ਯੇਰੂਸ਼ਲਮ- ਇਜ਼ਰਾਇਲ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖਿਲਾਫ ਸੈਂਕੜੇ ਲੋਕਾਂ ਨੇ ਯੇਰੂਸ਼ਲਮ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਸ਼ਨੀਵਾਰ ਸ਼ਾਮ ਨੂੰ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਸ਼ੁੱਕਰਵਾਰ ਨੂੰ 7 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈਣ ਦੇ ਬਾਅਦ ਹੋਏ, ਜਿਨ੍ਹਾਂ ਨੇ ਨੇਤਨਯਾਹੂ ਖਿਲਾਫ ਅਜਿਹੇ ਹੀ ਪ੍ਰਦਰਸ਼ਨ ਕੀਤੇ ਸਨ।
ਪ੍ਰਦਰਸ਼ਨਕਾਰੀਆਂ ਨੇ ਨੇਤਨਯਾਹੂ ਨੂੰ ਅਪਰਾਧ ਮੰਤਰੀ ਦੱਸਣ ਵਾਲੇ ਬੈਨਰ ਫੜੇ ਹੋਏ ਸਨ। ਹਿਰਾਸਤ ਵਿਚ ਲਏ ਗਏ 7 ਲੋਕਾਂ ਵਿਚ ਇਜ਼ਰਾਇਲੀ ਹਵਾਈ ਫੌਜ ਦਾ ਇਕ ਸਾਬਕਾ ਜਨਰਲ ਵੀ ਸ਼ਾਮਲ ਹੈ। ਇਜ਼ਰਾਇਲੀ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਕ ਦਿਨ ਪਹਿਲਾਂ ਪ੍ਰਦਰਸ਼ਨ ਗੈਰ ਕਾਨੂੰਨੀ ਸੀ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਰੋਕ ਲਿਆ ਸੀ। ਪਿਛਲੇ ਮਹੀਨੇ ਨੇਤਨਯਾਹੂ 'ਤੇ ਧੋਖਾਧੜੀ, ਵਿਸ਼ਵਾਸਘਾਤ ਅਤੇ ਰਿਸ਼ਵਤ ਲੈਣ ਦੇ ਦੋਸ਼ਾਂ 'ਤੇ ਯੇਰੂਸ਼ਲਮ ਦੀ ਇਕ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ। ਨੇਤਨਯਾਹੂ ਦੀ ਨਵੀਂ ਸਰਕਾਰ ਨੇ ਇਕ ਸਾਲ ਤੋਂ ਵੱਧ ਦੇ ਸਮੇਂ ਨੂੰ ਰਾਜਨੀਤਕ ਗਤੀਰੋਧ ਖਤਮ ਕਰਦੇ ਹੋਏ ਪਿਛਲੇ ਮਹੀਨਿਆਂ ਦਾ ਕਾਰਜਭਾਰ ਸੰਭਾਲਿਆ ਸੀ।
ਅਮਰੀਕਾ : ਵਾਲਮਾਰਟ 'ਚ ਗੋਲੀਬਾਰੀ, 2 ਲੋਕਾਂ ਦੀ ਮੌਤ ਤੇ 4 ਜ਼ਖਮੀ
NEXT STORY