ਹਵਾਨਾ (ਬਿਊਰੋ): ਕਿਊਬਾ ਦੇਸ਼ ਇਨੀਂ ਦਿਨੀਂ ਕੇਕੜਿਆਂ ਤੋਂ ਪਰੇਸ਼ਾਨ ਹੈ। ਕੇਕੜਿਆਂ ਨੇ ਕਿਊਬਾ ਦੇ ਕਈ ਤਟੀ ਇਲਾਕਿਆਂ ਵਿਚ ਹਮਲਾ ਬੋਲ ਦਿੱਤਾ ਹੈ। ਅਜਿਹਾ ਲੱਗ ਰਿਹਾ ਹੈ ਉਹ ਇਨਸਾਨਾਂ ਤੋਂ ਬਦਲਾ ਲੈਣ ਲਈ ਸਮੁੰਦਰ ਵਿਚੋਂ ਬਾਹਰ ਨਿਕਲ ਕੇ ਜ਼ਮੀਨ 'ਤੇ ਆ ਗਏ ਹੋਣ। ਲਾਲ, ਕਾਲੇ, ਪੀਲੇ ਅਤੇ ਨਾਰੰਗੀ ਰੰਗ ਦੇ ਕੇਕੜਿਆਂ ਨੇ ਖਾੜੀ ਤੋਂ ਲੈ ਕੇ ਸੜਕ ਤੱਕ ਅਤੇ ਜੰਗਲਾਂ ਤੋਂ ਲੈ ਕੇ ਘਰਾਂ ਦੀਆਂ ਕੰਧਾਂ ਤੱਕ ਹਰ ਜਗ੍ਹਾ ਕਬਜ਼ਾ ਕੀਤਾ ਹੋਇਆ ਹੈ। ਕੇਕੜਿਆਂ ਦੇ ਕਬਜ਼ੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਬੇਅ ਆਫ ਪਿਗਸ ਹੈ। ਸਮੱਸਿਆ ਇਹ ਨਹੀਂ ਹੈ ਕਿ ਇਹ ਕੇਕੜੇ ਆਏ ਹਨ ਸਗੋਂ ਇਹ ਹਰ ਸਾਲ ਆਉਂਦੇ ਹਨ। ਮੁਸ਼ਕਲ ਇਹ ਹੈ ਕਿ ਇਸ ਵਾਰ ਇਹ ਜਲਦੀ ਬਾਹਰ ਨਿਕਲ ਆਏ ਹਨ, ਜਿਸ ਦੀ ਤਿਆਰੀ ਸਥਾਨਕ ਸਰਕਾਰਾਂ ਅਤੇ ਲੋਕਾਂ ਨੇ ਨਹੀਂ ਕੀਤੀ ਸੀ।
ਇਹਨਾਂ ਕੇਕੜਿਆਂ ਲਈ ਸਭ ਤੋਂ ਫ਼ਾਇਦੇ ਦਾ ਸਮਾਂ ਕੋਰੋਨਾ ਕਾਲ ਸੀ। ਕੋਰੋਨਾ ਕਾਲ ਵਿਚ ਤਾਲਾਬੰਦੀ ਕਾਰਨ ਦੋ ਸਾਲ ਤੱਕ ਇਨਸਾਨੀ ਗਤੀਵਿਧੀਆਂ ਲੱਗਭਗ ਬੰਦ ਰਹੀਆਂ। ਜੰਗਲਾਂ, ਸਮੁੰਦਰੀ ਇਲਾਕਿਆਂ, ਸੜਕਾਂ ਆਦਿ 'ਤੇ ਲੋਕਾਂ ਦਾ ਆਉਣਾ-ਜਾਣਾ ਬੰਦ ਸੀ। ਕੇਕੜਿਆਂ ਨੂੰ ਪੂਰੀ ਆਜ਼ਾਦੀ ਨਾਲ ਘੁੰਮਣ ਦਾ ਕੁਦਰਤ ਨੇ ਇਹ ਮੌਕਾ ਦਿੱਤਾ ਸੀ।ਉਹ ਕਿਤੇ ਵੀ ਪ੍ਰਜਨਨ ਕਰਨ ਵਿਚ ਸਮਰੱਥ ਸਨ। ਨਤੀਜਾ ਇਹ ਹੋਇਆ ਕਿ ਇਸ ਲੈਟਿਨ ਦੇਸ਼ ਵਿਚ ਕੇਕੜਿਆਂ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧੀ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, 10 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ
ਬੇਅ ਆਫ ਪਿਗਸ ਦੇ ਇਕ ਪਾਸੇ ਸਮੁੰਦਰ, ਉਸ ਦੇ ਕਿਨਾਰੇ-ਕਿਨਾਰੇ ਜੰਗਲ ਇਹਨਾਂ ਦੋਹਾਂ ਵਿਚਕਾਰੋਂ ਲੰਘਦੀ ਸੜਕ ਦਾ ਫਾਇਦਾ ਇਹਨਾਂ ਕੇਕੜਿਆਂ ਨੂੰ ਬਹੁਤ ਜ਼ਿਆਦਾ ਮਿਲਿਆ। ਇਹ ਇਲਾਕਾ ਕਿਊਬਾ ਦੇ ਦੱਖਣੀ ਕਿਨਾਰੇ 'ਤੇ ਸਥਿਤ ਹੈ। ਜ਼ਿਆਦਾਤਰ ਸਮਾਂ ਇਹ ਕੇਕੜੇ ਜਦੋਂ ਬਾਹਰ ਨਿਕਲਦੇ ਹਨ ਤਾਂ ਇਹ ਗੱਡੀਆਂ ਦੇ ਪਹੀਆਂ ਹੇਠਾਂ ਆ ਕੇ ਮਾਰੇ ਜਾਂਦੇ ਹਨ ਪਰ ਪਿਛਲੇ ਦੋ ਸਾਲਾਂ ਤੋਂ ਤਾਲਾਬੰਦੀ ਕਾਰਨ ਆਵਾਜਾਈ ਬੰਦ ਹੋਣ ਕਾਰਨ ਇਹਨਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।ਇਕ ਗੱਡੀ ਪਾਰਕਿੰਗ ਦੀ ਸੁਰੱਖਿਆ ਕਰਨ ਵਾਲੇ ਗਾਰਡ 46 ਸਾਲਾ ਏਜੇਂਲ ਇਰਾਓਲਾ ਕਹਿੰਦੇ ਹਨ ਕਿ ਇਸ ਸਮੇਂ ਟ੍ਰੈਫਿਕ ਘੱਟ ਹੈ। ਪਿਛਲੇ ਦੋ ਸਾਲ ਤੋਂ ਟ੍ਰੈਫਿਕ ਹੋਰ ਵੀ ਜ਼ਿਆਦਾ ਘੱਟ ਸੀ। ਟੂਰਿਸਟ ਵੀ ਬਹੁਤ ਘੱਟ ਸਨ ਜਿਸ ਕਾਰਨ ਕੇਕੜਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਗਿਆ। ਕਿਊਬਾ ਦੇ ਵਾਤਾਵਰਨ ਮੰਤਰਾਲੇ ਦੇ ਵਿਗਿਆਨੀ ਰੀਨਾਲਡੋ ਸੰਟਾਨਾ ਐਗਵਿਲਰ ਨੇ ਕਿਹਾ ਕਿ ਵਿਗਿਆਨੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਇੰਨੀ ਜਲਦੀ ਬਾਹਰ ਕਿਉਂ ਨਿਕਲ ਆਏ।
ਨਿਊਜ਼ੀਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, 10 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ
NEXT STORY