ਇਸਲਾਮਾਬਾਦ (ਇੰਟ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਮੰਗਲਵਾਰ ਨੂੰ ਇਸਲਾਮਾਬਾਦ ਵਿਚ ਗ੍ਰਿਫਤਾਰ ਕਰ ਲਏ ਜਾਣਗੇ, ਇਸਦਾ ਪੂਰਾ ਕਿਰਦਾਰ ਸੋਮਵਾਰ ਸ਼ਾਮ ਹੀ ਰਾਵਲਪਿੰਡੀ ਵਿਚ ਹੋਈ ਉੱਚ ਪੱਧਰੀ ਮੀਟਿੰਗ ਵਿਚ ਤੈਅ ਕਰ ਲਿਆ ਗਿਆ ਸੀ। ਇਸ ਮੀਟਿੰਗ ਵਿਚ ਪਾਕਿਸਤਾਨ ਦੀ ਫੌਜ ਦੇ ਇੰਟਰ ਸਵਰਿਸ ਪਬਲਿਕ ਰਿਲੇਸ਼ਨ, ਡਾਇਰੈਕਟਰ ਜਨਰਲ ਕਾਊਂਟਰ ਇੰਟੈਲੀਜੈਂਸ ਅਤੇ ਆਈ. ਐੱਸ. ਆਈ. ਦੇ 3 ਵੱਡੇ ਅਧਿਕਾਰੀ ਬੈਠੇ। ਸੂਤਰਾਂ ਦਾ ਕਹਿਣਾ ਹੈ ਕਿ ਤਿੰਨੇ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਤੈਅ ਹੋਇਆ ਕਿ ਮੰਗਲਵਾਰ ਨੂੰ ਇਸਲਾਮਾਬਾਦ ਵਿਚ ਹੋਣ ਵਾਲੀ ਇਮਰਾਨ ਖਾਨ ਦੀ ਪੇਸ਼ੀ ਦੌਰਾਨ ਉਨ੍ਹਾਂ ਦੀ ਗ੍ਰਿਫਤਾਰੀ ਕਰ ਲਈ ਜਾਏਗੀ। ਮੀਟਿੰਗ ਦੌਰਾਨ ਹੀ ਪਾਕਿਸਤਾਨੀ ਫੌਜ ਦੇ ਹੈੱਡਕੁਆਰਟਰ ਤੋਂ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਅਤੇ ਫੌਜ ਮੁਖੀ ਨੂੰ ਮੰਗਲਵਾਰ ਨੂੰ ਹੋਣ ਵਾਲੀ ਇਮਰਾਨ ਖਾਨ ਦੀ ਗ੍ਰਿਫਤਾਰੀ ਬਾਰੇ ਸੂਚਿਤ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸਮੂਚੇ ਪਾਕਿਸਤਾਨ ਵਿਚ ਨਾ ਸਿਰਫ ਸਿਆਸੀ ਹਲਚਲ ਤੇਜ਼ ਹੋ ਗਈ ਸਗੋਂ ਫੌਜ ਅਤੇ ਪੁਲਸ ਦੀ ਪੈਟਰੋਲਿੰਗ ਲਾਹੌਰ ਅਤੇ ਇਸਲਾਮਾਬਾਦ ਵਿਚ ਵਧਾ ਦਿੱਤੀ ਗਈ।
ਇਹ ਵੀ ਪੜ੍ਹੋ: ਜ਼ਖ਼ਮੀ ਭਾਰਤੀ ਪਰਬਤਾਰੋਹੀ ਅਨੁਰਾਗ ਦੇ ਸਰੀਰ 'ਚ ਫੈਲੀ ਇਨਫੈਕਸ਼ਨ, ਇਲਾਜ ਲਈ ਲਿਆਂਦਾ ਜਾ ਸਕਦੈ ਦਿੱਲੀ
ਡੇਢ ਘੰਟੇ ਤੱਕ ਚੱਲੀ ਇਸ ਮੀਟਿੰਗ ਤੋਂ ਬਾਅਦ ਆਈ. ਐੱਸ. ਪੀ. ਆਰ. ਵਲੋਂ ਇਮਰਾਨ ਖਾਨ ਵਲੋਂ ਫੌਜ ਦੇ ਅਧਿਕਾਰੀਆਂ ਲਈ ਜਾਰੀ ਕੀਤੇ ਜਾਣ ਵਾਲੇ ਬਿਆਨ ਸਬੰਧੀ ਸਖਤ ਇਤਰਾਜ਼ ਪ੍ਰਗਟਾਇਆ ਗਿਆ। ਇਸ ਇਤਰਾਜ਼ ਵਿਚ ਫੌਜ ਨੇ ਇਮਰਾਨ ਖਾਨ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਉਹ ਫੌਜ ਦੇ ਕਿਸੇ ਵੀ ਅਧਿਕਾਰੀ ਵਿਰੁੱਧ ਬਿਨਾ ਸਬੂਤ ਦੇ ਕੋਈ ਵੀ ਬਿਆਨਬਾਜ਼ੀ ਨਹੀਂ ਕਰ ਸਕਦੇ ਹਨ। ਫੌਜ ਵਲੋਂ ਇਮਰਾਨ ਖਾਨ ਨੂੰ ਜਾਰੀ ਕੀਤੇ ਗਏ ਚਿਤਾਵਨੀ ਭਰੇ ਬਿਆਨ ਵਿਚ ਕਿਹਾ ਗਿਆ ਕਿ ਜੇਕਰ ਉਨ੍ਹਾਂ ਦੇ ਕੋਲ ਫੌਜ ਦੇ ਕਿਸੇ ਅਧਿਕਾਰੀ ਵਿਰੁੱਧ ਕੋਈ ਸਬੂਤ ਹੈ ਤਾਂ ਉਹ ਕਾਨੂੰਨੀ ਤੌਰ ’ਤੇ ਪੇਸ਼ ਕਰਨ। ਆਈ. ਐੱਸ. ਪੀ. ਆਰ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸਿਆਸੀ ਉਦੇਸ਼ਾਂ ਨੂੰ ਪੂਰਾ ਕਰਨ ਲਈ ਫੌਜ ਅਤੇ ਆਈ. ਐੱਸ. ਆਈ. ਦੇ ਉੱਪਰ ਲਗਾਤਾਰ ਹਮਲਾਵਰ ਹੋ ਰਹੇ ਹਨ। ਇਸ ਬਿਆਨ ਦੇ ਜਾਰੀ ਹੋਣ ਤੋਂ ਬਾਅਦ ਹੀ ਪਾਕਿਸਤਾਨ ਵਿਚ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਸੀ ਕਿ ਮੰਗਲਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਹੋ ਸਕਦੀ ਹੈ। ਦੇਖਦੇ ਹੀ ਦੇਖਦੇ ਪਾਕਿਸਤਾਨ ਦੇ ਸਾਰੇ ਵੱਡੇ ਸ਼ਹਿਰਾਂ ਲਾਹੌਰ, ਰਾਵਲਪਿੰਡੀ, ਇਸਲਾਮਾਬਾਦ, ਪੇਸ਼ਾਵਰ ’ਚ ਫੌਜ ਅਤੇ ਪੁਲਸ ਮੁਸਤੈਦ ਹੋਣ ਲੱਗੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗ੍ਰਿਫ਼ਤਾਰ
ਇਮਰਾਨ ਨੂੰ ਵੀ ਗ੍ਰਿਫਤਾਰ ਹੋਣ ਦੀ ਲੱਗ ਗਈ ਸੀ ਭਿਣਕ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣੀ ਗ੍ਰਿਫਤਾਰੀ ਦੀ ਭਿਣਕ ਦੇਰ ਰਾਤ ਲੱਗ ਗਈ ਸੀ। ਇਹੋ ਕਾਰਨ ਹੈ ਕਿ ਜਦੋਂ ਇਮਰਾਨ ਖਾਨ ਮੰਗਲਵਾਰ ਨੂੰ ਇਸਲਾਮਾਬਾਦ ਵਿਚ ਪੇਸ਼ੀ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੇ ਪਾਕਿਸਤਾਨ ਦੀ ਫੌਜ ਦੇ ਅਧਿਕਾਰੀਆਂ ਨੂੰ ਰੱਜ ਕੇ ਨਿਸ਼ਾਨੇ ’ਤੇ ਲਿਆ ਅਤੇ ਆਪਣੀ ਗ੍ਰਿਫਤਾਰੀ ਦੀ ਗੱਲ ਵੀ ਕਹੀ। ਇਮਰਾਨ ਖਾਨ ਆਈ. ਐੱਸ. ਆਈ. ਅਤੇ ਫੌਜ ਦੇ ਵੱਡੇ ਅਧਿਕਾਰੀ ਫੈਸਲ ਨਸੀਰ ’ਤੇ ਨਾ ਸਿਰਫ ਆਪਣੀ ਹੱਤਿਆ ਕਰਾਉਣ ਦਾ ਦੋਸ਼ ਲਗਾਉਂਦੇ ਰਹੇ ਸਗੋਂ ਪਾਕਿਸਤਾਨ ਦੇ ਇਕ ਪੱਤਰਕਾਰ ਦੀ ਹੱਤਿਆ ਕਰਾਉਣ ਦਾ ਦੋਸ਼ ਵੀ ਉਨ੍ਹਾਂ ਦੇ ਸਿਰ ਲਗਾਇਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਗੋਲੀਬਾਰੀ ਦੌਰਾਨ ਜਾਨ ਗੁਆਉਣ ਵਾਲੀ ਭਾਰਤੀ ਇੰਜੀਨੀਅਰ ਦੀ ਮ੍ਰਿਤਕ ਦੇਹ ਲਿਆਂਦੀ ਜਾਵੇਗੀ ਭਾਰਤ
ਪਾਕਿ ’ਚ ਮਾਰਸ਼ਲ ਲਾਅ ਦੀ ਤਿਆਰੀ?
