ਲਾਹੌਰ— ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਸੰਕਲਪ ਲਿਆ ਹੈ ਕਿ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਵਿਚ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਉਹ ਦੇਸ਼ ਨੂੰ ਭ੍ਰਿਸ਼ਟਾਚਾਰ ਦੀ ਸਮੱਸਿਆ ਤੋਂ ਮੁਕਤੀ ਦਿਵਾਉਣਗੇ। ਇਮਰਾਨ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਉਹ ਦੇਸ਼ ਨੂੰ 'ਨਵੇਂ ਪਾਕਿਸਤਾਨ' ਵਿਚ ਬਦਲ ਦੇਣਗੇ। ਇਮਰਾਨ ਨੇ ਕੱਲ ਸ਼ਾਮ ਲਾਹੌਰ ਵਿਚ ਇਕ ਰੈਲੀ ਦੌਰਾਨ ਭ੍ਰਿਸ਼ਟਾਚਾਰ ਅਤੇ ਦੇਸ਼ ਸਾਹਮਣੇ ਖੜ੍ਹੀਆਂ ਹੋਰ ਸਮੱਸਿਆਵਾਂ ਨਾਲ ਲੜਨ ਲਈ ਆਪਣਾ 11 ਸੂਤਰੀ ਏਜੰਡਾ ਪੇਸ਼ ਕੀਤਾ। ਖਾਨ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਸਿੱਖਿਆ ਤੇ ਸਿਹਤ ਖੇਤਰਾਂ ਨੂੰ ਵੀ ਪਹਿਲ ਦੇਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਪੀ.ਐੱਮ.ਐੱਲ.-ਐੱਨ ਸਰਕਾਰ ਦਾ ਧਿਆਨ ਸਿਰਫ ਸੜਕ ਬਣਾਫਣ 'ਤੇ ਹੈ ਪਰ ਉਹ ਮਨੁੱਖ ਵਿਕਾਸ, ਸਿੱਖਿਆ ਤੇ ਸਿਹਤ ਖੇਤਰਾਂ 'ਚ ਹੋਰ ਜ਼ਿਆਦਾ ਨਿਵੇਸ਼ ਕਰਨਗੇ।
ਈਰਾਨ ਸਮਝੌਤੇ ਦਾ ਪ੍ਰਭਾਵ ਉੱਤਰੀ ਕੋਰੀਆ ਗੱਲਬਾਤ 'ਤੇ ਨਹੀਂ : ਟਰੰਪ
NEXT STORY