ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਪਿਛਲੇ ਦਿਨੀਂ ਚੀਨ ਦੇ ਨਾਗਰਿਕਾਂ 'ਤੇ ਜਾਨਲੇਵਾ ਹਮਲਾ ਹੋਇਆ। ਗਵਾਦਰ ਵਿਚ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਦੇ ਤਹਿਤ ਬਣ ਰਹੇ ਚੀਨੀ ਨੇਵਲ ਬੇਸ ਅਤੇ ਡੀਪ ਸੀ ਪੋਰਟ ਦਾ ਵਿਰੋਧ ਕਰਨ ਵਾਲੇ ਬਲੋਚ ਬਾਗੀ ਹੁਣ ਸ਼ਹਿਰਾਂ ਵਿਚ ਵੀ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇੰਨਾ ਹੀ ਨਹੀਂ ਬਲੋਚਿਸਤਾਨ ਵਿਚ ਬਲੋਚ ਬਾਗੀਆਂ ਨੇ ਪਾਕਿਸਤਾਨ ਦੇ 7 ਸੈਨਿਕਾਂ ਨੂੰ ਮਾਰ ਦਿੱਤਾ। ਇਹਨਾਂ ਘਟਨਾਵਾਂ ਨੇ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਬਲੋਚਾਂ ਦੇ ਵੱਧਦੇ ਹਮਲੇ ਦੇ ਮੱਦੇਨਜ਼ਰ ਇਮਰਾਨ ਹੁਣ ਗਵਾਦਰ ਨੂੰ ਕੰਢੇਦਾਰ ਤਾਰਾਂ ਦੀ ਕੰਧ ਨਾਲ ਸੀਲ ਕਰਨ ਵਿਚ ਜੁਟੇ ਹੋਏ ਹਨ। ਇਕ ਰਿਪੋਰਟ ਦੇ ਮੁਤਾਬਕ, ਬਲੋਚ ਬਾਗੀਆਂ ਨੇ ਆਪਣੀ ਰਣਨੀਤੀ ਬਦਲ ਲਈ ਹੈ। ਹੁਣ ਉਹਨਾਂ ਨੇ ਸ਼ਹਿਰੀ ਇਲਾਕਿਆਂ ਵਿਚ ਬੈਲਟ ਐਂਡ ਰੋਡ ਪ੍ਰਾਜੈਕਟ, ਚੀਨ ਦੇ ਨਿਵੇਸ਼ ਅਤੇ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਮੰਗਲਵਾਰ ਨੂੰ ਕਰਾਚੀ ਦੇ ਬਾਹਰੀ ਇਲਾਕੇ ਵਿਚ ਇਕ ਕਾਰ ਸ਼ੋਅਰੂਮ ਦੇ ਅੰਦਰ ਇਕ ਚੀਨੀ ਨਾਗਰਿਕ ਅਤੇ ਉਸ ਦੇ ਸਹਿਯੋਗੀ 'ਤੇ ਜਾਨਲੇਵਾ ਹਮਲਾ ਹੋਇਆ ਸੀ। ਇਸ ਮਾਮਲੇ ਵਿਚ ਉਹ ਵਾਲ-ਵਾਲ ਬਚੇ ਸਨ।
ਪੜ੍ਹੋ ਇਹ ਅਹਿਮ ਖਬਰ- ਨਿਊ ਸਾਊਥ ਵੇਲਜ਼ 'ਚ ਕੋਰੋਨਾ ਦੇ ਨਵੇਂ ਮਾਮਲੇ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਇਕ ਹਫਤੇ ਪਹਿਲਾਂ ਇਕ ਹੋਰ ਚੀਨੀ ਨਾਗਰਿਕ ਦੀ ਕਾਰ ਨੂੰ ਕਰਾਚੀ ਦੇ ਪੋਸ਼ ਕਲਿਫਟਨ ਇਲਾਕੇ ਵਿਚ ਰੈਸਟੋਰੈਂਟ ਦੇ ਬਾਹਰ ਧਮਾਕਾ ਕਰ ਕੇ ਉਡਾ ਦਿੱਤਾ ਗਿਆ। ਇਹਨਾਂ ਦੋਹਾਂ ਹਮਲਿਆਂ ਦੀ ਜ਼ਿੰਮੇਵਾਰੀ ਸਿੰਧੂ ਦੇਸ਼ ਰੈਵੋਲੂਸ਼ਨਰੀ ਆਰਮੀ ਨੇ ਲਈ। ਇੱਥੇ ਦੱਸ ਦਈਏ ਕਿ ਸੀ.ਪੀ.ਈ.ਸੀ. ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਭਿਲਾਸ਼ੀ ਪ੍ਰਾਜੈਕਟ ਬੈਲਟ ਐਂਡ ਰੋਡ ਦਾ ਮਹੱਤਵਪੂਰਨ ਹਿੱਸਾ ਹੈ। ਇਸ ਦੇ ਜ਼ਰੀਏ ਚੀਨ ਦੀ ਅਰਬ ਸਾਗਰ ਤੱਕ ਸਿੱਧੀ ਪਹੁੰਚ ਹੋ ਜਾਵੇਗੀ। ਬਲੋਚ ਲੋਕ ਚੀਨ ਅਤੇ ਪਾਕਿਸਤਾਨ ਦੀ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦਾ ਦੋਸ਼ ਹੈ ਕਿ ਪਾਕਿਸਤਾਨ ਸਰਕਾਰ ਇਸ ਇਲਾਕੇ ਦੇ ਕੁਦਰਤੀ ਸਰੋਤਾਂ ਨੂੰ ਕੱਢ ਕੇ ਪੰਜਾਬ ਦੇ ਲੋਕਾਂ ਦੀ ਤਿਜੋਰੀ ਭਰ ਰਹੀ ਹੈ।
ਯੂਨਾਨ 'ਚ ਫਾਈਜ਼ਰ ਦੇ ਕੋਰੋਨਾ ਵੈਕਸੀਨ ਨਾਲ ਐਲਰਜੀ ਹੋਣ ਦੀ ਸ਼ਿਕਾਇਤ
NEXT STORY