ਢਾਕਾ (ਭਾਸ਼ਾ): ਬੰਗਲਾਦੇਸ਼ ਦੇ ਉੱਤਰ ਪੱਛਮੀ ਡਿਵੀਜ਼ਨ ਰੰਗਪੁਰ ਵਿਚ ਐਤਵਾਰ ਨੂੰ ਦੋ ਬੱਸਾਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਵਿਚ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ। ਢਾਕਾ ਟ੍ਰਿਬਿਊਨ ਅਖ਼ਬਾਰ ਨੇ ਸਥਾਨਕ ਪੁਲਸ ਅਤੇ ਬਚੇ ਹੋਏ ਲੋਕਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹਾਦਸਾ ਐਤਵਾਰ ਸਵੇਰੇ ਉਦੋਂ ਵਾਪਰਿਆ ਜਦੋਂ ਦੋਹਾਂ ਬੱਸਾਂ ਵਿਚੋਂ ਇਕ ਬੱਸ ਦਾ ਡਰਾਈਵਰ ਪਹੀਏ 'ਤੇ ਸੁੱਤਾ ਪਿਆ ਸੀ।
ਪੜ੍ਹੋ ਇਹ ਅਹਿਮ ਖਬਰ- ਕੀਨੀਆ : ਬਾਲਣ ਟੈਂਕਰ 'ਚ ਧਮਾਕਾ, 13 ਲੋਕਾਂ ਦੀ ਮੌਤ
ਬਚੇ ਇੱਕ ਵਿਅਕਤੀ ਦੇ ਹਵਾਲੇ ਨਾਲ ਕਿਹਾ ਗਿਆ,"ਅਸੀਂ ਅਤੇ ਕੁਝ ਹੋਰ ਯਾਤਰੀਆਂ ਨੇ ਡਰਾਈਵਰ ਨੂੰ ਕਈ ਵਾਰ ਚੇਤਾਵਨੀ ਦਿੱਤੀ ਸੀ। ਹਾਦਸਾ ਇਸ ਲਈ ਵਾਪਰਿਆ ਕਿਉਂਕਿ ਡਰਾਈਵਰ ਸੌਂ ਗਿਆ ਅਤੇ ਆਪਣਾ ਕੰਟਰੋਲ ਗੁਆ ਬੈਠਾ।"ਅਖ਼ਬਾਰ ਨੇ ਕਿਹਾ ਕਿ ਸਥਾਨਕ ਫਾਇਰ ਸਰਵਿਸ ਨੇ ਬਚਾਅ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ। ਬੱਸ ਡਰਾਈਵਰ ਪੀੜਤ ਲੋਕਾਂ ਵਿਚ ਸ਼ਾਮਲ ਸੀ।ਜ਼ਖਮੀਆਂ ਵਿਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦੋਂਕਿ ਕੁਝ 30 ਨੂੰ ਮੁੱਢਲੀ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਅਫ਼ਗਾਨ ਉੱਪ ਰਾਸ਼ਟਰਪਤੀ ਨੇ ਫਿਰ ਲਗਾਏ ਦੋਸ਼, ਤਾਲਿਬਾਨ ਦੇ ਅਕਸ ਨੂੰ ਚਮਕਾਉਣ ’ਚ ਲੱਗਾ ਪਾਕਿਸਤਾਨ
NEXT STORY