ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਐਲੋਨ ਮਸਕ ਦੀ ਟੈਸਲਾ ਕੰਪਨੀ ਭਾਰਤੀ ਟੈਰਿਫ ਤੋਂ ਬਚਣ ਲਈ ਉਥੇ ਫੈਕਟਰੀ ਦਾ ਨਿਰਮਾਣ ਕਰਦੀ ਹੈ ਤਾਂ ਇਹ ਅਮਰੀਕਾ ਨਾਲ ਬੇਇਨਸਾਫ਼ੀ ਹੋਵੇਗੀ। ਟਰੰਪ ਦੀ ਇਹ ਟਿੱਪਣੀ ਟੈਰਿਫਾਂ ’ਚ ਵਾਧਾ ਕਰਨ ਦੇ ਉਨ੍ਹਾਂ ਦੇ ਬਿਆਨਾਂ ਵਿਚਾਲੇ ਆਈ ਹੈ।
ਇਹ ਵੀ ਪੜ੍ਹੋ: ਟਰੰਪ ਦੀ ਟੀਮ 'ਚ ਇੱਕ ਹੋਰ ਭਾਰਤੀ ਦੀ ਐਂਟਰੀ, ਸੈਨੇਟ ਦੀ ਮਨਜ਼ੂਰੀ ਤੋਂ ਬਾਅਦ ਬਣੇ FBI Chief
ਅਮਰੀਕਾ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਤੇ ਦਫ਼ਤਰ ‘ਵ੍ਹਾਈਟ ਹਾਊਸ’ ’ਚ 13 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਰੰਪ ਨਾਲ ਦੁਵੱਲੀ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ‘ਜੈਸੇ ਕੋ ਤੈਸਾ’ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ। ਹਾਲ ਹੀ ’ਚ ‘ਫਾਕਸ ਨਿਊਜ਼’ ਦੇ ਸੀਨ ਹੈਨਿਟੀ ਨਾਲ ਇੰਟਰਵਿਊ ’ਚ ਟਰੰਪ ਨੇ ਕਿਹਾ ਕਿ ਮੁਲਾਕਾਤ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਭਾਰਤ ਦੁਨੀਆ ’ਚ ਸਭ ਤੋਂ ਵੱਧ ਟੈਰਿਫ ਵਸੂਲਦਾ ਹੈ। ਟਰੰਪ ਨੇ ਕਿਹਾ ਕਿ ਮਸਕ ਲਈ ਭਾਰਤ ’ਚ ਕਾਰਾਂ ਵੇਚਣਾ ‘ਅਸੰਭਵ’ ਹੈ।
ਇਹ ਵੀ ਪੜ੍ਹੋ: ਹੁਣ ਇਸ ਦੇਸ਼ 'ਚ ਟਰੈਕਟਰ ਲੈ ਕੇ ਸੜਕਾਂ 'ਤੇ ਉਤਰੇ ਅੰਨਦਾਤਾ, ਪੁਲਸ ਨਾਲ ਹੋਏ ਹੱਥੋਪਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਪੁਲਸ ਵਾਲੇ ਵੀ ਕਰਨਗੇ Makeup! ਜਾਰੀ ਹੋਇਆ ਇਹ ਹੁਕਮ
NEXT STORY