ਹਠੂਰ, (ਸਰਬਜੀਤ)- ਸਥਾਨਕ ਕਸਬਾ ਵਿਖੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਹਠੂਰ ਅਤੇ ਕਰਮਜੀਤ ਸਿੰਘ ਕਰਮਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ (39) ਪੁੱਤਰ ਹਰਮੰਦਰ ਸਿੰਘ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਨਾਲ ਪਸ਼ੂਆਂ ਦਾ ਚਾਰਾ ਕੁਤਰ ਰਿਹਾ ਸੀ ਅਤੇ ਅਚਾਨਕ ਮੋਟਰ ਸੜ ਗਈ, ਜਿਸ ਕਰਕੇ ਮਸ਼ੀਨ ''ਚ ਕਰੰਟ ਆ ਗਿਆ। ਕਰੰਟ ਦੀ ਲਪੇਟ ''ਚ ਆਉਣ ਕਾਰਨ ਮਨਪ੍ਰੀਤ ਸਿੰਘ ਦੀ ਮੌਕੇ ''ਤੇ ਮੌਤ ਹੋ ਗਈ। ਮਨਪ੍ਰੀਤ ਸਿੰਘ ਦੀ ਬੇਵਕਤੀ ਮੌਤ ''ਤੇ ਗ੍ਰਾਮ ਪੰਚਾਇਤ ਹਠੂਰ, ਨੌਜਵਾਨ ਕਲੱਬ ਅਤੇ ਸਮੁੱਚੇ ਪਿੰਡ ਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਮੇਅਰ ਸੌਰਭ ਜੋਸ਼ੀ ਵੱਲੋਂ ਟ੍ਰੈਫਿਕ ਜਾਮ ਤੇ ਗੈਰਕਾਨੂੰਨੀ ਕਬਜ਼ਿਆਂ ਖ਼ਿਲਾਫ਼ ਤੁਰੰਤ ਕਾਰਵਾਈ ਦੇ ਨਿਰਦੇਸ਼
NEXT STORY