੋਟ ਨੇ ਇਨਸਾਨ ਸਰਜਨ ਦੀ ਮਦਦ ਨਾਲ ਆਪ੍ਰੇਸ਼ਨ ਕੀਤਾ। ਉੱਥੇ ਹੀ ਦੂਜੀ ਵਾਰ ਵਿਚ ਦੋ ਯੂਨਿਟ੍ਰੀ ਜੀ1 ਰੋਬੋਟਸ ਨੇ ਮਿਲ ਕੇ ਪੂਰੀ ਸਰਜਰੀ ਨੂੰ ਅੰਜਾਮ ਦਿੱਤਾ।
ਬੈਂਕਾਕ ਦੇ ਪੱਬ ’ਚ ਲੱਗੀ ਭਿਆਨਕ ਅੱਗ, 27 ਲੋਕਾਂ ਦੀ ਮੌਤ
NEXT STORY