ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): “ਲਮਹੋਂ ਨੇ ਖਤਾਹ ਕੀ, ਸਦੀਓਂ ਨੇ ਸਜ਼ਾ ਪਾਈ ..! ਇਹ ਬੋਲ ਸਨ ਕੈਲੀਫੋਰਨੀਆ ਦੇ ਕੁਝ ਕੁ ਬੁੱਧੀਜੀਵੀ ਸੱਜਣਾਂ ਦੇ। ਪਿਛਲੇ ਦਿਨੀਂ ਸੈਂਟਰਲਵੈਲੀ ਕੈਲੀਫੋਰਨੀਆ ਦੇ ਕੁਝ ਕੁ ਬੁੱਧੀਜੀਵੀ ਸੱਜਣਾਂ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡਾ. ਇਕਵਿੰਦਦਰ ਸਿੰਘ ਗਿੱਲ (ਸਾਨ ਫਰਾਂਸਿਸਕੋ), ਡਾ.ਹਰਬਿੰਦਰ ਸਿੰਘ ਗਰੇਵਾਲ਼ (ਸਾਨ ਹੋਜ਼ੇ), ਅਮਰਜੀਤ ਸਿੰਘ (ਸੈਕਰਾਮੈਂਟੋ), ਗੁਲਿੰਦਰ ਸਿੰਘ ਗਿੱਲ (ਸੈਕਰਾਮੈਂਟੋ), ਅਜੀਤ ਸਿੰਘ ਭੱਠਲ਼ (ਬੇਕਰਸਫੀਲਡ), ਰਣਜੀਤ ਸਿੰਘ ਗਿੱਲ (ਫਰਿਜਨੋ), ਬਲਬਹਾਦੁਰ ਸਿੰਘ (ਲੋਡ੍ਹਾਈ), ਡਾ. ਬਲਜੀਤ ਸਿੰਘ ਗਰੇਵਾਲ਼ (ਲਾਸ ਏਂਜਲਸ) ਆਦਿ ਸ਼ਾਮਲ ਹੋਏ।
ਇਹਨਾਂ ਸਾਰੇ ਸੱਜਣਾਂ ਨੇ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਨੋਟ ਜਾਰੀ ਕਰਕੇ ਪੰਜਾਬ ਦੀਆ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਵਿੱਚ ਚੋਣਾਂ ਨਾ ਲੜਨ ਦੀ ਅਪੀਲ ਕੀਤੀ ‘ਤੇ ਕਿਹਾ ਕਿ ਵੀਰੋ ਪੰਜਾਬ ਦੀ ਅਸਮਤ ਦਾ, ਇਜ਼ਤ ਦਾ, ਭਵਿੱਖ ਦਾ ਫ਼ੈਸਲਾ ਵੀ ਤੇ ਮੌਕਾ ਵੀ, ਅੱਜ “ਤੁਹਾਡੇ ਹੱਥ ਹੈ''। ਤੁਹਾਡੇ “ਏਕੇ'' ਨੇ ਇਕ ਮਹਾਂ-ਯੁੱਧ ਜਿੱਤ ਕੇ, ਜਿੱਥੇ ਕਾਰਪੋਰੇਟ ਘਰਾਣਿਆਂ ਦੇ ਹੌਂਸਲੇ ਪਸਤ ਕਰਕੇ, ਸੰਸਾਰ ਦੇ ਮਜ਼ਦੂਰ ਅਤੇ ਕਿਸਾਨਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਪੰਜਾਬ ਦੀਆਂ ਅਗਾਊਂ ਚੋਣਾਂ ਇਕੱਲਿਆਂ ਲੜਨ ਦਾ ਤੁਹਾਡਾ ਫ਼ੈਸਲਾ ਕਿਤੇ ਪੁਰਾਣੀਆਂ ਜਮਹੂਰੀ ਤਾਕਤਾਂ ਲਈ, ਮੁੜ ਸਤ੍ਹਾ ‘ਤੇ ਕਾਬਜ਼ ਹੋਣ ਦਾ ਰਾਹ ਪੱਧਰਾ ਨਾ ਕਰ ਦੇਵੇ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19: ਅਮਰੀਕਾ 'ਚ ਨੈਸ਼ਨਲ ਗਾਰਡ ਦੇ ਕਈ ਮੈਂਬਰਾਂ ਨੇ ਟੀਕਾਕਰਨ ਤੋਂ ਕੀਤਾ ਇਨਕਾਰ
