ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੇ ਪਾਪੂਆ ਵਿਚ ਕਰੀਬ 100 ਕੁਪੋਸ਼ਿਤ ਲੋਕਾਂ ਦੇ ਖਸਰਾ ਬੀਮਾਰੀ ਨਾਲ ਮਰ ਜਾਣ ਦੀ ਸੰਭਾਵਨਾ ਹੈ। ਇਸ ਨਾਲ ਦੇਸ਼ ਦੇ ਦੂਰ-ਦੁਰਾਡੇ ਪੂਰਬੀ ਸੂਬੇ ਵਿਚ ਸਿਹਤ ਸੰਬੰਧੀ ਸੰਕਟ ਦਾ ਪਤਾ ਚੱਲਦਾ ਹੈ। ਪਾਪੂਆ ਦੇ ਮਿਲਟਰੀ ਬੁਲਾਰੇ ਮੁਹੰਮਦ ਐਦੀ ਨੇ ਦੱਸਿਆ ਕਿ ਦੂਰ-ਦੁਰਾਡੇ ਅਸਮਤ ਖੇਤਰ ਵਿਚ ਕੁੱਲ 69 ਬੱਚਿਆਂ ਅਤੇ ਪਰਬਤੀ ਜ਼ਿਲੇ ਓਕਸੀਬਿਲ ਵਿਚ 27 ਲੋਕਾਂ ਦੇ ਮਰਨ ਦੀ ਖਬਰ ਹੈ। ਐਦੀ ਨੇ ਕਿਹਾ,''ਸਾਨੂੰ ਪੇਂਡੂ ਲੋਕਾਂ ਤੋਂ ਖਬਰ ਮਿਲੀ ਹੈ ਕਿ ਓਕਸੀਬਿਲ ਜ਼ਿਲੇ ਵਿਚ ਵੀ ਇਹ ਮਹਾਂਮਾਰੀ ਫੈਲ ਰਹੀ ਹੈ ਅਤੇ ਸਾਡੇ ਕਰਮਚਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।''
ਇਹ ਹੈ ਬ੍ਰਿਟੇਨ ਦੀ ਸਭ ਤੋਂ ਛੋਟੇ ਕੱਦ ਦੀ ਲੜਕੀ, ਇੰਝ ਕਰਦੀ ਹੈ ਕਮਾਈ
NEXT STORY