ਕੈਂਟਕੀ (ਭਾਸ਼ਾ): ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਰਾਜ ਵਿੱਚ ਭਿਆਨਕ ਤੂਫਾਨ ਕਾਰਨ ਆਏ ਹੜ੍ਹ ਤੋਂ ਬਾਅਦ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਤੂਫਾਨ ਕਾਰਨ ਜਾਇਦਾਦ ਨੂੰ ਨੁਕਸਾਨ ਪਹੁੰਚਣ ਦੇ ਨਾਲ ਹੀ ਬਿਜਲੀ ਸਪਲਾਈ ਠੱਪ ਹੋ ਗਈ। ਹਾਪਕਿਨਸਵਿਲੇ ਵਿੱਚ ਬਵੰਡਰ ਆਉਣ ਦੀ ਵੀ ਸੰਭਾਵਨਾ ਹੈ। ਫਿਲਹਾਲ ਤੂਫ਼ਾਨ ਨਾਲ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਇਸ ਖੇਤਰ ਵਿਚ ਭਿਆਨਕ ਬਵੰਡਰ ਆਉਣ ਦੇ ਤਿੰਨ ਹਫ਼ਤਿਆਂ ਬਾਅਦ ਹੀ ਤੂਫ਼ਾਨ ਆਇਆ, ਜਿਸ ਵਿਚ ਕੈਂਟਕੀ ਵਿਚ 77 ਲੋਕਾਂ ਸਮੇਤ ਪੰਜ ਰਾਜਾਂ ਵਿਚ 90 ਤੋਂ ਵੱਧ ਲੋਕ ਮਾਰੇ ਗਏ।
ਸ਼ਨੀਵਾਰ ਦੁਪਹਿਰ ਤੱਕ ਕੈਂਟਕੀ ਦੇ ਬਹੁਤ ਸਾਰੇ ਹਿੱਸਿਆਂ ਲਈ ਹੜ੍ਹ ਦੀਆਂ ਚਿਤਾਵਨੀਆਂ ਲਾਗੂ ਸਨ। ਪੂਰਬੀ ਕੈਂਟਕੀ ਸਮੇਤ ਟੈਨੇਸੀ, ਅਰਕਾਨਸਾਸ, ਲੁਈਸਿਆਨਾ, ਮਿਸੀਸਿਪੀ ਅਤੇ ਅਲਾਬਾਮਾ ਦੇ ਕਈ ਹਿੱਸਿਆਂ ਵਿੱਚ ਬਵੰਡਰ ਦੀ ਸੰਭਾਵਨਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਕੈਂਟਕੀ ਦੇ ਗਵਰਨਰ ਦਫਤਰ ਨੇ ਕਿਹਾ ਕਿ ਅਚਾਨਕ ਹੜ੍ਹਾਂ ਨੇ ਰਾਜ ਦੇ ਦੱਖਣੀ ਅਤੇ ਕੇਂਦਰੀ ਹਿੱਸਿਆਂ ਵਿੱਚ ਕਈ ਸੜਕਾਂ ਬੰਦ ਕਰ ਦਿੱਤੀਆਂ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕੋਲੋਰਾਡੋ ਦੇ ਜੰਗਲ ਦੀ ਅੱਗ 'ਚ ਕਰੀਬ 1 ਹਜ਼ਾਰ ਘਰ ਸੜ ਕੇ ਸੁਆਹ (ਤਸਵੀਰਾਂ)
ਕੈਂਟਕੀ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ, ਇਸਦੇ ਬਾਅਦ ਅਤਿਅੰਤ ਸਰਦੀਆਂ ਦਾਦੌਰ ਆਵੇਗਾ ਜੋ ਸੰਕਟਕਾਲੀਨ ਯਤਨਾਂ ਨੂੰ ਗੁੰਝਲਦਾਰ ਬਣਾ ਸਕਦਾ ਹੈ। ਗਵਰਨਰ ਦਫਤਰ ਮੁਤਾਬਕ, ਇੱਕ ਹੋਰ ਸੰਭਾਵਿਤ ਤੂਫਾਨ ਰਾਜ ਦੇ ਕੇਂਦਰ ਵਿੱਚ ਟੇਲਰ ਕਾਉਂਟੀ ਵਿੱਚ ਆਇਆ, ਜਿੱਥੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ।
ਰਿਸ਼ਤੇ ਦੇ 3 ਦਹਾਕੇ ਪੂਰੇ ਹੋਣ ’ਤੇ ਚੀਨ ਨੇ ਕਰਾਚੀ ਪ੍ਰਮਾਣੂ ਬਿਜਲੀਘਰ ’ਚ ਭਰਿਆ ‘ਦੋਸਤੀ ਦਾ ਈਂਧਨ’
NEXT STORY