ਇੰਟਰਨੈਸ਼ਨਲ ਡੈਸਕ- ਹੋਰਮੁਜ਼ 'ਚ ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਇੱਕ ਵਾਰ ਫਿਰ ਭਿਆਨਕ ਜੰਗ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸੇ ਦੌਰਾਨ ਇਰਾਨ ਦੀ ਨਿਊਜ਼ ਏਜੰਸੀ 'ਤਸਨੀਮ' ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਫੌਜ ਨੇ ਓਮਾਨ ਦੇ ਤਟ ਤੋਂ ਇਰਾਨ ਜਾ ਰਹੀਆਂ ਦੋ ਛੋਟੀਆਂ ਵਪਾਰਕ ਕਿਸ਼ਤੀਆਂ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ 5 ਬੇਗੁਨਾਹ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਦੂਜੇ ਪਾਸੇ, ਅਮਰੀਕੀ ਸੈਂਟਰਲ ਕਮਾਂਡ (CENTCOM) ਦੇ ਮੁਖੀ ਬ੍ਰੈਡ ਕੂਪਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਮਰੀਕੀ ਅਪਾਚੇ ਅਤੇ ਸੀਹਾਕ ਹੈਲੀਕਾਪਟਰਾਂ ਨੇ ਇਰਾਨ ਦੀਆਂ 6 ਛੋਟੀਆਂ ਜੰਗੀ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਸਮੁੰਦਰ 'ਚ ਡੋਬ ਦਿੱਤਾ ਹੈ। ਅਮਰੀਕਾ ਅਨੁਸਾਰ, ਇਨ੍ਹਾਂ ਇਰਾਨੀ ਕਿਸ਼ਤੀਆਂ ਨੇ ਉਨ੍ਹਾਂ ਵੱਲੋਂ ਸੁਰੱਖਿਆ ਦਿੱਤੇ ਜਾ ਰਹੇ ਵਪਾਰਕ ਜਹਾਜ਼ਾਂ 'ਤੇ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ- ਰੂਸ ਤੇ ਯੂਕ੍ਰੇਨ ਵਿਚਾਲੇ ਹੋ ਗਈ ਜੰਗਬੰਦੀ ! Victory Day ਮੌਕੇ ਕੀਤਾ ਗਿਆ ਐਲਾਨ
ਇਸ ਤਣਾਅਪੂਰਨ ਸਥਿਤੀ ਵਿਚਾਲੇ ਅਮਰੀਕਾ ਦੇ ਦੋ ਜੰਗੀ ਬੇੜੇ, USS Truxtun ਅਤੇ USS Mason, ਇਰਾਨ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ, ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦਾ ਸਾਹਮਣਾ ਕਰਦੇ ਹੋਏ ਸੁਰੱਖਿਅਤ ਤਰੀਕੇ ਨਾਲ ਹੋਰਮੁਜ਼ ਨੂੰ ਪਾਰ ਕਰ ਕੇ ਖਾੜੀ ਵਿੱਚ ਦਾਖਲ ਹੋ ਗਏ ਹਨ, ਜਿਸ ਮਗਰੋਂ ਹੁਣ ਅਮਰੀਕਾ ਇਰਾਨ ਖ਼ਿਲਾਫ਼ ਵੱਡੀ ਕਾਰਵਾਈ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਇਕ ਇੰਟਰਵਿਊ ਦੌਰਾਨ ਟਰੰਪ ਨੇ ਇਕ ਵਾਰ ਫ਼ਿਰ ਤੋਂ ਇਰਾਨ ਨੂੰ ਧਮਕੀ ਦਿੱਤੀ ਹੈ ਤੇ ਕਿਹਾ, "ਜੇਕਰ ਇਰਾਨ ਨੇ ਹੋਰਮੁਜ਼ ਵਿੱਚ ਸਾਡੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ, ਤਾਂ ਉਨ੍ਹਾਂ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦਿੱਤਾ ਜਾਵੇਗਾ।'' ਅਜਿਹੇ 'ਚ ਹੋਰਮੁਜ਼ 'ਚ ਹੋਈ ਇਹ ਕਾਰਵਾਈ ਕਿਤੇ ਨਾ ਕਿਤੇ ਇਲਾਕੇ 'ਚ ਇਕ ਵਾਰ ਫ਼ਿਰ ਤੋਂ ਜੰਗ ਦੀ ਅੱਗ ਨੂੰ ਭੜਕਾ ਸਕਦੀ ਹੈ, ਜਿਸ ਮਗਰੋਂ ਦੁਨੀਆ ਭਰ 'ਚ ਤੇਲ-ਗੈਸ ਦਾ ਸੰਕਟ ਹੋਰ ਡੂੰਘਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਜੰਗ ਦੇ ਤਣਾਅ ਵਿਚਾਲੇ ਵੱਡੀ ਖ਼ਬਰ ! ਹਵਾ 'ਚ 'ਗ਼ਾਇਬ' ਹੋ ਗਿਆ ਅਮਰੀਕਾ ਦਾ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੌਰਜ 'ਚ 16 ਮਈ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ, ਤਿਆਰੀਆਂ ਮੁਕੰਮਲ
NEXT STORY