ਇੰਟਰਨੈਸ਼ਨਲ ਡੈਸਕ (ਬਿਊਰੋ): ਮੈਕਸੀਕੋ ਨਾਲ ਲੱਗਦੀ ਯੂ.ਐੱਸ, ਸਰਹੱਦ 'ਤੇ ਪ੍ਰਵਾਸੀਆਂ ਦੇ ਇੱਕ ਵੱਡੇ ਸਮੂਹ ਨੇ ਐਤਵਾਰ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਯੂ.ਐੱਸ, ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਸਮਾਚਾਰ ਏਜੰਸੀ ਸੀ.ਐਨ.ਐਨ. ਨੂੰ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਵੱਡੀ ਭੀੜ ਇਕੱਠੀ ਹੋਈ ਅਤੇ ਇਸਨੂੰ "ਮਾਸ ਐਂਟਰੀ ਕਰਨ ਦੇ ਸੰਭਾਵੀ ਖ਼ਤਰੇ" ਵਜੋਂ ਦੇਖਿਆ ਗਿਆ ਸੀ। ਇਹਨਾਂ ਵਿਚੋਂ ਜ਼ਿਆਦਾਤਰ ਪ੍ਰਵਾਸੀ ਵੈਨੇਜ਼ੁਏਲਾ ਤੋਂ ਹਨ। ਉਹਨਾਂ ਨੇ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ ਕੀਤੀ ਪਰ ਅਮਰੀਕੀ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ।ਇਹ ਲੋਕ ਅਮਰੀਕਾ ਵਿਚ ਸ਼ਰਨ ਦੀ ਮੰਗ ਕਰ ਰਹੇ ਹਨ। ਪੁਲਸ ਦੁਆਰਾ ਖਦੇੜਨ ਦੀ ਕੋਸ਼ਿਸ਼ ਦੌਰਾਨ ਕੁਝ ਲੋਕ ਜ਼ਖ਼ਮੀ ਵੀ ਹੋ ਗਏ। ਇਹਨਾਂ ਲੋਕਾਂ ਨਾਲ ਬੱਚੇ ਵੀ ਸਨ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੂੰ ਘੇਰਨ ਦੀ ਤਿਆਰੀ; ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਪਣਡੁੱਬੀ ਸਮਝੌਤੇ ਦੀ ਕੀਤੀ ਘੋਸ਼ਣਾ
ਸਮਾਚਾਰ ਏਜੰਸੀ ਰਾਇਟਰਜ਼ ਦੁਆਰਾ ਇਕ ਵੀਡੀਓ ਫੁਟੇਜ ਜਾਰੀ ਕੀਤਾ ਗਿਆ ਹੈ ਜਿਸ ਵਿਚ ਸੈਂਕੜੇ ਲੋਕ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਦੇਖੇ ਜਾ ਸਕਦੇ ਹਨ। ਵੀਡੀਓ ਵਿਚ ਕੰਡਿਆਲੀ ਤਾਰ ਅਤੇ ਸੰਤਰੀ ਪਲਾਸਟਿਕ ਦੀਆਂ ਰੁਕਾਵਟਾਂ ਦਿਖਾਈਆਂ ਗਈਆਂ ਹਨ ਜੋ ਸੰਯੁਕਤ ਰਾਜ ਵਿੱਚ ਅਮਰੀਕਾ ਦੇ ਪੁਲ ਵੱਲ ਜਾਣ ਨੂੰ ਰੋਕਣ ਲਈ ਲਗਾਈਆਂ ਜਾ ਰਹੀਆਂ ਹਨ। ਰਾਇਟਰਜ਼ ਨੇ ਰਿਪੋਰਟ ਦਿੱਤੀ ਕਿ ਕੁਝ ਪ੍ਰਵਾਸੀਆਂ 'ਤੇ ਪੁਲ ਤੋਂ ਪਹਿਲਾਂ ਸੀ.ਬੀ.ਪੀ. ਦੁਆਰਾ ਮਿਰਚ ਸਪਰੇਅ ਕੀਤੀ ਗਈ ਸੀ।ਬਹੁਤ ਸਾਰੇ ਪ੍ਰਵਾਸੀ ਨਵੀਂਆਂ ਨੀਤੀਆਂ ਤੋਂ ਨਿਰਾਸ਼ ਹੋ ਗਏ ਹਨ ਜੋ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਲਾਗੂ ਕੀਤੀਆਂ ਗਈਆਂ ਹਨ। ਖਾਸ ਤੌਰ 'ਤੇ ਸੀਬੀਪੀ ਵਨ ਨਾਮਕ ਐਪ ਨਾਲ, ਜਿਸ ਲਈ ਇੱਕ ਸਥਿਰ ਇੰਟਰਨੈਟ ਕਨੈਕਸ਼ਨ ਦੀ ਲੋੜ ਹੁੰਦੀ ਹੈ ਜੋ ਸਰਹੱਦ 'ਤੇ ਜ਼ਿਆਦਾਤਰ ਲੋਕਾਂ ਕੋਲ ਨਹੀਂ ਹੈ। ਸੀਐਨਐਨ ਅਨੁਸਾਰ, ਸ਼ਾਮ ਤੱਕ ਲੋਕਾਂ ਦੀ ਗਿਣਤੀ ਘੱਟਦੀ ਗਈ ਅਤੇ ਆਵਾਜਾਈ ਦਾ ਪ੍ਰਵਾਹ ਆਮ ਵਾਂਗ ਹੋ ਗਿਆ।
ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿਚ ਭਾਰਤੀ ਖ਼ਾਸ ਕਰ ਕੇ ਪੰਜਾਬੀ ਨੌਜਵਾਨ ਵੀ ਮੈਕਸੀਕੋ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ ਕਰਦੇ ਰਹੇ ਹਨ। ਉਹਨਾਂ ਨਾਲ ਵੀ ਅਜਿਹਾ ਵਿਵਹਾਰ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸਿਸ਼ ਵਿਚ ਕਈ ਵਾਰ ਨੌਜਵਾਨ ਹਾਦਸੇ ਦੇ ਸ਼ਿਕਾਰ ਵੀ ਹੋ ਜਾਂਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਪੂਆ ਨਿਊ ਗਿਨੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ
NEXT STORY