ਬਿਜ਼ਨੈੱਸ ਡੈਸਕ : ਇਜ਼ਰਾਈਲ-ਹਮਾਸ ਜੰਗ ਕਾਰਨ ਜਿੱਥੇ ਦੋਵੇਂ ਦੇਸ਼ ਜਾਨ-ਮਾਲ ਦਾ ਨੁਕਸਾਨ ਕਰ ਰਹੇ ਹਨ, ਉਥੇ ਹੀ ਦੁਨੀਆਂ ਦੇ ਕਈ ਦੇਸ਼ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ। ਖ਼ਾਸ ਕਰਕੇ ਉਹ ਕੌਮਾਂ ਜਿਹਨਾਂ ਦਾ ਕਾਰੋਬਾਰ ਇਜ਼ਰਾਈਲ 'ਚ ਹੁੰਦਾ ਹੈ। ਸ਼ੇਅਰ ਬਾਜ਼ਾਰ ਦੇ ਮਾਹਿਰਾਂ ਅਨੁਸਾਰ ਮਹਿੰਗਾਈ ਵਧੇਗੀ ਅਤੇ ਭਾਰਤ ਦੀ ਇਸ ਤੋਂ ਅਛੂਤਾ ਨਹੀਂ ਰਹੇਗਾ। ਮਾਹਿਰਾਂ ਦਾ ਇਹ ਅੰਦਾਜ਼ਾ ਵੀ ਸਹੀ ਸਾਬਿਤ ਹੋਣ ਲੱਗਾ ਹੈ ਅਤੇ ਇਜ਼ਰਾਈਲ-ਹਮਾਸ ਜੰਗ ਦਾ ਅਸਰ ਹੁਣ ਕਾਰੋਬਾਰ 'ਤੇ ਵੀ ਪੈਣ ਲੱਗਾ ਹੈ। ਸ਼ੇਅਰ ਬਾਜ਼ਾਰ ਡੁੱਬ ਰਿਹਾ ਹੈ ਅਤੇ ਵੱਡੀ-ਵੱਡੀ ਕੰਪਨੀਆਂ ਕਾਰੋਬਾਰ ਬੰਦ ਕਰਨ ਲਈ ਮਜ਼ਬੂਰ ਹੋ ਰਹੀਆਂ ਹਨ।
ਇਹ ਵੀ ਪੜ੍ਹੋ - ਵਿਵਾਦਾਂ 'ਚ ਘਿਰੇ Dabur Hair Products, ਅਮਰੀਕਾ ਤੇ ਕੈਨੇਡਾ 'ਚ ਦਰਜ ਹੋਏ 5400 ਮਾਮਲੇ, ਜਾਣੋ ਕਿਉਂ
ਦੱਸ ਦੇਈਏ ਕਿ ਇਨ੍ਹਾਂ ਕੰਪਨੀਆਂ ਵਿੱਚ ਇਕ ਨਾਮ ਨੈਸਲੇ ਦਾ ਵੀ ਹੈ। ਇਹ ਕੰਪਨੀ ਚਾਕਲੇਟ ਤੋਂ ਲੈ ਕੇ ਹੈਲਥ ਡਰਿੰਕਸ ਅਤੇ ਹੋਰ ਉਤਪਾਦ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਨੈਸਲੇ ਨੇ ਇਜ਼ਰਾਈਲ ਵਿੱਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ। ਨੈਸਲੇ ਦੇ ਮੁੱਖ ਕਾਰਜਕਾਰੀ (ਸੀਈਓ) ਮਾਰਕ ਸਨਾਈਡਰ ਅਤੇ ਫਲਸਤੀਨ ਵਿੱਚ ਚੱਲ ਰਹੇ ਯੁੱਦ ਦੇ ਵਿਚਕਾਰ ਸਾਡਾ ਪੂਰਾ ਧਿਆਨ ਆਪਣੇ ਸਹਿਯੋਗੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ 'ਤੇ ਹੈ। ਅਸੀਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਹਨ ਅਤੇ ਕਾਰੋਬਾਰ ਦੇ ਵਾਧੇ ਨੂੰ ਲੈ ਕੇ ਅਜਿਹੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ।
ਇਹ ਵੀ ਪੜ੍ਹੋ - ਸਿੰਗਾਪੁਰ ਤੋਂ ਬੈਂਗਲੁਰੂ ਲਈ ਉੱਡੀ ਇੰਡੀਗੋ ਫਲਾਈਟ ਨੂੰ ਆਸਮਾਨ ਤੋਂ ਮੁੜ ਪਰਤਣਾ ਪਿਆ ਵਾਪਸ, ਜਾਣੋ ਵਜ੍ਹਾ
ਦੱਸ ਦੇਈਏ ਕਿ Nestle ਦਾ ਭਾਰਤ ਵਿੱਚ ਵੀ ਵੱਡਾ ਕਾਰੋਬਾਰ ਹੈ। ਨੇਸਲੇ ਇੰਡੀਆ ਸਵਿਸ ਕੰਪਨੀ ਨੇਸਲੇ ਦੀ ਇੱਕ ਸਹਾਇਕ ਐੱਫਐੱਮਸੀਜੀ ਕੰਪਨੀ ਹੈ, ਜੋ ਚਾਕਲੇਟ ਅਤੇ ਕਨਫੈਕਸ਼ਨਰੀ ਅਤੇ ਹੋਰ ਉਤਪਾਦਾਂ ਦਾ ਨਿਰਮਾਣ ਕਰਦੀ ਹੈ। ਨੇਸਲੇ ਇੰਡੀਆ ਕੰਪਨੀ ਦਾ ਬਾਜ਼ਾਰ ਪੂੰਜੀਕਰਣ (MCap) 2.30 ਲੱਖ ਕਰੋੜ ਰੁਪਏ ਦੱਸਿਆ ਜਾਂਦਾ ਹੈ। ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਜੰਗੀ ਹਾਲਾਤਾਂ ਕਾਰਨ ਨੇਸਲੇ ਇਜ਼ਰਾਈਲ 'ਚ ਸੰਚਾਲਿਤ ਆਪਣੇ ਉਤਪਾਦਨ ਪਲਾਂਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਰਿਹਾ ਹੈ।
ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ ਦੀ ਜੇਲ੍ਹ 'ਚ ਅਲੱੜ੍ਹ ਉਮਰ ਦੇ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ
NEXT STORY