ਵਾਸ਼ਿੰਗਟਨ, (ਏਜੰਸੀਆਂ)– ਇਕ ਹੈਰਾਨ ਕਰ ਦੇਣ ਵਾਲੀ ਸਟੱਡੀ 'ਚ ਖੁਲਾਸਾ ਕੀਤਾ ਗਿਆ ਹੈ ਕਿ ਜਿਹੜੇ ਟੀਨਏਜ਼ਰ ਸੌਣ ਤੋਂ ਪਹਿਲਾਂ ਟੈਬਲੇਟ ਅਤੇ ਸਮਾਰਟਫੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ 'ਤੇ ਇਸ ਦਾ ਕੋਈ ਨਾਂਹਪੱਖੀ ਪ੍ਰਭਾਵ ਨਹੀਂ ਪੈਂਦਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ 'ਚ ਹਰ ਗੁਣ ਸੰਪੂਰਣ ਹੈ, ਜਿਵੇਂ ਉਹ ਪੜ੍ਹਾਈ 'ਚ ਠੀਕ ਹਨ, ਦਿਮਾਗੀ ਤੌਰ 'ਤੇ ਸਰਗਰਮ ਹਨ, ਉਨ੍ਹਾਂ ਬੱਚਿਆਂ 'ਤੇ ਦਿਨ ਅਤੇ ਰਾਤ ਦੇ ਸਮੇਂ ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਕਰਨ ਨਾਲ ਕੋਈ ਪ੍ਰਭਾਵ ਨਹੀਂ ਪੈਂਦਾ ਹੈ।
ਪਹਿਲਾਂ ਕੀਤੀਆਂ ਖੋਜਾਂ 'ਚ ਕਿਹਾ ਗਿਆ ਸੀ ਕਿ ਇਸ ਦਾ ਸਿੱਧਾ ਸਬੰਧ ਦਿਮਾਗੀ ਸਿਹਤ ਨਾਲ ਹੈ
ਪਹਿਲਾਂ ਕੀਤੀਆਂ ਕਈ ਖੋਜਾਂ 'ਚ ਕਿਹਾ ਗਿਆ ਸੀ ਕਿ ਮੋਬਾਇਲ ਸਕਰੀਨ 'ਤੇ ਸਮਾਂ ਬਿਤਾਉਣ ਦਾ ਸਿੱਧਾ ਸਬੰਧ ਦਿਮਾਗ ਨਾਲ ਹੈ। ਖੋਜਕਾਰਾਂ ਨੇ ਮੰਨਿਆ ਸੀ ਕਿ ਦੇਰ ਰਾਤ ਸੋਸ਼ਲ ਮੀਡੀਆ 'ਤੇ ਸਮਾਂ ਬਿਤਾਉਣ, ਗੇਮਿੰਗ ਅਤੇ ਟੀ. ਵੀ. ਦੇਖਣ ਨਾਲ ਬੱਚੇ ਦਿਮਾਗੀ ਤੌਰ 'ਤੇ ਬੀਮਾਰ ਹੋ ਸਕਦੇ ਹਨ। ਖੋਜਕਾਰਾਂ ਨੇ ਇਹ ਅਧਿਐਨ 9 ਤੋਂ 15 ਸਾਲ ਦੇ 17000 ਬ੍ਰਿਟਿਸ਼ ਅਤੇ ਅਮਰੀਕੀਆਂ 'ਤੇ ਕੀਤਾ। ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਐਮੀ ਆਰਬਨ ਨੇ ਕਿਹਾ ਕਿ ਅਸੀਂ ਦੇਖਿਆ ਕਿ ਉਨ੍ਹਾਂ ਬੱਚਿਆਂ 'ਤੇ ਮੋਬਾਇਲ ਦਾ ਪ੍ਰਭਾਵ ਬਹੁਤ ਹੀ ਘੱਟ ਸੀ। ਉਨ੍ਹਾਂ ਦੀ ਟੀਮ ਨੇ ਇਹ ਡਾਟਾ ਤਿੰਨ ਦੇਸ਼ਾਂ ਯੂ. ਕੇ., ਆਇਰਲੈਂਡ ਅਤੇ ਅਮਰੀਕਾ ਦੇ ਮੁਕਾਬਲੇਬਾਜ਼ਾਂ 'ਤੇ ਸਟੱਡੀ ਕਰ ਕੇ ਇਕੱਠਾ ਕੀਤਾ। ਉਨ੍ਹਾਂ ਦੇਖਿਆ ਕਿ ਜਿਹੜੇ ਮੁਕਾਬਲੇਬਾਜ਼ ਆਪਣੀ ਰੋਜ਼ਾਨਾ ਦੀ ਐਕਟੀਵਿਟੀ ਡਾਇਰੀ 'ਚ ਲਿਖਦੇ ਸਨ, ਜਿਸ 'ਚ ਮੋਬਾਇਲ ਸਕਰੀਨ 'ਤੇ ਸਮਾਂ ਬਿਤਾਉਣਾ ਵੀ ਸ਼ਾਮਲ ਸੀ, ਉਨ੍ਹਾਂ ਦੀ ਖੁਸ਼ੀ ਦੇ ਪੱਧਰ ਅਤੇ ਸੰਤੁਸ਼ਟੀ 'ਚ ਕੋਈ ਕਮੀ ਨਹੀਂ ਸੀ।
ਈਰਾਨ ਦੇ ਇਨਕਲਾਬੀ ਗਾਰਡਜ਼ ਨੂੰ ਅੱਤਵਾਦੀ ਦੀ ਲਿਸਟ 'ਚ ਪਾਵੇਗਾ US
NEXT STORY