ਵਾਸ਼ਿੰਗਟਨ— ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਦੀ ਬੈਠਕ ਨੂੰ ਲੈ ਕੇ ਵਾਸ਼ਿੰਗਟਨ ਉਤਸ਼ਾਹਿਤ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਦੱਖਣੀ ਕੋਰੀਆਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਅਗਵਾਈ ਵਾਲੇ ਵਫਦ ਨੇ ਟਰੰਪ ਨੂੰ ਕਿਮ ਦੇ ਵੱਲੋਂ ਮੁਲਾਕਾਤ ਦਾ ਸੱਦਾ ਦਿੱਤਾ ਸੀ। ਟਰੰਪ ਦੇ ਸੱਦੇ ਨੂੰ ਸਵੀਕਾਰ ਕਰਨ 'ਤੇ ਪੂਰੀ ਦੁਨੀਆ ਹੈਰਾਨ ਰਹਿ ਗਈ। ਉੱਤਰੀ ਕੋਰੀਆਈ ਨੇਤਾ ਨੇ ਪ੍ਰਮਾਣੂ ਨਿਸ਼ਸਤਰੀਕਰਣ ਨੂੰ ਲੈ ਕੇ ਕਥਿਤ ਤੌਰ 'ਤੇ ਵਚਨਬੱਧਤਾ ਪ੍ਰਗਟ ਕੀਤੀ ਹੈ। ਟਰੰਪ ਨੇ ਕਿਹਾ ਕਿ ਕਿਮ ਨੇ ਬੈਠਕ ਹੋਣ ਤਕ ਕਿਸੇ ਤਰ੍ਹਾਂ ਦਾ ਮਿਜ਼ਾਇਲ ਪ੍ਰੀਖਣ ਨਾ ਕਰਨ ਦਾ ਵਾਅਦਾ ਵੀ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵ੍ਹਾਈਟ ਹਾਊਸ ਪ੍ਰਧਾਨ ਉੱਪ ਪ੍ਰੈੱਸ ਸਕੱਤਰ ਰਾਜ ਸ਼ਾਹ ਨੇ ਕਿਹਾ,''ਅਸੀਂ ਕੁੱਝ ਮਹੀਨਿਆਂ 'ਚ ਠੋਸ ਗੱਲਬਾਤ ਦੀ ਉਮੀਦ ਕਰ ਰਹੇ ਹਾਂ।'' ਕਿਮ ਜੋਂਗ ਉਨ ਨੇ ਚੀਨ 'ਚ ਹੋਣ ਦੀਆਂ ਖਬਰਾਂ 'ਤੇ ਸਵਾਲ ਕੀਤੇ ਜਾਣ 'ਤੇ ਸ਼ਾਹ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ,''ਅਸੀਂ ਉਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਕਰ ਸਕਦੇ। ਸਾਨੂੰ ਨਹੀਂ ਪਤਾ ਕਿ ਉਹ ਉੱਥੇ ਹੀ ਹਨ।''
ਸੈਨੇਟ ਦੀ ਕਮੇਟੀ ਨੇ ਫੇਸਬੁੱਕ, ਗੂਗਲ, ਟਵਿਟਰ ਦੇ CEO ਨੂੰ ਬਿਆਨ ਦੇਣ ਲਈ ਸੱਦਿਆ
NEXT STORY