ਬ੍ਰਿਟੇਨ (ਬਿਊਰੋ)— 19 ਸਾਲਾ ਜੌਰਜੀਆ ਰੈਨਕਿਨ ਬ੍ਰਿਟੇਨ ਦੀ ਸਭ ਤੋਂ ਛੋਟੇ ਕਦ ਦੀ ਲੜਕੀ ਹੈ। ਜੌਰਜੀਆ ਦੀ ਹਾਈਟ ਸਿਰਫ 31 ਇੰਚ ਹੈ। ਜੌਰਜੀਆ ਮੁਤਾਬਕ ਕਿਸੇ ਗੰਭੀਰ ਬੀਮਾਰੀ ਕਾਰਨ ਉਸ ਦੀ ਹਾਈਟ ਬਚਪਨ ਵਿਚ ਹੀ ਰੁਕ ਗਈ ਅਤੇ ਕਿਵੇਂ ਹਰ ਰੋਜ਼ ਉਹ ਇਕ ਭਿਆਨਕ ਦਰਦ ਸਹਿਨ ਕਰਦੀ ਹੈ। ਇਸ ਦਰਦ ਦੇ ਬਾਵਜੂਦ ਜੌਰਜੀਆ ਆਪਣੀ ਜ਼ਿੰਦਗੀ ਦਾ ਆਨੰਦ ਲੈਂਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਹ ਸਾਰਿਆਂ ਤੋਂ ਵੱਖਰੀ ਹੈ।
ਇੰਟਰਵਿਊ ਦੌਰਾਨ ਸ਼ੇਅਰ ਕੀਤੀਆਂ ਇਹ ਗੱਲਾਂ
ਜੌਰਜੀਆ ਨੇ ਆਪਣੀ ਕਹਾਣੀ ਸ਼ੇਅਰ ਕਰਦੇ ਹੋਏ ਕਿਹਾ,''ਜਦੋਂ ਮੈਂ ਸਕੂਲ ਵਿਚ ਸੀ, ਉਦੋਂ ਅਸੀਂ ਆਪਣੇ ਘਰ 8 ਹਫਤਿਆਂ ਦਾ ਪਪੀ ਲਿਆਏ ਸੀ। ਉਦੋਂ ਉਹ ਮੇਰੇ ਗੋਡਿਆਂ ਤੱਕ ਆਉਂਦਾ ਸੀ। ਅੱਜ 10 ਸਾਲ ਮਗਰੋਂ ਉਹ ਵੱਡਾ ਹੋ ਗਿਆ ਹੈ ਪਰ ਮੈਂ ਪਹਿਲਾਂ ਵਰਗੀ ਹੀ ਹਾਂ।'' ਉਸ ਨੇ ਦੱਸਿਆ ਕਿ ਉਹ skeletal dysplasis ਨਾਂ ਦੀ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਕਾਰਨ ਹੱਡੀਆਂ ਦਾ ਵਿਕਾਸ ਰੁੱਕ ਜਾਂਦਾ ਹੈ।
ਜੌਰਜੀਆ ਨੇ ਹਾਲ ਵਿਚ ਹੀ ਦਿੱਤੇ ਇਕ ਇੰਟਰਵਿਊ ਵਿਚ ਆਪਣੀ ਜ਼ਿੰਦਗੀ ਬਾਰੇ ਕਈ ਗੱਲਾਂ ਸ਼ੇਅਰ ਕੀਤੀਆਂ। ਉਸ ਨੇ ਦੱਸਿਆ ਕਿ ਉਸ ਦੀ ਹਾਈਟ 31 ਇੰਚ ਮਤਲਬ 2.5 ਫੁੱਟ ਦੇ ਕਰੀਬ ਹੈ, ਜੋ ਇਕ 2 ਸਾਲ ਦੀ ਬੱਚੇ ਦੀ ਔਸਤ ਉਮਰ ਤੋਂ ਵੀ ਕਾਫੀ ਘੱਟ ਹੈ। ਜੌਰਜੀਆ ਮੁਤਾਬਕ ਇਸ ਬੀਮਾਰੀ ਕਾਰਨ ਉਸ ਨੂੰ ਦਿਨ-ਰਾਤ ਦਰਦ ਸਹਿਣਾ ਪੈਂਦਾ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੋਣ ਵੇਲੇ ਤੱਕ ਉਸ ਦੇ ਸਰੀਰ ਵਿਚ ਕਾਫੀ ਦਰਦ ਰਹਿੰਦਾ ਹੈ। ਇਸ ਲਈ ਉਹ ਖੁਦ ਨੂੰ ਦੂਜੇ ਕੰਮਾਂ ਵਿਚ ਬਿਜ਼ੀ ਰੱਖਦੀ ਹੈ ਤਾਂਜੋ ਉਸ ਦਾ ਧਿਆਨ ਦਰਦ ਵੱਲ ਨਾ ਜਾਵੇ।
ਇਸ ਤਰ੍ਹਾਂ ਕਰਦੀ ਹੈ ਕਮਾਈ
ਜੌਰਜੀਆ ਨੇ ਕਿਹਾ ਕਿ ਕਈ ਵਾਰੀ ਲੋਕ ਮੇਰੀ ਅਜਿਹੀ ਹਾਈਟ ਕਾਰਨ ਮੈਨੂੰ ਨਜ਼ਰ ਅੰਦਾਜ਼ ਕਰਦੇ ਹਨ। ਮੈਨੂੰ ਪਾਰਟੀ 'ਤੇ ਨਹੀਂ ਬੁਲਾਉਂਦੇ ਪਰ ਮੈਨੂੰ ਇਸ ਗੱਲ ਦਾ ਬੁਰਾ ਨਹੀਂ ਲੱਗਦਾ। ਮੈਂ ਅਜਿਹੇ ਸਮੇਂ ਵਿਚ ਦੂਜੇ ਕੰਮ ਕਰ ਲੈਂਦੀ ਹਾਂ। ਜੌਰਜੀਆ ਨੇ ਦੱਸਿਆ ਕਿ ਉਹ ਯੂ-ਟਿਊਬ 'ਤੇ ਮੇਕਅੱਪ ਕਰਨ ਦੇ ਟਿਪਸ ਦਿੰਦੀ ਹੈ। ਉੱਥੇ ਉਸ ਦੇ 1400 ਫਾਲੋਅਰਜ਼ ਹਨ, ਜਿਸ ਨਾਲ ਉਸ ਨੂੰ ਕੁਝ ਕਮਾਈ ਹੋ ਜਾਂਦੀ ਹੈ।
ਬੰਗਲਾਦੇਸ਼ ਦੇ ਸੰਸਦ ਮੈਂਬਰ ਦਾ ਪੁੱਤਰ ਫਲੈਟ 'ਚੋਂ ਮਿਲਿਆ ਮ੍ਰਿਤਕ
NEXT STORY