ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਸਿੰਧ ਵਿਧਾਨ ਸਭਾ ਵਿਚ ਅੱਜ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਆਪਸ ਵਿਚ ਭਿੜ ਗਏ। ਹਾਲਤ ਇੰਨੇ ਬੇਕਾਬੂ ਹੋ ਗਏ ਕਿ ਨੇਤਾ ਇਕ-ਦੂਜੇ ਨੂੰ ਜ਼ਮੀਨ 'ਤੇ ਸੁੱਟ-ਸੁੱਟ ਕੇ ਕੁੱਟਦੇ ਨਜ਼ਰ ਆਏ। ਅਸੈਂਬਲੀ ਅੰਦਰਲੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਮਾਮਲਾ ਸੈਨੇਟ ਚੋਣਾਂ ਸੰਬੰਧੀ ਸੀ।
ਅਸਲ ਵਿਚ ਪਾਰਟੀ ਦੇ ਤਿੰਨ ਵਿਧਾਇਕਾਂ ਅਸਲਮ ਆਬਰੋ, ਸ਼ਹਿਰਵਾਰ ਸ਼ਾਰ ਅਤੇ ਕਰੀਬ ਬਖਸ਼ ਗਬੋਲ ਨੇ ਐਲਾਨ ਕੀਤਾ ਸੀਕਿ ਉਹ ਆਪਣੇ ਮਨ ਮੁਤਾਬਕ ਸੈਨੇਟ ਚੋਣਾਂ ਵਿਚ ਵੋਟ ਦੇਣਗੇ। ਪੀ.ਟੀ.ਆਈ. ਦੇ ਉਮੀਦਵਾਰਾਂ ਨੂੰ ਵੋਟ ਨਾ ਦੇਣ ਤੋਂ ਨਾਰਾਜ਼ ਨੇਤਾਵਾਂ ਨੇ ਇਹਨਾਂ ਤਿੰਨੇ ਨੇਤਾਵਾਂ ਨੂੰ ਬਾਗੀ ਕਰਾਰ ਦਿੱਤਾ ਅਤੇ ਉਹਨਾਂ ਦੇ ਵਿਧਾਨ ਸਭਾ ਵਿਚ ਦਾਖਲ ਹੁੰਦੇ ਹੀ ਉਹਨਾਂ 'ਤੇ ਹਮਲਾ ਬੋਲ ਦਿੱਤਾ।
ਆਪਸ ਵਿਚ ਭਿੜੇ ਨੇਤਾਵਾਂ ਨੂੰ ਰੋਕਣ ਲਈ ਪੀ.ਪੀ.ਪੀ. ਨੇਤਾ ਵੀ ਅੱਗੇ ਆਏ ਅਤੇ ਮਾਮਲਾ ਹੋਰ ਵੱਧਦਾ ਚਲਾ ਗਿਆ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸਭਾ ਅੰਦਰ ਕਿਸ ਤਰ੍ਹਾਂ ਹੰਗਾਮਾ ਮਚਿਆ ਹੋਇਆ ਹੈ। ਇੱਥੋਂ ਤੱਕ ਕਿ ਭੀੜ ਇਕ ਨੇਤਾ ਨੂੰ ਹੇਠਾਂ ਸੁੱਟ ਦਿੰਦੀ ਹੈ। ਇਸ ਦੌਰਾਨ ਸਭਾ ਦੇ ਕਈ ਮੈਂਬਰ ਉੱਠ ਕੇ ਬਾਹਰ ਚਲੇ ਗਏ ਪਰ ਗੁੱਸੇ ਵਿਚ ਆਏ ਨੇਤਾ ਆਪਸ ਵਿਚ ਲੜਦੇ ਰਹੇ। ਜੀਓ ਨਿਊਜ਼ ਮੁਤਾਬਕ ਆਬਰੋ ਨੇ ਦੋਸ਼ ਲਗਾਇਆ ਹੈ ਕਿ ਸੈਨੇਟ ਉਮੀਦਵਾਰਾਂ ਦੇ ਟਿਕਟ ਵੇਚੇ ਗਏ ਸਨ ਅਤੇ ਉਹ ਸੈਫੁੱਲਾ ਆਬਰੋ ਅਤੇ ਫੈਸਲ ਵਾਵਡਾ ਦੀ ਚੋਣ ਤੋਂ ਸਹਿਮਤ ਨਹੀਂ ਹਨ। ਉਹਨਾਂ ਨੇ ਸਾਫ ਕਿਹਾ ਕਿ ਉਹ ਪਾਰਟੀਲਾਈਨ 'ਤੇ ਵੋਟ ਨਹੀਂ ਦੇਣਗੇ।
ਵੈਕਸੀਨ ਨਾਲ ਘਟਣਗੇ ਕੋਰੋਨਾ ਮਾਮਲੇ ਪਰ ਜਲਦ ਖ਼ਤਮ ਹੋਵੇਗਾ ਇਹ ਸੋਚਣਾ 'ਅਵਿਸ਼ਵਾਸੀ' : WHO
NEXT STORY