ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫਗਾਨਿਸਤਾਨ ਦੇ ਰਾਜਦੂਤ ਨਜੀਬ ਉਲ੍ਹਾ ਦੀ ਬੇਟੀ ਸਿਲਸਿਲਾ ਦੇ ਅਗਵਾ ਦੇ ਮਾਮਲੇ ਨੂੰ ਅਤਿਅੰਤ ਗੰਭੀਰਤਾ ਨਾਲ ਲੈਂਦੇ ਹੋਏ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੂੰ ਇਸ ਘਟਨਾ ਨਾਲ ਜੁੜੇ ਅਪਰਾਧੀਆਂ ਦੀ ਗ੍ਰਿਫਤਾਰੀ 48 ਘੰਟਿਆਂ ਅੰਦਰ ਕਰਨ ਦੇ ਹੁਕਮ ਦਿੱਤੇ ਹਨ।
ਇਹ ਖ਼ਬਰ ਪੜ੍ਹੋ- ਅਦਿਤੀ ਨੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਤੀਜਾ ਸਥਾਨ ਹਾਸਲ ਕੀਤਾ
ਸਿਲਸਿਲਾ ਜਿਸ ਨੂੰ ਬਾਅਦ ’ਚ ਛੱਡ ਦਿੱਤਾ ਗਿਆ, ਨੂੰ ਸ਼ੁੱਕਰਵਾਰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਬਾਜ਼ਾਰ ’ਚ ਕੁਝ ਖਰੀਦਦਾਰੀ ਕਰਨ ਲਈ ਗਈ ਸੀ। ਇਕ ਟੈਕਸੀ ਵਿਚ ਉਸ ਦੇ ਬੈਠਣ ਦੇ ਨਾਲ ਹੀ ਇਕ ਹੋਰ ਵਿਅਕਤੀ ਜਬਰੀ ਉਸੇ ਟੈਕਸੀ ਵਿਚ ਬੈਠ ਗਿਆ ਅਤੇ ਸਿਲਸਿਲਾ ਨੂੰ ਅਗਵਾ ਕਰ ਕੇ ਲੈ ਗਿਆ। ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਅਧਿਕਾਰੀਆਂ ਨੂੰ ਮੁਲਜ਼ਮਾਂ ਦੀ ਗ੍ਰਿਫਤਾਰੀ 48 ਘੰਟਿਆਂ ਅੰਦਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਹੀ ਅਗਵਾਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਉਸ ਟੈਕਸੀ ਚਾਲਕ ਦਾ ਵੀ ਪਤਾ ਲਾ ਲਿਆ ਗਿਆ ਹੈ, ਜਿਸ ਨੇ ਸਿਲਸਿਲਾ ਨੂੰ ਬਾਅਦ ਵਿਚ ਛੱਡ ਦਿੱਤਾ ਸੀ। ਅਫਗਾਨੀ ਵਿਦੇਸ਼ ਮੰਤਰਾਲਾ ਨੇ ਵੀ ਸਾਰੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੰਗਲਾਦੇਸ਼ 'ਚ ਦੋ ਬੱਸਾਂ ਦੀ ਟੱਕਰ, 6 ਲੋਕਾਂ ਦੀ ਮੌਤ ਤੇ 40 ਜ਼ਖਮੀ
NEXT STORY