ਕਰਾਚੀ (ਆਈ.ਏ.ਐੱਨ.ਐੱਸ.): ਯੂਨਾਨ ਦੇ ਤੱਟ 'ਤੇ ਯਾਤਰੀਆਂ ਨਾਲ ਭਰੀ ਇਕ ਕਿਸ਼ਤੀ ਦੇ ਪਲਟਣ ਨਾਲ 300 ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਦੀ ਮੌਤ ਹੋ ਗਈ। ਜੋ ਕਿ ਯੂਰਪੀਅਨ ਯੂਨੀਅਨ (ਈਯੂ) ਨੂੰ ਦਰਪੇਸ਼ ਸ਼ਰਨਾਰਥੀ ਸੰਕਟ ਦਾ ਪਰਦਾਫਾਸ਼ ਕਰਨ ਵਾਲੀ ਤਾਜ਼ਾ ਤ੍ਰਾਸਦੀ ਹੈ ਕਿਉਂਕਿ ਜੰਗ, ਅਤਿਆਚਾਰ ਅਤੇ ਗਰੀਬੀ ਤੋਂ ਤੰਗ ਹਜ਼ਾਰਾਂ ਲੋਕ ਇੱਥੇ ਪਨਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਸੀਐਨਐਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਸੈਨੇਟ ਦੇ ਚੇਅਰਮੈਨ ਮੁਹੰਮਦ ਸਦੀਕ ਸੰਜਰਾਨੀ ਨੇ ਇੱਕ ਬਿਆਨ ਵਿੱਚ ਸੰਖਿਆਵਾਂ ਦਾ ਖੁਲਾਸਾ ਕੀਤਾ।
ਗ੍ਰੀਕ ਅਧਿਕਾਰੀਆਂ ਨੇ ਅਜੇ ਤੱਕ ਮ੍ਰਿਤਕ ਪਾਕਿਸਤਾਨੀ ਨਾਗਰਿਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਉੱਧਰ ਪਾਕਿਸਤਾਨ ਦਹਾਕਿਆਂ ਵਿੱਚ ਆਪਣੇ ਸਭ ਤੋਂ ਖਰਾਬ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। CNN ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਬਿਹਤਰ ਭਵਿੱਖ ਦੀ ਭਾਲ ਵਿੱਚ ਯੂਰਪ ਜਾਣ ਵਾਲੇ ਖਤਰਨਾਕ ਰਸਤਿਆਂ ਨੂੰ ਪਾਰ ਕਰਨ ਵਾਲੇ ਪਾਕਿਸਤਾਨੀਆਂ ਦੀ ਗਿਣਤੀ ਦੇਸ਼ ਵਿੱਚ ਮੁੜ ਵੱਧ ਗਈ ਹੈ, ਜਿਸ ਨਾਲ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸੋਮਵਾਰ ਨੂੰ ਕਿਸ਼ਤੀ ਡੁੱਬਣ ਵਿੱਚ ਮਰਨ ਵਾਲਿਆਂ ਲਈ ਰਾਸ਼ਟਰੀ ਸੋਗ ਦਾ ਦਿਨ ਘੋਸ਼ਿਤ ਕੀਤਾ। ਇੱਕ ਟਵੀਟ ਵਿੱਚ ਉਸਨੇ ਘਟਨਾ ਦੀ "ਉੱਚ ਪੱਧਰੀ ਜਾਂਚ" ਦੇ ਆਦੇਸ਼ ਦਿੱਤੇ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਕਸਟਮ ਨੇ ਜ਼ਬਤ ਕੀਤੀਆਂ 11 ਕਰੋੜ ਰੁਪਏ ਤੋਂ ਵਧੇਰੇ ਦੀਆਂ ਸਿਗਰਟਾਂ
ਸ਼ਰੀਫ ਨੇ ਲਿਖਿਆ ਕਿ "ਮੈਂ ਰਾਸ਼ਟਰ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੋ ਲੋਕ ਆਪਣੇ ਫਰਜ਼ ਪ੍ਰਤੀ ਲਾਪਰਵਾਹੀ ਕਰਦੇ ਪਾਏ ਗਏ ਹਨ, ਉਨ੍ਹਾਂ ਦਾ ਹਿਸਾਬ ਲਿਆ ਜਾਵੇਗਾ। ਜਾਂਚ ਤੋਂ ਬਾਅਦ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਕਾਰਵਾਈ ਕੀਤੀ ਜਾਵੇਗੀ।'' ਯੂਐਨ ਮਾਈਗ੍ਰੇਸ਼ਨ ਏਜੰਸੀ (IOM) ਨੇ ਕਿਹਾ ਕਿ ਪਿਛਲੇ ਹਫ਼ਤੇ ਕਿਸ਼ਤੀ ਪਲਟਣ ਵੇਲੇ ਲਗਭਗ 750 ਪੁਰਸ਼, ਔਰਤਾਂ ਅਤੇ ਬੱਚੇ ਸਵਾਰ ਸਨ, ਜਿਸ ਵਿਚ ਸੈਂਕੜੇ ਲੋਕ ਮਾਰੇ ਗਏ। ਇਸ ਤ੍ਰਾਸਦੀ ਨੇ ਯੂਰਪੀਅਨ ਯੂਨੀਅਨ ਦੇ ਸ਼ਰਨਾਰਥੀ ਸੰਕਟ 'ਤੇ ਇੱਕ ਰੋਸ਼ਨੀ ਪਾਈ ਹੈ ਜਿਸ ਵਿੱਚ ਹਰ ਸਾਲ, ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਯੁੱਧ, ਅਤਿਆਚਾਰ, ਜਲਵਾਯੂ ਤਬਦੀਲੀ ਅਤੇ ਗਰੀਬੀ ਦੇ ਖਤਰੇ ਤੋਂ ਭੱਜ ਕੇ ਯੂਰਪ ਦੇ ਖਤਰਨਾਕ ਰਸਤਿਆਂ ਦਾ ਸਾਹਮਣਾ ਕਰਦੇ ਹਨ। ਯੂਰਪੀ ਸੰਘ ਦੇ ਗ੍ਰਹਿ ਮਾਮਲਿਆਂ ਦੇ ਕਮਿਸ਼ਨਰ ਯਲਵਾ ਜੋਹਾਨਸਨ ਨੇ "ਤਸਕਰਾਂ" ਦੀ ਭੂਮਿਕਾ ਦੀ ਨਿੰਦਾ ਕੀਤੀ ਜੋ ਲੋਕਾਂ ਨੂੰ ਕਿਸ਼ਤੀਆਂ 'ਤੇ ਬਿਠਾਉਂਦੇ ਹਨ। ਜੋਹਾਨਸਨ ਮੁਤਾਬਕ "ਉਹ ਉਨ੍ਹਾਂ ਨੂੰ ਯੂਰਪ ਨਹੀਂ ਭੇਜ ਰਹੇ ਹਨ, ਉਹ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚ ਭੇਜ ਰਹੇ ਹਨ। ਇਸ ਨੂੰ ਰੋਕਣਾ ਜ਼ਰੂਰੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਪਸਾ ਵੱਲੋਂ ਪ੍ਰੋ. ਮੱਖਣ ਸਿੰਘ ਦਾ ਸਨਮਾਨ ਅਤੇ ਡਾ. ਗੋਪਾਲ ਬੁੱਟਰ ਦੀ ਕਿਤਾਬ ਲੋਕ ਅਰਪਣ
NEXT STORY