ਮਨੀਲਾ- ਮੱਧ ਫਿਲਪੀਨਜ਼ ਦੇ ਇਕ ਸਮੁੰਦਰੀ ਤਟੀ ਪਿੰਡ ਵਿਚ ਬਿਜਲੀ ਉਤਪਾਦਨ ਪਲਾਂਟ ਤੋਂ ਤਕਰੀਬਨ 2,50,000 ਲੀਟਰ ਤੇਲ ਲੀਕ ਹੋਣ ਦੇ ਬਾਅਦ 400 ਤੋਂ ਵੱਧ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢਿਆ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਲੋਇਲੋ ਸਿਟੀ ਦੇ ਮੇਅਰ ਜੇਰੀ ਟ੍ਰੇਨਾਸ ਮੁਤਾਬਕ ਤੇਲ ਦੀ ਬਦਬੂ ਇੰਨੀ ਜ਼ਿਆਦਾ ਤੇਜ਼ ਸੀ ਕਿ ਸਾਨੂੰ ਲੋਕਾਂ ਨੂੰ ਹਟਾ ਕੇ ਦੋ ਸਕੂਲਾਂ ਵਿਚ ਲੈ ਜਾਣਾ ਪਿਆ ਅਤੇ ਰਾਤ ਇਕ ਹੋਰ ਸਥਾਨ ਤੋਂ ਲੋਕਾਂ ਨੂੰ ਉੱਥੋਂ ਕੱਢਿਆ ਗਿਆ। ਇਸ ਵਿਚਕਾਰ ਤਟਰੱਖਿਅਕ ਬਲ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਰੂਰਤ ਪੈਣ 'ਤੇ ਪਲਾਂਟ ਦੇ ਮਾਲਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਜਾਵੇਗਾ।
ਅਮਰੀਕਾ 'ਚ ਦੋ ਜਹਾਜ਼ ਹਾਦਸਾਗ੍ਰਸਤ, 8 ਲੋਕਾਂ ਦੀ ਮੌਤ ਦਾ ਖਦਸ਼ਾ
NEXT STORY