ਰੋਮ (ਇਟਲੀ) (ਟੇਕ ਚੰਦ ਜਗਤਪੁਰ) : ਪ੍ਰਸਿੱਧ ਗੀਤਕਾਰ ਅਤੇ ਗਾਇਕ ਸੱਤੀ ਖੋਖੇਵਾਲੀਆ ਯੂਰਪ ਭਰ ਵਿੱਚ ਮਨਾਏ ਜਾ ਰਹੇ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਵਿੱਚ ਸੰਗਤਾਂ ਦੇ ਰੂਬਰੂ ਹੋਣਗੇ। ਉਹ ਇਟਲੀ ਤੋਂ ਇਲਾਵਾ ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਸ੍ਰੀ ਗੁਰੂ ਰਵਿਦਾਸ ਸਭਾਵਾਂ ਵਲੋਂ ਮਨਾਏ ਜਾ ਰਹੇ ਗੁਰਪੁਰਬ ਸਬੰਧੀ ਸਮਾਗਮਾਂ ਵਿੱਚ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨ ਲਈ ਉਚੇਚੇ ਤੌਰ 'ਤੇ ਮਾਰਚ ਦੇ ਪਹਿਲੇ ਹਫਤੇ ਪਹੁੰਚ ਰਹੇ ਹਨ। ਸੱਤੀ ਖੋਖੇਵਾਲੀਆ ਦੇ ਧਾਰਮਿਕ ਗੀਤ 'ਗੁਰੂ ਰਵਿਦਾਸ ਦੀਆਂ ਮਿਹਰਾਂ ਮੌਜਾਂ ਲੁੱਟਦੇ ਆਂ ,'ਸ਼ੇਰ ਗੁਰੂ ਰਵਿਦਾਸ ਦੇ " 'ਟੁੱਟੇ ਜੋੜੇ ਨਹੀਓ ਗੰਢਦਾ' ,'ਯੋਧੇ ਗੁਰੂ ਰਵਿਦਾਸ ਦੇ ",'ਗੁਰੂ ਜੀ ਇਸ ਵਾਰੀ' ,' ਸਤਿਗੁਰ ਕਾਸ਼ੀ ਵਾਲੇ ਨੂੰ ਕੋਈ ਲਿਖ ਲਿਖ ਚਿੱਠੀਆਂ ਪਾਵੋ" ਅਤੇ ਇਸ ਸਾਲ ਇਮਲੀ ਦਾ ਬੂਟਾ' 'ਮੁੰਡੇ ਰਵਿਦਾਸੀਆਂ ਦੇ' ਨੂੰ ਸੰਗਤਾਂ ਨੇ ਬੇਹੱਦ ਭਰਵਾਂ ਹੁੰਗਾਰਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਕਿਸਤਾਨ 'ਚ ਅਣਪਛਾਤੇ ਹਮਲਾਵਰਾਂ ਨੇ 3 ਅੱਤਵਾਦੀਆਂ ਨੂੰ ਉਤਾਰਿਆ ਮੌਤ ਦੇ ਘਾਟ, 4 ਹੋਏ ਜ਼ਖਮੀ
NEXT STORY