ਵਾਸ਼ਿੰਗਟਨ (ਬਿਊਰੋ): ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਅਫਗਾਨਿਸਤਾਨ ਨਾਲ ਆਪਣੇ ਸੰਬੰਧਾਂ ਨੂੰ ਮੁਲਤਵੀ ਕਰ ਦਿੱਤਾ ਹੈ। ਉਸ ਨੇ ਤਾਲਿਬਾਨ ਸਰਕਾਰ ਦੀ ਮਾਨਤਾ 'ਤੇ ਸਪਸ਼ੱਟਤਾ ਆਉਣ ਤੱਕ ਇਹ ਕਦਮ ਚੁੱਕਿਆ ਹੈ। ਆਈ.ਐੱਮ.ਐੱਫ. ਨੇ ਕਿਹਾ ਹੈ ਕਿ ਤਾਲਿਬਾਨ ਦੀ ਲੀਡਰਸ਼ਿਪ ਵਾਲੀ ਸਰਕਾਰ ਦੀ ਮਾਨਤਾ 'ਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਸਥਿਤੀ ਸਾਫ ਹੋਣ ਤੱਕ ਅਫਗਾਨਿਸਤਾਨ ਨਾਲ ਉਹਨਾਂ ਦੇ ਸੰਬੰਧ ਮੁਲਤਵੀ ਰਹਿਣਗੇ।
ਆਈ.ਐੱਮ.ਐੱਫ. ਨੇ ਕਿਹਾ ਕਿ ਉਹ ਅਫਗਾਨਿਸਤਾਨ ਦੀ ਆਰਥਿਕ ਸਥਿਤੀ ਨੂੰ ਕੇ ਬਹੁਤ ਚਿੰਤਤ ਹਨ। ਇਸ ਅੰਤਰਰਾਸ਼ਟਰੀ ਵਿੱਤੀ ਸੰਸਥਾ ਨੇ ਗਲੋਬਲ ਭਾਈਚਾਰੇ ਤੋਂ ਇਸ ਦੇਸ਼ ਵਿਚ ਕਿਸੇ ਮਨੁੱਖੀ ਸੰਕਟ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਆਈ.ਐੱਮ.ਐੱਫ. ਦੇ ਬੁਲਾਰੇ ਗੇਰੀ ਰਾਇਸ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ,''ਅਫਗਾਨਿਸਤਾਨ ਨਾਲ ਸਾਡਾ ਸੰਬੰਧ ਉਦੋਂ ਤੱਕ ਮੁਲਤਵੀ ਰਹੇਗਾ ਜਦੋਂ ਤੱਕ ਇੱਥੋਂ ਦੀ ਸਰਕਾਰ ਨੂੰ ਮਾਨਤਾ ਦੇਣ 'ਤੇ ਅੰਤਰਰਾਸ਼ਟਰੀ ਭਾਈਚਾਰੇ ਵਿਚ ਸਥਿਤੀ ਸਾਫ ਨਹੀਂ ਹੋ ਜਾਂਦੀ।''
ਉਹਨਾਂ ਨੇ ਦੱਸਿਆ ਕਿ ਅਸੀਂ ਅਫਗਾਨਿਸਤਾਨ ਵਿਚ ਸਰਕਾਰ ਦੀ ਮਾਨਤਾ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਨਿਰਦੇਸ਼ਿਤ ਹਾਂ ਅਤੇ ਫਿਲਹਾਲ ਸਾਡੇ ਕੋਲ ਕਈ ਸਪਸ਼ੱਟਤਾ ਨਹੀਂ ਹੈ। ਇਸ ਲਈ ਇੱਥੇ ਆਈ.ਐੱਮ.ਐੱਫ. ਪ੍ਰੋਗਰਾਮ ਨੂੰ ਰੋਕ ਦਿੱਤਾ ਗਿਆ ਹੈ। ਫਿਲਹਾਲ ਇਹ ਦੇਸ਼ ਆਈ.ਐੱਮ.ਐੱਫ. ਸਰੋਤਾਂ ਤੱਕ ਪਹੁੰਚ ਹਾਸਲ ਨਹੀਂ ਕਰ ਸਕਦਾ।
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਨੇ ਹਥਿਆਰ ਅਤੇ ਗੋਲਾ ਬਾਰੂਦ ਲੈ ਕੇ ਪਾਕਿਸਤਾਨ ਜਾ ਰਿਹਾ ਟਰੱਕ ਕੀਤਾ ਜ਼ਬਤ
ਤਾਲਿਬਾਨ ਦੇ ਵਾਅਦਿਆਂ 'ਤੇ ਨਜ਼ਰ
ਬੀਤੀ 15 ਅਗਸਤ ਨੂੰ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ। ਇਸ ਮਗਰੋਂ ਕਈ ਗਲੋਬਲ ਨੇਤਾਵਾਂ ਨੇ ਐਲਾਨ ਕੀਤਾ ਸੀ ਕਿ ਉਹ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਤੋਂ ਪਹਿਲਾਂ ਦੇਖਣਗੇ ਕਿ ਉਹ ਸਮਾਵੇਸ਼ੀ ਸਰਕਾਰ ਅਤੇ ਮਨੁੱਖੀ ਅਧਿਕਾਰ ਜਿਹੇ ਮੁੱਦਿਆਂ 'ਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ। ਗਰੀਬੀ ਅਤੇ ਸੋਕੇ ਨਾਲ ਜੂਝ ਰਹੇ ਅਫਗਾਨਿਸਤਾਨ ਦੀ ਸਥਿਤੀ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਹੋਰ ਵਿਗੜਦੀ ਜਾ ਰਹੀ ਹੈ। ਵਿਦੇਸ਼ੀ ਦਾਨ ਦਾਤਿਆਂ ਨੇ ਵੀ ਇਸ ਦੇਸ਼ ਦੀ ਮਦਦ ਰੋਕ ਦਿੱਤੀ ਹੈ।
ਕੋਵਿਡ-19 ਦੀ ਵੈਕਸੀਨ ਦੇ ਨਾਂ 'ਤੇ ਫੈਲ ਰਿਹਾ ਸਕੈਮ! ਰਹੋ ਸਾਵਧਾਨ : ਆਸਟ੍ਰੇਲੀਆਈ ਕਮਿਸ਼ਨ
NEXT STORY