ਮੈਡ੍ਰਿਡ— ਸਪੇਨ 'ਚ ਇਕ ਔਰਤ ਦੀ ਮੌਤ ਦਾ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਹਸਪਤਾਲ ਸਟਾਫ ਉਸ ਨੂੰ ਇਕ ਸਟਰੈਚਰ 'ਤੇ ਲੈ ਜਾ ਰਿਹਾ ਸੀ, ਤਦ ਹੀ ਲਿਫਟ ਦੇ ਅਚਾਨਕ ਉੱਪਰ ਵੱਲ ਜਾਣ ਦੇ ਕਾਰਨ ਔਰਤ ਦਾ ਸਰੀਰ ਵੱਢਿਆ ਗਿਆ। 28 ਸਾਲਾ ਔਰਤ ਦਾ ਅੱਧਾ ਸਰੀਰ ਲਿਫਟ ਦੇ ਬਾਹਰ ਅਤੇ ਅੱਧਾ ਹਿੱਸਾ ਲਿਫਟ ਦੇ ਬਾਹਰ ਡਿੱਗ ਗਿਆ। ਸਰੀਰ ਦੇ ਦੋ ਟੁੱਕੜੇ ਦੇਖ ਉੱਥੇ ਮੌਜੂਦ ਹਰ ਵਿਅਕਤੀ ਕੰਬ ਉੱਠਿਆ। ਇਸ ਔਰਤ ਦੇ ਨਾਲ ਉਸ ਦਾ ਨਵ ਜੰਮਿਆ ਬੱਚਾ ਵੀ ਸੀ ਜੋ ਖੁਸ਼ਕਿਸਮਤੀ ਨਾਲ ਬਚ ਗਿਆ।
ਔਰਤ ਦਾ ਨਾਂ ਰੋਸਿਓ ਕਾਰਟੇ ਨੂਨੇਜ ਦੱਸਿਆ ਜਾ ਰਿਹਾ ਹੈ। ਉਸ ਦੀਆਂ 3 ਅਤੇ 4 ਸਾਲ ਦੀਆਂ ਦੋ ਧੀਆਂ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਲਿਫਟ ਦੀ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰ ਗਿਆ। ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਮੌਤ ਹੋ ਗਈ।
ਉਸ ਦੇ ਪਰਿਵਾਰ ਨੇ ਕਿਹਾ ਕਿ ਉਹ ਤਾਂ ਬੱਚੇ ਦੇ ਜਨਮ ਦੀਆਂ ਖੁਸ਼ੀਆਂ ਮਨਾ ਰਹੇ ਸਨ ਪਰ ਰੋਸਿਓ ਦੀ ਮੌਤ ਨੇ ਉਨ੍ਹਾਂ ਨੂੰ ਅੰਦਰ ਤਕ ਤੋੜ ਦਿੱਤਾ ਹੈ। ਮਾਮਲੇ ਦੀ ਜਾਂਚ ਕਰਨ ਲਈ ਇਕ ਟੀਮ ਬਣਾਈ ਗਈ ਹੈ।
ਅਮਰੀਕੀ ਸੰਸਦ ਮੈਂਬਰਾਂ ਨੇ ਅਫਗਾਨਿਸਤਾਨ ਉੱਤੇ ਟਰੰਪ ਦੀ ਰਣਨੀਤੀ ਦਾ ਕੀਤਾ ਸਵਾਗਤ
NEXT STORY