ਪੇਈਚਿੰਗ (ਏਜੰਸੀਆਂ)-ਭੁੱਖ ਸਿੱਧੇ ਤੌਰ ’ਤੇ ਪ੍ਰੇਸ਼ਾਨੀ ਖੜੀ ਕਰਨ ਦੇ ਨਾਲ -ਨਾਲ ਅਸਿੱਧੇ ਤੌਰ ’ਤੇ ਅਸਰ ਛੱਡ ਜਾਂਦੀ ਹੈ। ਪਹਿਲੀ ਵਾਰ ਇਸ ਗੱਲ ਦਾ ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ। ਉਨ੍ਹਾਂ ਅਨੁਸਾਰ ਭੁੱਖ ਦੀ ਹਾਲਤ ’ਚ ਲਗਾਤਾਰ ਹੋਣ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਇਸ ਸਿੱਟੇ ’ਤੇ ਪਹੁੰਚਣ ਲਈ ਖੋਜ ਕਰਤਾਵਾਂ ਨੇ ਦੁਨੀਆ ਭਰ ਦੇ ਮਾਨਸਿਕ ਵਿਕਾਸ ਦੇ ਅੰਕੜਿਆਂ ਅਤੇ ਘਟਨਾਵਾਂ ’ਤੇ ਸਰਚ ਕੀਤੀ ਹੈ। ਇਸੇ ਆਧਾਰ ’ਤੇ ਭੁੱਖ ਨਾਲ ਮਾਨਸਿਕ ਵਿਕਾਸ ਦੇ ਇਸ ਸਬੰਧ ਦੀ ਪੁਸ਼ਟੀ ਹੋਈ।
ਪੌਸ਼ਟਿਕ ਖੁਰਾਕ ਨਾ ਮਿਲਣ ਨਾਲ ਕਮਜ਼ੋਰ ਪੈ ਜਾਂਦਾ ਹੈ ਦਿਮਾਗ: ਖੋਜ ’ਚ ਵਿਗਿਆਨੀਆਂ ਨੇ ਇਹ ਪਤਾ ਲਗਾਇਆ ਕਿ ਮਾਨਸਿਕ ਵਿਕਾਸ ਰੁਕਣ ਦੀ ਖਾਸ ਵਜ੍ਹਾ ਭੁੱਖ ਦੌਰਾਨ ਦਿਮਾਗ ਦਾ ਜਰੂਰੀ ਪੌਸ਼ਟਿਕ ਖੁਰਾਕ ਦਾ ਨਹੀਂ ਪਹੁੰਚਣਾ ਹੈ। ਇਸੇ ਕਾਰਨ ਦਿਮਾਗ ਆਪਣੀ ਪੌਸ਼ਟਿਕਤਾ ਦੇ ਆਭਾਵ ’ਚ ਕਮਜੋਰ ਪੈ ਜਾਂਦਾ ਹੈ । ਦਰਅਸਲ ਇਨਸਾਨ ਸਣੇ ਕਿਸੇ ਵੀ ਪ੍ਰਾਣੀ ਦੇ ਦਿਮਾਗ ’ਚ ਊਰਜਾ ਇਕ ਲਿਮਿਟ ਤਕ ਖਰਚ ਹੁੰਦੀ ਹੈ। ਇਨਸਾਨੀ ਦਿਮਾਗ ’ਚ ਇਸਦੀ ਖਪਤ ਹੋਰਾਂ ਪ੍ਰਾਣੀਆਂ ਨਾਲੋ ਜਿਆਦਾ ਹੁੰਦੀ ਹੈ ਹਰ ਵਿਅਕਤੀ ਨੂੰ ਇਹ ਊਰਜਾ ਉਸਦੇ ਭੋਜਨ ਦੁਆਰਾ ਪ੍ਰਾਪਤ ਹੁੰਦੀ ਹੈ।
ਗਰਭ ਤਕ ਆਪਣਾ ਅਸਰ ਪਾਉਂਦੀ ਹੈ ਭੁੱਖ
