ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਵੱਲੋਂ ਐੱਫ.ਬੀ.ਆਈ. ਮੁਖੀ ਵਜੋਂ ਚੁਣੇ ਗਏ ਕਾਸ਼ ਪਟੇਲ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਵੱਡੇ ਹੋਣ ਦੌਰਾਨ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਮੁਖੀ ਵਜੋਂ ਨਿਯੁਕਤੀ ਦੀ ਪੁਸ਼ਟੀ ਲਈ ਵੀਰਵਾਰ ਨੂੰ ਸੈਨੇਟ ਦੀ ਨਿਆਂਪਾਲਿਕਾ ਸਬੰਧੀ ਕਮੇਟੀ ਦੇ ਮੈਂਬਰਾਂ ਸਾਹਮਣੇ ਪੇਸ਼ ਹੋਏ ਪਟੇਲ (44) ਨੂੰ ਸੈਨੇਟਰ ਲਿੰਡਸੇ ਗ੍ਰਾਹਮ ਨੇ ਪੁੱਛਿਆ ਕਿ ਕੀ ਉਨ੍ਹਾਂ ਨੇ ਕਦੇ ਨਿੱਜੀ ਤੌਰ 'ਤੇ ਨਸਲਵਾਦ ਦਾ ਸਾਹਮਣਾ ਕੀਤਾ ਹੈ। ਪਟੇਲ ਨੇ ਜਵਾਬ ਦਿੱਤਾ, “ਬਦਕਿਸਮਤੀ ਨਾਲ, ਹਾਂ ਸੈਨੇਟਰ। ਮੇਰਾ ਪਰਿਵਾਰ ਇੱਥੇ ਮੇਰੇ ਨਾਲ ਹੈ, ਇਸ ਲਈ ਮੈਂ ਵੇਰਵੇ ਨਹੀਂ ਦੇਣਾ ਚਾਹੁੰਦਾ।"
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਪਹਿਲੇ ਭਾਰਤੀ ਹੋਣਗੇ ਸ਼ੁਭਾਂਸ਼ੂ ਸ਼ੁਕਲਾ, ਨਾਸਾ ਨੇ ਕੀਤਾ ਐਲਾਨ
ਜੇਕਰ ਪਟੇਲ ਦੀ ਨਿਯੁਕਤੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਉਹ ਐੱਫ.ਬੀ.ਆਈ. ਦੇ ਪਹਿਲੇ ਹਿੰਦੂ ਅਤੇ ਭਾਰਤੀ-ਅਮਰੀਕੀ ਡਾਇਰੈਕਟਰ ਹੋਣਗੇ। ਇਸ ਦੌਰਾਨ ਪਟੇਲ ਦੇ ਮਾਤਾ-ਪਿਤਾ ਸਮੇਤ ਪਰਿਵਾਰ ਦੇ ਮੈਂਬਰ ਕੈਪੀਟਲ ਹਿੱਲ (ਅਮਰੀਕੀ ਸੰਸਦ ਭਵਨ) ਵਿਖੇ ਮੌਜੂਦ ਸਨ। ਪਟੇਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਯੂਗਾਂਡਾ ਵਿੱਚ ਈਦੀ ਅਮੀਨ ਦੀ ਤਾਨਾਸ਼ਾਹੀ ਤੋਂ ਭੱਜੇ ਸਨ, ਜਿੱਥੇ 3,00,000 ਮਰਦ, ਔਰਤਾਂ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਨਸਲ ਦੇ ਆਧਾਰ 'ਤੇ ਮਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, "ਮੇਰੀ ਮਾਂ ਮੂਲ ਰੂਪ ਵਿੱਚ ਤਨਜ਼ਾਨੀਆ ਤੋਂ ਹੈ। ਉਨ੍ਹਾਂ ਨੇ ਭਾਰਤ ਵਿੱਚ ਪੜ੍ਹਾਈ ਕੀਤੀ, ਮੇਰੇ ਪਿਤਾ ਨੇ ਵੀ ਉੱਥੇ ਹੀ ਪੜ੍ਹਾਈ ਕੀਤੀ ਅਤੇ ਉੱਥੇ ਹੀ ਉਨ੍ਹਾਂ ਦਾ ਵਿਆਹ ਵੀ ਹੋਇਆ। ਉਹ ਬਾਅਦ ਵਿੱਚ ਨਿਊਯਾਰਕ ਚਲੇ ਗਏ, ਜਿੱਥੇ ਮੇਰਾ ਜਨਮ ਅਤੇ ਪਾਲਣ-ਪੋਸ਼ਣ ਹੋਇਆ। ਪਰਿਵਾਰ ਵਿੱਚ ਮੇਰੇ ਪਿਤਾ ਦੇ ਸੱਤ ਭੈਣ-ਭਰਾ ਵੀ ਸ਼ਾਮਲ ਸਨ, ਜਿਨ੍ਹਾਂ ਨੇ ਪਤੀ/ਪਤਨੀ ਅਤੇ ਘੱਟੋ-ਘੱਟ ਦਰਜਨ ਬੱਚੇ ਸਨ।"
ਇਹ ਵੀ ਪੜ੍ਹੋ: ਕੈਨੇਡਾ 'ਚ 6 ਪੰਜਾਬੀ ਨੌਜਵਾਨ ਗ੍ਰਿਫਤਾਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਨੇ ਸੀਰੀਆ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਬਾਰੇ ਸਵਾਲ ਨੂੰ ਕੀਤਾ ਨਜ਼ਰ ਅੰਦਾਜ਼
NEXT STORY