ਇਸਲਾਮਾਬਾਦ (ਭਾਸ਼ਾ)- ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਦੇ ਮੁਲਤਵੀ ਹੋਣ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਹਜ਼ਾਰਾਂ ਸਮਰਥਕ ‘ਅਮਰ ਬਿੱਲ ਮਰੂਫ਼’ ਜਨਤਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਐਤਵਾਰ ਨੂੰ ਇਸਲਾਮਾਬਾਦ ਵਿੱਚ ਇਕੱਠੇ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਲੜਾਈ ਪਾਕਿਸਤਾਨ ਦੀ ਹੈ, ਪੀਟੀਆਈ ਦੀ ਨਹੀਂ। ਦਿ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਲੋਕਾਂ ਨੂੰ ਆਪਣੀ ਮੰਜ਼ਿਲ 'ਤੇ ਜਲਦੀ ਪਹੁੰਚਣ ਦੀ ਅਪੀਲ ਵੀ ਕੀਤੀ।
ਬੀਤੀ 24 ਮਾਰਚ ਨੂੰ ਇਮਰਾਨ ਨੇ ‘ਡਾਕੂਆਂ ਦੇ ਸਮੂਹ’ ਵਿਰੁੱਧ 27 ਮਾਰਚ ਨੂੰ ਜਨਤਕ ਮੀਟਿੰਗ ਬੁਲਾਈ ਸੀ ਜੋ ਪਿਛਲੇ 30 ਸਾਲਾਂ ਤੋਂ ਦੇਸ਼ ਨੂੰ ਲੁੱਟ ਰਹੇ ਹਨ। ਇਸ ਦੌਰਾਨ ਵਿਰੋਧੀ ਗਠਜੋੜ ਪੀਡੀਐਮ ਦੇ ਬੈਨਰ ਹੇਠ ਜਮੀਅਤ ਉਲੇਮਾ-ਏ-ਇਸਲਾਮ ਪਾਕਿਸਤਾਨ (ਜੇਯੂਆਈ-ਐਫ) ਦੇ ਸਮਰਥਕ ਸ਼੍ਰੀਨਗਰ ਹਾਈਵੇਅ 'ਤੇ ਪਹੁੰਚ ਗਏ ਹਨ। ਡਾਨ ਅਖ਼ਬਾਰ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਨੇਤਾ ਮਰੀਅਮ ਨਵਾਜ਼ ਨੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਮਜ਼ਾ ਸ਼ਾਹਬਾਜ਼ ਨਾਲ ਮਿਲ ਕੇ ਜੀ.ਟੀ.ਰੋਡ ਰਾਹੀਂ ਆਪਣੀ ਪਾਰਟੀ ਦੇ ਕਾਫ਼ਲੇ ਦੀ ਅਗਵਾਈ ਕੀਤੀ ਅਤੇ ਇਸ ਨੂੰ ਪੀਟੀਆਈ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਠੋਕਣ ਦੇ ਬਰਾਬਰ ਦੱਸਿਆ।
ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਨੂੰ ਵੱਡਾ ਝਟਕਾ ; ਬੇਭਰੋਸਗੀ ਮਤੇ ਤੋਂ ਪਹਿਲਾਂ 50 ਮੰਤਰੀ ‘ਲਾਪਤਾ’
ਹਾਲਾਂਕਿ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਚੇਤਾਵਨੀ ਦਿੱਤੀ ਹੈ ਕਿ ਜੇਯੂਆਈ-ਐਫ ਨੂੰ ਇਸਲਾਮਾਬਾਦ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਵਿਰੋਧੀ ਪਾਰਟੀਆਂ ਨੇ ਰੈੱਡ ਜ਼ੋਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਡਾਨ ਨੇ ਪੀਟੀਆਈ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਸਮਾਰੋਹ ਦੀ ਰਿਕਾਡਿੰਗ ਲਈ ਮੀਡੀਆ ਵਾਲਿਆਂ ਨੂੰ ਵੀ ਕੈਮਰੇ ਨਾਲ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਹਾਲਾਂਕਿ ਮੋਬਾਇਲ ਤੋਂ ਉਹ ਇਸ ਦੀ ਫੁਟੇਜ ਅਤੇ ਫੋਟੋਆਂ ਲੈ ਸਕਦੇ ਹਨ। ਕੈਮਰੇ ਨੂੰ ਖਤਰਾ ਪੈਦਾ ਕਰਨ ਵਾਲਾ ਦੱਸਿਆ ਗਿਆ ਹੈ।
ਕਿਊਬਾ 'ਚ ਹਰ ਪਾਸੇ 'ਕੇਕੜਿਆਂ' ਦਾ ਕਬਜ਼ਾ, ਲੋਕਾਂ ਦਾ ਪੈਦਲ ਤੁਰਨਾ ਹੋਇਆ ਮੁਸ਼ਕਲ (ਤਸਵੀਰਾਂ)
NEXT STORY