ਖੋਜ ਕਰਤਾਵਾਂ ਨੇ ਇਸ ਦੇ ਲਈ ਆਪਣੀ ਖੋਜ ’ਚ ਜਨਮ ਤੋਂ ਪਹਿਲਾਂ ਦੀਆਂ ਸਥਿਤੀਆਂ ਦਾ ਅਧਿਐਨ ਕੀਤਾ ਹੈ। ਜਨਮ ਤੋਂ ਪਹਿਲਾਂ ਮਾਨਸਿਕ ਵਿਕਾਸ ਦੇ ਵਿਕਾਰ ਤੋਂ ਪੀੜਤ ਜਿਆਦਾਤਰ ਬੱਚਿਆਂ ’ਚ ਭੁੁੱਖ ਦੀ ਕਮੀ ਗਰਭ ’ਚ ਹੋਣ ਦੌਰਾਨ ਹੀ ਪਾਈ ਗਈ ਹੈ. ਇਸ ਤੱਥ ਦੇ ਹਾਸਲ ਹੋਣ ਤੋਂ ਬਾਅਦ ਹੋਰ ਜਿਆਦਾ ਖੋਜ ਕੀਤੀ ਗਈ ਸੀ ਇਸ ਖੋਜ ਨਾਲ ਜੁੜੇ ਵਿਗਿਆਨੀਆਂ ਨੇ ਇਸ ਦੀ ਇਕ ਇਕ ਕੜੀ ਨੂੰ ਕ੍ਰਮਵਾਰ ਤਰੀਕੇ ਨਾਲ ਜੋੜਿਆ ਨਾਲ ਹੈ। ਕੋਸ਼ਿਕਾ ਦੇ ਪੱਧਰ ’ਤੇ ਹਰ ਪ੍ਰਾਣੀਆਂ ਦਾ ਵਿਕਾਸ ਲਗਭਗ ਇਸੇ ਪੁਸ਼ਟੀ ’ਤੇ ਆਧਾਰਿਤ ਹੁੰਦਾ ਹੈ ਪਰ ਇਹ ਸ਼ਰਤਾਂ ਉਨ੍ਹਾਂ ਬੱਚਿਆਂ ਤੇ ਲਾਗੂ ਨਹੀਂ ਹੁੰਦੀਆਂ ਜੋ ਮਾਂ ਦੇ ਗਰਭ ਤੋਂ ਬਾਹਰ ਕੁਦਰਤੀ ਢੰਗ ਨਾਲ ਵਿਕਸਿਤ ਹੁੰਦੇ ਹਨ.। ਇਸ ’ਚ ਡੱਡੂ ਦੇ ਬੱਚੇ ਨੂੰ ਲਿਆ ਜਾ ਸਕਦਾ ਹੈ।
ਵਿਗਿਆਨੀਆਂ ਨੇ ਦਿਮਾਗੀ ? ਦੇ ਕਾਰਜਾਂ ਨੂੰ ਸਮਝਿਆ
ਖੋਜ ’ਚ ਦੇਖਿਆ ਗਿਆ ਕਿ ਜਦੋਂ ਜ਼ਰੂਰੀ ਪੌਸ਼ਟਿਕ ਖੁਰਾਕ ਸਰੀਰ ਨੂੰ ਨਹੀਂ ਮਿਲਦੀ ਤਾਂ ਦਿਮਾਗ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੀਆਂ ਕੋਸ਼ਿਕਾਵਾਂ ਆਪਣਾ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਕੰਮ ਕਰਨ ਦੀ ਸਪੀਡ ਘੱਟ ਹੋਣ ਨਾਲ ਵਿਕਾਸ ਰੁਕਣ ਲੱਗਦਾ ਹੈ।
ਭਾਰਤ ਅਤੇ ਪਾਕਿਸਤਾਨ ’ਚ ਸਮੁੰਦਰੀ ਐਟਮੀ ਜੰਗ ਦਾ ਖਤਰਾ
NEXT STORY