ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਦਰਦ ਬਿਆਨ ਕਰਦਿਆਂ ਕਿਹਾ ਕਿ ਇਕ ਪਾਕਿਸਤਾਨੀ ਹੋਣ ਦੇ ਨਾਤੇ ਉਨ੍ਹਾਂ ਨੇ ਉਦੋਂ ਤੋਂ ਜ਼ਿਆਦਾ ਕਦੀ ‘ਅਪਮਾਨਿਤ’ ਮਹਿਸੂਸ ਨਹੀਂ ਕੀਤਾ, ਜਦੋਂ ਪਾਕਿਸਤਾਨ ਨੇ ਅਫਗਾਨਿਸਤਾਨ ’ਚ ਅੱਤਵਾਦ ਖ਼ਿਲਾਫ ਜੰਗ ਵਿਚ ਅਮਰੀਕਾ ਦਾ ਸਾਥ ਦੇਣ ਦਾ ਫੈਸਲਾ ਕੀਤਾ ਸੀ। ਖਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸ਼ਾਂਤੀ ’ਚ ਤਾਂ ਅਮਰੀਕਾ ਦਾ ਸਾਥ ਦੇ ਸਕਦਾ ਹੈ ਪਰ ਯੁੱਧ ’ਚ ਨਹੀਂ। ਨਵੇਂ ਵਿੱਤੀ ਸਾਲ ਦੇ ਬਜਟ ਨੂੰ ਬਹੁਮਤ ਨਾਲ ਮਨਜ਼ੂਰੀ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਨੈਸ਼ਨਲ ਅਸੈਂਬਲੀ ’ਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਦਰਮਿਆਨ ਖਾਨ ਨੇ ਅਮਰੀਕਾ ਨਾਲ ਭਵਿੱਖ ’ਚ ਸਹਿਯੋਗ ਨੂੰ ਲੈ ਕੇ ਸਪੱਸ਼ਟ ਲਾਈਨ ਖਿੱਚਦਿਆਂ ਕਿਹਾ ਕਿ ਇਹ 9/11 ਤੋਂ ਬਾਅਦ ਅੱਤਵਾਦ ਖਿਲਾਫ ਯੁੱਧ ’ਚ ਪਾਕਿਸਤਾਨ-ਅਮਰੀਕਾ ਦੀ ਭਾਈਵਾਲੀ ਦੇ ਉਲਟ ਸਹਿਯੋਗ ’ਤੇ ਆਧਾਰਿਤ ਹੋਵੇਗਾ, ਜਿਸ ਦੇ ਨਤੀਜੇ ਵਜੋਂ ਪਾਕਿਸਤਾਨ ਨੂੰ ਗੰਭੀਰ ਝਟਕਾ ਲੱਗਾ ਸੀ।
ਇਹ ਵੀ ਪੜ੍ਹੋ : ਨਵੇਂ ਯੁੱਗ ਦੀ ਸ਼ੁਰੂਆਤ ! ਉੱਡਣ ਵਾਲੀ ਕਾਰ ਨੇ ਮਾਰੀ ਸਫ਼ਲ 'ਉਡਾਰੀ', 2 ਮਿੰਟ 'ਚ ਬਣੀ ਜਹਾਜ਼
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੰਨੀਆਂ ਸਾਰੀਆਂ ਸੇਵਾਵਾਂ ਦਿੱਤੀਆਂ, ਤਾਂ ਕੀ ਉਨ੍ਹਾਂ ਨੇ (ਅਮਰੀਕਾ ਨੇ) ਸਾਡੀ ਪ੍ਰਸ਼ੰਸਾ ਕੀਤੀ ਜਾਂ ਸਾਡੇ ਬਲੀਦਾਨਾਂ ਨੂੰ ਸਵੀਕਾਰਿਆ? ਇਸ ਦੀ ਬਜਾਏ ਉਨ੍ਹਾਂ ਨੇ ਸਾਨੂੰ ਪਾਖੰਡੀ ਕਿਹਾ ਤੇ ਸਾਨੂੰ ਦੋਸ਼ ਦਿੱਤਾ। ਪਾਕਿਸਤਾਨ ਦੀ ਤਾਰੀਫ਼ ਕਰਨ ਦੀ ਬਜਾਏ ਸਾਨੂੰ ਬੁੁਰਾ-ਭਲਾ ਕਿਹਾ। ਖਾਨ ਨੇ ਕਿਹਾ ਕਿ ਇਕ ਪਾਕਿਸਤਾਨੀ ਹੋਣ ਦੇ ਨਾਤੇ ਉਨ੍ਹਾਂ ਨੇ ਉਦੋਂ ਤੋਂ ਜ਼ਿਆਦਾ ਅਪਮਾਨਿਤ ਮਹਿਸੂਸ ਕਦੀ ਨਹੀਂ ਕੀਤਾ, ਜਦੋਂ ਪਾਕਿਸਤਾਨ ਨੇ ਅਫਗਾਨਿਸਤਾਨ ’ਚ ਅੱਤਵਾਦ ਖਿਲਾਫ ਯੁੱਧ ਵਿਚ ਅਮਰੀਕਾ ਦਾ ਸਾਥ ਦੇਣ ਦਾ ਫੈਸਲਾ ਕੀਤਾ ਤੇ ਇਸ ਪ੍ਰਕਿਰਿਆ ਵਿਚ ਬਹੁਤ ਨੁਕਸਾਨ ਚੁੱਕਿਆ। ਉਨ੍ਹਾਂ ਨੇ ਪੁੱਛਿਆ, ‘‘ਅਸੀਂ ਅੱਤਵਾਦ ਖ਼ਿਲਾਫ ਯੁੱਧ ’ਚ ਅਮਰੀਕਾ ਦਾ ਪ੍ਰਮੁੱਖ ਸਹਿਯੋਗੀ ਦੇਸ਼ ਬਣਨ ਦਾ ਫੈਸਲਾ ਕੀਤਾ। ਮੈਂ ਵਾਰ-ਵਾਰ ਸਵਾਲ ਚੁੱਕੇ। ਸਾਡਾ ਯੁੱਧ ਨਾਲ ਕੀ ਲੈਣਾ-ਦੇਣਾ ਸੀ? ਕੀ ਕਿਸੇ ਦੇਸ਼ ਨੇ ਕਿਸੇ ਦੂਸਰੇ ਦੇਸ਼ ਦੇ ਯੁੱਧ ਵਿਚ ਵੜ ਕੇ 70 ਹਜ਼ਾਰ ਲੋਕਾਂ ਦੀ ਜਾਨ ਗੁਆਈ? ਖਾਨ ਨੇ ਕਿਹਾ ਕਿ ਪੱਛਮੀ ਏਸ਼ੀਆਈ ਦੇਸ਼ਾਂ ਨਾਲ ਆਰਥਿਕ ਸਬੰਧ ਬਣਾਉਣ ਲਈ ਪਾਕਿਸਤਾਨ ਲਈ ਅਫਗਾਨਿਸਤਾਨ ਵਿਚ ਸ਼ਾਂਤੀ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : ਚੀਨ ਨੇ ਬਣਾਇਆ ਦੁਨੀਆ ਦਾ ਪਹਿਲਾ 5 ਤਾਰਾ ਅੰਡਰਗ੍ਰਾਉੂਂਡ ਹੋਟਲ, ਸਮੁੰਦਰ ’ਚ ਹਨ 16 ਫਲੋਰ
ਬ੍ਰਿਸਬੇਨ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ
NEXT STORY