ਇਸਲਾਮਾਬਾਦ (ਭਾਸ਼ਾ) ਅਰਬਾਂ ਡਾਲਰਾਂ ਦੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (CPEC) ਦੇ ਸੰਬੰਧ ਵਿਚ ਪਾਕਿਸਤਾਨੀ ਅਤੇ ਚੀਨੀ ਅਧਿਕਾਰੀਆਂ ਵਿਚਕਾਰ ਅਗਲੇ ਹਫ਼ਤੇ ਪਾਕਿਸਤਾਨ ਇਕ ਮਹੱਤਵਪੂਰਨ ਬੈਠਕ ਹੋਣ ਦੀ ਆਸ ਹੈ। ਸੀ.ਪੀ.ਈ.ਸੀ. ਲਈ ਸੰਯੁਕਤ ਤਾਲਮੇਲ ਕਮੇਟੀ (JCC) ਦਾ 10ਵਾਂ ਸੈਸ਼ਨ 2020 ਵਿਚ ਹੋਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਬਾਅਦ ਵਿਚ ਇਹ ਸੈਸ਼ਨ ਇਸ ਸਾਲ ਜੁਲਾਈ ਵਿਚ ਹੋਣ ਵਾਲਾ ਸੀ ਪਰ 14 ਜੁਲਾਈ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਬੱਸ ਵਿਚ ਧਮਾਕੇ ਦੇ ਬਾਅਦ ਬੀਜਿੰਗ ਨੇ ਇਸ ਬੈਠਕ ਨੂੰ ਰੱਦ ਕਰ ਦਿੱਤਾ ਸੀ। ਇਸ ਧਮਾਕੇ ਵਿਚ 9 ਚੀਨੀ ਨਾਗਰਿਕਾਂ ਸਮੇਤ 13 ਲੋਕ ਮਾਰੇ ਗਏ ਸਨ।
ਚੀਨੀ ਨਾਗਰਿਕ ਪਾਕਿਸਤਾਨ ਨੂੰ ਇਕ ਪੁਲ ਬਣਾਉਣ ਵਿਚ ਮਦਦ ਕਰ ਰਹੇ ਸਨ ਜੋ 60 ਅਰਬ ਡਾਲਰ ਦੀ ਲਾਗਤ ਵਾਲੇ ਸੀ.ਪੀ.ਈ.ਸੀ. ਪ੍ਰਾਜੈਕਟ ਦਾ ਹਿੱਸਾ ਹੈ। ਸੀ.ਪੀ.ਈ.ਸੀ. ਦੇ ਸੰਬੰਧ ਵਿਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਖਾਲਿਦ ਮੰਸੂਰ ਨੇ ਸੋਮਵਾਰ ਨੂੰ ਮੀਡੀਆ ਨੂੰ ਕਿਹਾ ਕਿ ਜੇ.ਸੀ.ਸੀ. ਦੀ ਬੈਠਕ 23 ਜਾਂ 24 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ। ਮੰਸੂਰ ਨੇ ਸੀ.ਪੀ.ਈ.ਸੀ. ਅਥਾਰਿਟੀ ਦਾ ਕੰਮ ਸੰਭਾਲਣ ਮਗਰੋਂ ਆਪਮੇ ਪਹਿਲੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਯੋਜਨਾ ਮੰਤਰੀ ਅਸਦ ਉਮਰ ਅਤੇ ਚੀਨ ਦੇ ਰਾਸ਼ਟਰੀ ਵਿਕਾਸ ਅਤੇ ਸੁਧਾਰ ਕਮਿਸ਼ਨ (ਐੱਨ.ਡੀ.