ਪਾਕਿਸਤਾਨ ਦੇ ਮਾਮਲਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨ ਪਾਕਿਸਤਾਨ ਲਈ ਚੰਗੇ ਨਹੀਂ ਹਨ। ਇਮਰਾਨ ਖਾਨ ਨੂੰ ਰੇਂਜਰਸ ਨੇ ਗ੍ਰਿਫਤਾਰ ਕੀਤਾ, ਇਸਦਾ ਕੁਝ ਮਤਲਬ ਹੈ। ਉਥੇ ਮਾਰਸ਼ਲ ਲਾਅ ਲਾਗੂ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਮਾਰਸ਼ਲ ਲਾਅ ਤੋਂ ਬਾਅਦ ਸਭ ਕੁਝ ਫੌਜ ਦੇ ਕੰਟਰੋਲ ਵਿਚ ਆ ਜਾਂਦਾ ਹੈ। ਹੁਣ ਮਾਰਸ਼ਲ ਲਾਅ ਦਾ ਸ਼ੱਖ ਵਧ ਗਿਆ ਹੈ।
ਇਹ ਵੀ ਪੜ੍ਹੋ: ਮਹਾਰਾਜਾ ਚਾਰਲਸ-III ਦੇ ਤਾਜਪੋਸ਼ੀ ਸਮਾਰੋਹ ’ਚ ਸੋਨਮ ਕਪੂਰ ਨੇ ‘ਨਮਸਤੇ’ ਨਾਲ ਕੀਤੀ ਭਾਸ਼ਣ ਦੀ ਸ਼ੁਰੂਆਤ
ਗ੍ਰਿਫਤਾਰੀ ਤੋਂ ਕੁਝ ਘੰਟੇ ਪਹਿਲਾਂ ਇਮਰਾਨ ਨੂੰ ਕਈ ਮਾਮਲਿਆਂ ’ਚ ਮਿਲੀ ਸੀ ਜ਼ਮਾਨਤ
ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਅੱਤਵਾਦ ਰੋਕੂ ਅਦਾਲਤ ਨੇ ਕਈ ਮਾਮਲਿਆਂ ਵਿਚ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਸੀ। ਇਮਰਾਨ ਖਾਨ ਅਜੇ ਦੇਸ਼ਭਰ ਵਿਚ 121 ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਜਿਸ ਵਿਚ ਦੇਸ਼ਦ੍ਰੋਹ, ਅੱਤਵਾਦ, ਈਸ਼ਨਿੰਦਾ ਅਤੇ ਹਿੰਸਾ ਭੜਕਾਉਣ ਦੇ ਦੋਸ਼ ਸ਼ਾਮਲ ਹਨ। ਅੱਤਵਾਦ ਰੋਕੂ ਅਦਾਲਤ ਦੇ ਜੱਜ ਰਾਜਾ ਜਵਾਦ ਅੱਬਾਸ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਦੀ ਅਰਜ਼ੀ ’ਤੇ ਸੁਣਵਾਈ ਕੀਤੀ। ਖਾਨ ਨੇ ਇਥੇ 18 ਮਾਰਚ ਨੂੰ ਸੰਘੀ ਨਿਆਇਕ ਕੰਪਲੈਕਸ ਤੇ ਬਾਹਰ ਹੋਈ ਹਿੰਸਾ ਨਾਲ ਜੁੜੇ ਮਾਮਲਿਆਂ ਵਿਚ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ। ਅਦਾਲਤ ਨੇ ਸਾਰੇ 7 ਮਾਮਲਿਆਂ ਵਿਚ 50,000 ਪਾਕਿਸਤਾਨੀ ਰੁਪਏ ਦੇੇ ਮੁਚਲਕੇ ’ਤੇ ਖਾਨ (70) ਨੂੰ ਜ਼ਮਾਨਤ ਦੇ ਦਿੱਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵੱਡੀ ਖ਼ਬਰ: ਜਿਊਰੀ ਨੇ ਡੋਨਾਲਡ ਟਰੰਪ ਨੂੰ ਜਿਨਸੀ ਸ਼ੋਸ਼ਣ ਲਈ ਠਹਿਰਾਇਆ ਜ਼ਿੰਮੇਵਾਰ, ਸੁਣਾਇਆ ਇਹ ਫ਼ੈਸਲਾ
NEXT STORY