ਇਸਲਾਮਾਬਾਦ (ਵਾਰਤਾ)- ਇਸਲਾਮਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਪ੍ਰਧਾਨ ਇਮਰਾਨ ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ 7 ਵੱਖ-ਵੱਖ ਮਾਮਲਿਆਂ ਵਿੱਚ ਅੰਤਰਿਮ ਜ਼ਮਾਨਤ ਮਨਜ਼ੂਰ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਈ.ਐੱਚ.ਸੀ. ਦੇ ਜੱਜਾਂ ਆਮਿਰ ਫਾਰੂਕ ਅਤੇ ਮੀਆਂਗੁਲ ਹਸਨ ਔਰੰਗਜ਼ੇਬ ਦੀ ਅਗਵਾਈ ਵਾਲੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਖਾਨ ਫੈਡਰਲ ਰਾਜਧਾਨੀ 'ਚ ਆਪਣੇ ਖ਼ਿਲਾਫ਼ ਦਰਜ ਵੱਖ-ਵੱਖ ਮਾਮਲਿਆਂ 'ਚ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਲਈ ਅੱਜ ਲਾਹੌਰ ਤੋਂ ਆਈ.ਐੱਚ.ਸੀ. ਪਹੁੰਚੇ ਸਨ।
ਪੀ.ਟੀ.ਆਈ. ਪ੍ਰਧਾਨ ਖ਼ਿਲਾਫ਼ ਇਸਲਾਮਾਬਾਦ ਦੇ ਰਮਨਾ, ਸੀਟੀਡੀ ਅਤੇ ਗੋਲਰਾ ਪੁਲਸ ਥਾਣਿਆਂ ਵਿੱਚ ਕੁੱਲ 7 ਕੇਸ ਦਰਜ ਹਨ। ਸੁਣਵਾਈ ਦੇ ਸ਼ੁਰੂ ਵਿੱਚ ਖਾਨ ਦੇ ਵਕੀਲ ਸਲਮਾਨ ਸਫਦਰ ਅਦਾਲਤ ਵਿੱਚ ਪੇਸ਼ ਹੋਏ ਅਤੇ ਦਲੀਲ ਦਿੱਤੀ ਕਿ ਬਾਇਓ-ਮੈਟ੍ਰਿਕ ਵੈਰੀਫਿਕੇਸ਼ਨ ਬਾਰੇ ਸਬੰਧਤ ਇਤਰਾਜ਼ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ 'ਤੇ ਨਹੀਂ ਥੋਪਿਆ ਜਾਣਾ ਚਾਹੀਦਾ। ਇਸ ਦੌਰਾਨ ਜਸਟਿਸ ਫਾਰੂਕ ਨੇ ਟਿੱਪਣੀ ਕੀਤੀ ਕਿ ਬਾਇਓ-ਮੈਟ੍ਰਿਕ ਵੈਰੀਫਿਕੇਸ਼ਨ ਹੁਣ ਬਹੁਤ ਆਸਾਨ ਹੋ ਗਿਆ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਲਾਹੌਰ ਹਾਈ ਕੋਰਟ ਤੋਂ ਪੀ.ਟੀ.ਆਈ. ਪ੍ਰਧਾਨ ਦੀ ਸੁਰੱਖਿਆਤਮਕ ਜ਼ਮਾਨਤ ਮਨਜ਼ੂਰ ਕਰਵਾ ਲਈ ਸੀ, ਜਿਸ ਤੋਂ ਬਾਅਦ ਉਹ ਨਿਆਂਇਕ ਕੰਪਲੈਕਸ ਪਹੁੰਚੇ ਪਰ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ, “ਉਸ ਦਿਨ ਇਮਰਾਨ ਖ਼ਾਨ ਖ਼ਿਲਾਫ਼ ਹੋਰ ਵੀ ਐੱਫ.ਆਈ.ਆਰ. ਦਰਜ ਕੀਤੀ ਗਈ।'
ਪੋਪ ਨੇ ਜਿਨਸੀ ਸ਼ੋਸ਼ਣ ਕਾਨੂੰਨ ਦਾ ਕੀਤਾ ਵਿਸਥਾਰ, ਪੁਸ਼ਟੀ ਕੀਤੀ ਕਿ ਬਾਲਗ ਪੀੜਤ ਹੋ ਸਕਦੇ ਹਨ
NEXT STORY