ਆਰ.ਸੀ.) ਦੇ ਉਪ ਪ੍ਰਧਾਨ ਨਿੰਗ ਜਿਝੇ ਬੈਠਕ ਵਿਚ ਆਪਣੇ-ਆਪਣੇ ਪੱਖਾਂ ਦੀ ਅਗਵਾਈ ਕਰਨਗੇ। ਮੰਸੂਰ ਨੇ ਕਿਹਾ ਕਿ ਜੇ.ਸੀ.ਸੀ. ਬੈਠਕ ਵਿਚ ਉਹਨਾਂ ਨਵੇਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਜਿਹਨਾਂ 'ਤੇ ਸੰਯੁਕਤ ਕਾਰਜ ਸਮੂਹ ਪੱਧਰ 'ਤੇ ਪਹਿਲਾਂ ਤੋਂ ਚਰਚਾ ਕੀਤੀ ਗਈ ਹੈ ਅਤੇ ਉਹਨਾਂ ਨੂੰ ਮਨਜ਼ੂਰਸ਼ੁਦਾ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਪਾਕਿ ਨੂੰ ਸਬਕ ਸਿਖਾਉਣ ਦੀ ਤਿਆਰੀ 'ਚ ਅਮਰੀਕਾ, ਚੁੱਕ ਸਕਦਾ ਹੈ ਇਹ ਕਦਮ
ਉਹਨਾਂ ਨੇ ਕਿਹਾ ਕਿ ਜੇ.ਸੀ.ਸੀ. ਬੈਠਕ ਦੌਰਾਨ ਖੇਤੀ, ਵਿਗਿਆਨ ਅਤੇ ਤਕਨਾਲੋਜੀ, ਊਰਜਾ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ 'ਤੇ ਚਰਚਾ ਹੋਵੇਗੀ। ਸੁਰੱਖਿਆ ਮੁੱਦੇ ਬਾਰੇ ਉਹਨਾਂ ਨੇ ਕਿਹਾ ਕਿ ਹਾਲ ਹੀ ਵਿਚ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਵਾਧੂ ਸੁਰੱਖਿਆ ਉਪਾਅ ਕੀਤੇ ਗਏ ਹਨ। ਮੰਗਲਵਾਰ ਨੂੰ ਡਾਨ ਅਖ਼ਬਾਰ ਵਿਚ ਪ੍ਰਕਾਸ਼ਿਤ ਇਕ ਖ਼ਬਰ ਮੁਤਾਬਕ ਜੇ.ਸੀ.ਸੀ. ਦੀ ਬੈਠਕ ਵਿਚ ਪਾਕਿਸਤਾਨ ਅਤੇ ਚੀਨ ਵਿਚਕਾਰ ਓਦਯੋਗਿਕ ਸਹਿਯੋਗ ਦੀਆਂ ਯੋਜਨਾਵਾਂ 'ਤੇ ਚਰਚਾ ਹੋਣ ਦੀ ਆਸ ਹੈ। ਜੇ.ਸੀ.ਸੀ. ਦੀ ਬੈਠਕ ਤੋਂ ਪਹਿਲਾਂ ਉਦਯੋਗਿਕ ਸਹਿਯੋਗ 'ਤੇ ਸੰਯੁਕਤ ਕਾਰਜ ਸਮੂਹਾਂ ਦੀ ਬੈਠਕ ਵੀ ਹੋਵੇਗੀ। ਜੇ.ਸੀ.ਸੀ. ਦੀ ਪਿਛਲੀ ਬੈਠਕ ਨਵੰਬਰ 2019 ਵਿਚ ਹੋਈ ਸੀ।ਸਾਲ 2015 ਵਿਚ ਜੇ.ਸੀ.ਸੀ.ਦਾ ਗਠਨ ਕੀਤਾ ਗਿਆ ਸੀ।
PM ਮੋਦੀ 24 ਸਤੰਬਰ ਨੂੰ ਵਾਸ਼ਿੰਗਟਨ ’ਚ ਕਵਾਡ ਸਿਖ਼ਰ ਸੰਮੇਲਨ ’ਚ ਲੈਣਗੇ ਹਿੱਸਾ
NEXT STORY