ਇਸਲਾਮਾਬਾਦ – ਪਾਕਿਸਤਾਨੀ ਫੌਜ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਦਿਮਾਗੀ ਤੌਰ ’ਤੇ ਬੀਮਾਰ’ ਦੱਸਿਆ ਹੈ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਮਰਾਨ ਖਾਨ ਕੌਮੀ ਸੁਰੱਖਿਆ ਲਈ ਸਿੱਧਾ ਖਤਰਾ ਹਨ।
ਇਹ ਪ੍ਰੈੱਸ ਕਾਨਫਰੰਸ ਨਵੇਂ ਚੀਫ ਆਫ ਡਿਫੈਂਸ ਫੋਰਸਿਜ਼ ਹੈੱਡਕੁਆਰਟਰ ਦੇ ਉਦਘਾਟਨ ਤੋਂ ਤੁਰੰਤ ਬਾਅਦ ਹੋਈ। ਰਿਪੋਰਟਰਾਂ ਨਾਲ ਗੱਲਬਾਤ ਕਰਦੇ ਹੋਏ ਲੈਫਟੀਨੈਂਟ ਜਨਰਲ ਚੌਧਰੀ ਨੇ ਕਈ ਵਾਰ ਇਮਰਾਨ ਖਾਨ ਦੀ ਆਲੋਚਨਾ ਕੀਤੀ। ਉਨ੍ਹਾਂ ਖਾਨ ਦਾ ਇਕ ਟਵੀਟ ਵਿਖਾਉਂਦੇ ਹੋਏ ਕਿਹਾਕਿ ਇਹ ਜਾਣ-ਬੁੱਝ ਕੇ ਫੌਜ ਖਿਲਾਫ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਹੈ।
ਭਾਰਤ ਆਏ ਰੂਸੀ ਰਾਸ਼ਟਰਪਤੀ ਪੁਤਿਨ ਨੂੰ PM ਮੋਦੀ ਨੇ ਦਿੱਤੇ ਇਹ ਕੀਮਤੀ ਤੋਹਫ਼ੇ, ਦੇਖੋ ਤਸਵੀਰਾਂ
NEXT STORY