ਅੱਜ ਮੌਕਾ ਹੈ ਵੀਰੋ, ਜਿਸ ਤਰਾਂ ਤੁਸੀਂ “ਖਾੜੀ-ਬੰਗਾਲ” ਵਿੱਚ ਜਾ ਕੇ, ਧੂੰਆਂ -ਧਾਰ ਪ੍ਰਚਾਰ ਕਰਕੇ “ਜਾਗਰੂਕਤਾ” ਦਾ ਹੋਕਾ ਦਿੱਤਾ ਸੀ, ਅੱਜ ਓਸੇ ਤਰ੍ਹਾਂ ਦਾ “ਕਰਮ-ਯੁੱਧ ਮੋਰਚਾ” ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ, ਤੁਹਾਡੇ ਮੂਹਰੇ ਹੱਥ ਜੋੜੀ ਖੜ੍ਹਾ ਹੈ। ਤੁਹਾਡੇ ਏਕੇ ਦੀ ਸ਼ਕਤੀ ਨੇ ਬਹੁਤ “ਸੂਝ-ਬੂਝ” ਅਤੇ ਉੱਚੇ “ਇਖ਼ਲਾਕ” ਦਾ ਸਬੂਤ ਦਿੱਤਾ ਹੈ। ਪੰਜਾਬ ਵਿੱਚ ਸਾਰੀਆਂ ਭਰਿਸ਼ਟ ਤਾਕਤਾਂ, ਪੰਜਾਬ ਦੇ ਲੋਕਾਂ ਨੂੰ ਧਰਮਾਂ, ਜਾਤਾਂ-ਪਾਤਾਂ, ਮਜ਼ਦੂਰਾਂ, ਕਿਸਾਨਾਂ, ਦਲਿਤਾਂ-ਸ਼ੂਦਰਾਂ ‘ਚ ਵੰਡਕੇ, ਝੂਠੇ ਲਾਰੇ, ਵਾਹਦੇ ਤੇ ਐਲਾਨਾਂ ਦੀਆਂ ਝੜੀਆਂ ਲਾ-ਲਾਅ ਕੇ ਤੁਹਾਡੇ ਮੋਰਚੇ ਦਾ ਸਾਥ ਦੇਣ ਵਾਲ਼ੇ ਗਰੀਬ ਵਰਗ ਨੂੰ ਵਰਗਲ਼ਾਅ ਰਹੀਆਂ ਨੇ।
ਅੱਜ ਬੰਗਾਲ ਵਾਲ਼ੇ ਹੋਕੇ ਦੀ ਫੇਰ ਲੋੜ ਐ ਵੀਰੋ। ਆਓ ਇਕੱਠੇ ਹੋ ਕੇ ਪਹਿਲਾਂ ਇਹਨਾਂ ਨੂੰ “ਰੋਕੋ”। ਇਹਨਾਂ ਦਾ ਪਾਇਆ ਗੰਦ “ਵੀਹ ਸੌ ਬਾਈ” ਵਿੱਚ ਸਾਫ ਕਰ ਲਵਾਂਗੇ।ਤੁਹਾਡੀ ਸੁਚੱਜੀ ਰਹਿਨੁਮਾਈ ਨੇ ਪੰਜਾਬ ਦੀ ਮਿੱਟੀ ਦੀ “ਮਾਲਕੀ” ਦਾ ਯੁੱਧ ਜਿੱਤਿਆ ਹੈ। ਵੇਖਿਓ ਕਿਤੇ ਤਹਾਡੇ ਸਿਰਾਂ ਉੱਪਰ ਸਜਿਆ ਇਹ “ਜਿੱਤ ਦਾ ਤਾਜ” ਜਮਹੂਰੀ ਤਾਕਤਾਂ ਦੇ ਪੈਰਾਂ ਹੇਠ ਨਾ ਦਰੜਿਆ ਜਾਵੇ।
ਅਮਰੀਕੀ ਪ੍ਰਮਾਣੂ ਜਹਾਜ਼ ਦੀ ਕਮਾਂਡ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਨੇਵੀ ਕੈਪਟਨ ਐਮੀ ਬੋਰਨਸ਼ਮਿਟ
NEXT STORY