ਇਸਲਾਮਾਬਾਦ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਇਕ ਰੈਲੀ ਦੇ ਦੌਰਾਨ ਉੱਚ ਮੁਦਰਾਸਫਿਤੀ ਤੇ ਮਹਿੰਗਾਈ ਤੋਂ ਤੰਗ ਆ ਕੇ ਸੱਤਾ 'ਤੇ ਕਾਬਜ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਇਕ ਨੌਜਵਾਨ ਨੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਦਾ ਅਸਤੀਫ਼ਾ ਮੰਗ ਲਿਆ। ਦਿ ਨਿਊਜ਼ ਇੰਟਰਨੈਸ਼ਨਲ ਦੇ ਮੁਤਾਬਕ ਇਕ ਨੌਜਵਾਨ ਜਿਸ ਨੂੰ PTI ਦਾ ਵਰਕਰ ਮੰਨਿਆ ਜਾਂਦਾ ਹੈ ਸ਼ਨੀਵਾਰ ਨੂੰ ਰਾਜਾ ਖੁਰੱਮ ਸ਼ਹਿਜ਼ਾਦ ਤੇ ਅਲੀ ਨਵਾਜ਼ ਅਵਾਨ ਤੇ ਸੰਘੀ ਮੰਤਰੀ ਅਸਦ ਉਮਰ ਸਮੇਤ ਸਿਆਸੀ ਨੇਤਾਵਾਂ ਦੇ ਭਾਸ਼ਣਾਂ ਦੇ ਦੌਰਾਨ ਮੰਚ 'ਤੇ ਚੜ੍ਹ ਗਿਆ ਤੇ ਮਾਈਕ ਫੜ ਕੇ ਕਿਹਾ ਕਿ ਪ੍ਰਧਾਨਮੰਤਰੀ ਇਮਰਾਨ ਖ਼ਾਨ ਦਾ ਅਸਤੀਫਾ ਦੇਣਾ ਬਿਹਤਰ ਹੈ।
ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਨਾਖ਼ੁਸ਼ ਇਸ ਸ਼ਖਸ ਨੇ ਇਹ ਕਹਿ ਕੇ ਭਵਿੱਖਬਾਣੀ ਕੀਤੀ ਕਿ , 'ਸਭ ਕੁਝ ਵੈਸੇ ਹੀ ਹੋਵੇਗਾ ਜਿਵੇਂ ਰਾਜਾ ਖੁਰੱਮ ਸ਼ਹਿਜ਼ਾਦ ਨੇ ਕਿਹਾ ਹੈ। ਪਰ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਹੀਂ ਹੋਣਗੇ। ਇਸ ਤੋਂ ਇਲਾਵਾ ਪਾਕਿਸਤਾਨ ਦੇ ਜਮਾਤ-ਏ-ਇਸਲਾਮੀ ਨੇ ਦੇਸ਼ 'ਚ ਵਧਦੀ ਮਹਿੰਗਾਈ ਤੇ ਬੇਰੋਜ਼ਗਾਰੀ ਨੂੰ ਲੈ ਕੇ ਇਮਰਾਨ ਖ਼ਾਨ ਸਰਕਾਰ ਦੇ ਖ਼ਿਲਾਫ਼ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਇਸ ਵਿਰੋਧ ਪ੍ਰਦਰਸ਼ਨ 'ਚ ਕਈ ਬੇਰੋਜ਼ਗਾਰ ਨੌਜਵਾਨ ਵੀ ਸ਼ਾਮਲ ਹੋਏ।
ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਦੇ ਮੁਤਾਬਕ ਦੇਸ਼ 'ਚ ਇਕ ਕਰੋੜ ਨੌਕਰੀਆਂ ਦਾ ਦਾਅਵਾ ਕਰਨ ਵਾਲੀ ਇਮਰਾਨ ਸਰਕਾਰ ਦੇ ਝੂਠੇ ਵਾਅਦਿਆਂ ਦੇ ਵਿਰੋਧ 'ਚ ਯੁਵਾ ਪ੍ਰਦਰਸ਼ਨ 'ਚ ਸ਼ਾਮਲ ਹੋਏ ਹਨ। ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਜਮਾਤ-ਏ-ਇਸਲਾਮੀ (ਜੇ. ਆਈ.) ਦੇ ਆਮੀਰ ਸਿਰਾਜੁਲ ਹਕ ਨੇ ਕੀਤੀ। ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਸਰਕਾਰ ਦੇ ਉਨ੍ਹਾਂ ਵਾਅਦਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਪੂਰਾ ਕਰਨ 'ਚ ਉਹ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ।
ਸਕਾਟਿਸ਼ ਸਰਹੱਦ ਨੂੰ ਬੰਦ ਕਰਨਾ ਇੰਗਲੈਂਡ ਤੋਂ ਆਉਣ ਵਾਲੇ ਓਮੀਕਰੋਨ ਨੂੰ ਰੋਕਣ ਦਾ ਆਖਰੀ ਉਪਾਅ : ਨਿਕੋਲਾ ਸਟਰਜਨ
NEXT STORY