ਇਸਲਾਮਾਬਾਦ (ਬਿਊਰੋ) - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਕੋਲ ਆਗਾਮੀ ਈਦ ਦੀਆਂ ਛੁੱਟੀਆਂ ਦੌਰਾਨ ਜ਼ਮਾਨ ਪਾਰਕ, ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਇਕ ਹੋਰ ਸੰਭਾਵਿਤ ਜਾਨਲੇਵਾ ਹਮਲਾ ਹੋ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲਾਹੌਰ ਤੋਂ ਇਸਲਾਮਾਬਾਦ ਤੱਕ ਲੰਬੇ ਸਰਕਾਰ ਵਿਰੋਧੀ ਮਾਰਚ ਦੌਰਾਨ ਪਿਛਲੇ ਸਾਲ ਵਜ਼ੀਰਾਬਾਦ ਹਮਲੇ ਤੋਂ ਬਾਅਦ ਇਹ ਦੂਜੀ ਹੱਤਿਆ ਦੀ ਕੋਸ਼ਿਸ਼ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦਾ ਭਾਰਤੀਆਂ ਨੂੰ ਵੱਡਾ ਝਟਕਾ, ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਦੇ ਦਾਖ਼ਲੇ 'ਤੇ ਲਾਈ ਪਾਬੰਦੀ
ਇਮਰਾਨ ਖ਼ਾਨ ਨੇ ਇਹ ਦਾਅਵੇ ਲਾਹੌਰ ਹਾਈ ਕੋਰਟ (ਐੱਲ. ਐੱਚ. ਸੀ.) ’ਚ ਦਾਇਰ ਆਪਣੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੇ, ਜਿਸ ’ਚ ਉਸ ਦੇ ਖ਼ਿਲਾਫ਼ ਦਰਜ 121 ਐੱਫ. ਆਈ. ਆਰ. ਦੇ ਸਬੰਧ ਵਿਚ ਕੋਈ ਕਾਰਵਾਈ ਨਹੀਂ ਕਰਨ ਅਤੇ ਉਨ੍ਹਾਂ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਮੰਗੇ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਗੋਲੀਬਾਰੀ ਦੀ ਘਟਨਾ 'ਚ ਚਾਰ ਲੋਕਾਂ ਦੀ ਮੌਤ, ਦੋਸ਼ੀ ਗ੍ਰਿਫ਼ਤਾਰ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਮੁਖੀ ਨੇ ਦੋਸ਼ ਲਾਇਆ ਕਿ ‘ਉਹ’ ਵਜ਼ੀਰਾਬਾਦ ਵਿਚ ‘ਸੋਚ-ਵਿਉਂਤਬੱਧ’ ਹਮਲੇ ਵਾਂਗ ਇਕ ਹੋਰ ਹੱਤਿਆ ਦੀ ਕੋਸ਼ਿਸ਼ ਦੀ ਯੋਜਨਾ ਬਣਾ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਗੜਬੜੀ ਕਾਰਨ ਹਜ਼ਾਰਾਂ ਯੂ.ਐੱਸ ਏਅਰਲਾਈਨ ਦੀਆਂ ਉਡਾਣਾਂ 'ਚ ਹੋਈ ਦੇਰੀ
NEXT STORY