ਲੰਡਨ(ਭਾਸ਼ਾ)- ਅਦਾਕਾਰਾ ਸੋਨਮ ਕਪੂਰ ਨੇ ਮਹਾਰਾਜਾ ਚਾਰਲਸ-III ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਦੇ ਸਮਾਰੋਹ ਵਿਚ ਆਯੋਜਿਤ ਕੰਸਰਟ ਵਿਚ ਰਾਸ਼ਟਰਮੰਡਲ ’ਤੇ ਭਾਸ਼ਣ ਦਿੱਤਾ। ਐਤਵਾਰ ਸ਼ਾਮ ਨੂੰ ਵਿੰਡਸਰ ਕੈਸਲ ਵਿਚ ਆਯੋਜਿਤ ਇਕ ਸਮਾਰੋਹ ਵਿਚ ਕੈਟੀ ਪੈਰੀ ਅਤੇ ਟੇਕ ਦੈਟ ਵਰਗੇ ਪੌਪ ਸਿਤਾਰਿਆਂ ਨੇ ਪੇਸ਼ਕਾਰੀ ਦਿੱਤੀ।
ਇਹ ਵੀ ਪੜ੍ਹੋ: ਮਿਸ ਯੂਨੀਵਰਸ ਆਸਟਰੇਲੀਆ ਦੀ ਫਾਈਨਲਿਸਟ ਸਿਏਨਾ ਨਾਲ ਵਾਪਰਿਆ ਹਾਦਸਾ, 23 ਸਾਲ ਦੀ ਉਮਰ 'ਚ ਮੌਤ
ਅਨਾਮਿਕਾ ਖੰਨਾ ਅਤੇ ਏਮਿਲਾ ਵਿਕਸਟੀਡ ਵਲੋਂ ਤਿਆਰ ਡਰੈੱਸ ਪਹਿਨ ਕੇ ਸਮਾਰੋਹ ਵਿਚ ਸ਼ਾਮਲ ਹੋਈ ਸੋਨਮ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਨਮਸਤੇ’ ਨਾਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਰਾਸ਼ਟਰਮੰਡਲ ਇਕ ਸੰਘ ਹੈ। ਇਕੱਠੇ ਮਿਲ ਕੇ ਅਸੀਂ ਵਿਸ਼ਵ ਦੀ ਆਬਾਦੀ ਦਾ ਇੱਕ ਤਿਹਾਈ ਹਿੱਸਾ ਬਣਾਉਂਦੇ ਹਾਂ। ਦੁਨੀਆ ਦੇ ਸਮੁੰਦਰੀ ਖੇਤਰ ਦਾ ਇਕ ਤਿਹਾਈ ਹਾਂ। ਦੁਨੀਆ ਦੇ ਭੂਮੀ ਖੇਤਰ ਦਾ ਇਕ ਚੌਥਾਈ ਹਾਂ। ਉਨ੍ਹਾਂ ਕਿਹਾ ਕਿ ਸਾਡਾ ਹਰੇਕ ਦੇਸ਼ ਖਾਸ ਹੈ, ਸਾਡੇ ਲੋਕ ਖਾਸ ਹਨ। ਅਸੀਂ ਆਪਣੇ ਇਤਿਹਾਸ ਤੋਂ ਸਿੱਖਦੇ ਹੋਏ ਇਕ ਹੋ ਕੇ ਖੜੇ ਹਾਂ।
ਇਹ ਵੀ ਪੜ੍ਹੋ: ਅਮਰੀਕਾ: ਨਸ਼ੇ 'ਚ ਪਿਕਅੱਪ ਟਰੱਕ ਚਲਾ ਰਹੇ ਭਾਰਤੀ ਡਰਾਈਵਰ ਨੇ ਕਾਰ ਨੂੰ ਮਾਰੀ ਟੱਕਰ, 2 ਮੁੰਡਿਆਂ ਦੀ ਮੌਤ

ਅਸੀਂ ਆਪਣੀ ਵਿਭਿੰਨਤਾ ਅਤੇ ਆਪਣੀਆਂ ਕਦਰਾਂ-ਕੀਮਤਾਂ ਵਿੱਚ ਅਮੀਰ ਹਾਂ ਅਤੇ ਸਾਰਿਆਂ ਲਈ ਇੱਕ ਹੋਰ ਸ਼ਾਂਤੀਪੂਰਨ, ਟਿਕਾਊ ਅਤੇ ਖੁਸ਼ਹਾਲ ਭਵਿੱਖ ਬਣਾਉਣ ਲਈ ਦ੍ਰਿੜ ਹਾਂ ਜਿੱਥੇ ਸਾਰਿਆਂ ਦੀ ਗੱਲ ਸੁਣੀ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਸਿੱਧ ਸੰਗੀਤਕਾਰ ਸਟੀਵ ਵਿਨਵੁੱਡ ਦੇ ਨਾਲ ਰਾਸ਼ਟਰਮੰਡਲ ਦੇ 56 ਦੇਸ਼ਾਂ ਦੇ ਕਲਾਕਾਰਾਂ ਵੱਲੋਂ ਤਿਆਰ ਰਾਸ਼ਟਰਮੰਡਲ ਦੇ ਵਰਚੁਅਲ ਗਾਇਕ ਮੰਡਲ ਦਾ ਪ੍ਰਦਰਸ਼ਨ ਕੀਤਾ। ਸੋਨਮ ਨੇ ਆਪਣੇ ਉਦਯੋਗਪਤੀ ਪਤੀ ਆਨੰਦ ਆਹੂਜਾ ਨਾਲ ਤਾਜਪੋਸ਼ੀ ਸਮਾਰੋਹ 'ਚ ਸ਼ਿਰਕਤ ਕੀਤੀ। ਆਉਣ ਵਾਲੀ ਫਿਲਮ 'ਬਲਾਈਂਡ' 'ਚ ਕੰਮ ਕਰ ਰਹੀ ਸੋਨਮ ਨੇ ਜਸ਼ਨ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤੜਕਸਾਰ ਅਫ਼ਗਾਨਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 4.3 ਰਹੀ ਤੀਬਰਤਾ
NEXT STORY