ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਇਸਲਾਮਾਬਾਦ ਦੀ ਇਕ ਸ਼ੀਆ ਮਸਜਿਦ 'ਤੇ ਹੋਏ ਭਿਆਨਕ ਆਤਮਘਾਤੀ ਹਮਲੇ ਦੇ ਸਬੰਧ ਵਿਚ ਵੱਡੀ ਕਾਰਵਾਈ ਕਰਦਿਆਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਖ਼ੈਬਰ ਪਖ਼ਤੂਨਖ਼ਵਾ ਦੇ ਪੇਸ਼ਾਵਰ ਤੋਂ ਦੋ ਮਰਦਾਂ ਅਤੇ ਇਕ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮਰਦ ਆਤਮਘਾਤੀ ਹਮਲਾਵਰ ਦੇ ਭਰਾ ਹਨ।
31 ਮੌਤਾਂ ਨਾਲ ਦਹਿਲ ਗਿਆ ਸੀ ਇਸਲਾਮਾਬਾਦ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਦੌਰਾਨ ਇਸਲਾਮਾਬਾਦ ਵਿੱਚ ਸ਼ੀਆ ਭਾਈਚਾਰੇ ਦੀ ਮਸਜਿਦ ਵਿੱਚ ਹੋਏ ਇਸ ਆਤਮਘਾਤੀ ਧਮਾਕੇ ਵਿੱਚ 31 ਲੋਕਾਂ ਦੀ ਮੌਤ ਹੋ ਗਈ ਸੀ ਅਤੇ 169 ਲੋਕ ਗੰਭੀਰ ਜ਼ਖਮੀ ਹੋਏ ਸਨ। ਇਹ ਹਾਲ ਦੇ ਸਾਲਾਂ ਵਿੱਚ ਸ਼ੀਆ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਸੀ।
ਅਫ਼ਗਾਨਿਸਤਾਨ 'ਚ ਲਈ ਸੀ 5 ਮਹੀਨਿਆਂ ਦੀ ਟ੍ਰੇਨਿੰਗ
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਤੋਂ ਮਿਲੇ ਪਛਾਣ ਪੱਤਰਾਂ ਦੇ ਆਧਾਰ 'ਤੇ ਹਮਲਾਵਰ ਦੀ ਪਛਾਣ ਯਾਸਿਰ ਵਜੋਂ ਹੋਈ ਹੈ, ਜੋ ਪੇਸ਼ਾਵਰ ਦਾ ਰਹਿਣ ਵਾਲਾ ਸੀ। ਸਭ ਤੋਂ ਹੈਰਾਨੀਜਨਕ ਖੁਲਾਸਾ ਇਹ ਹੋਇਆ ਹੈ ਕਿ ਧਮਾਕੇ ਤੋਂ ਪਹਿਲਾਂ ਹਮਲਾਵਰ ਲਗਭਗ ਪੰਜ ਮਹੀਨਿਆਂ ਤੱਕ ਅਫ਼ਗਾਨਿਸਤਾਨ ਵਿੱਚ ਰਿਹਾ ਸੀ। ਉੱਥੇ ਉਸ ਨੇ ਹਥਿਆਰ ਚਲਾਉਣ ਅਤੇ ਆਤਮਘਾਤੀ ਹਮਲਿਆਂ ਨੂੰ ਅੰਜਾਮ ਦੇਣ ਦੀ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਸੀ।
ਨੈੱਟਵਰਕ ਦੀ ਪਛਾਣ ਲਈ ਛਾਪੇਮਾਰੀ ਜਾਰੀ
ਪੁਲਸ ਅਧਿਕਾਰੀਆਂ ਅਨੁਸਾਰ ਹੁਣ ਜਾਂਚ ਏਜੰਸੀਆਂ ਦਾ ਪੂਰਾ ਧਿਆਨ ਇਸ ਹਮਲੇ ਦੇ ਪਿੱਛੇ ਸਰਗਰਮ ਪੂਰੇ ਅੱਤਵਾਦੀ ਨੈੱਟਵਰਕ ਨੂੰ ਤਬਾਹ ਕਰਨ 'ਤੇ ਹੈ। ਹਮਲਾਵਰ ਦੇ ਸੰਭਾਵੀ ਮਦਦਗਾਰਾਂ ਅਤੇ ਹੋਰ ਸੰਪਰਕਾਂ ਦਾ ਪਤਾ ਲਗਾਉਣ ਲਈ ਪੇਸ਼ਾਵਰ ਅਤੇ ਨੌਸ਼ਹਿਰਾ ਵਿੱਚ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੰਪ ਦੀਆਂ ਨੀਤੀਆਂ ਕਾਰਨ 1 ਸਾਲ 'ਚ 10% ਡਿੱਗਿਆ USD, ਸੋਨਾ ਪਹੁੰਚਿਆ ਰਿਕਾਰਡ ਪੱਧਰ 'ਤੇ
NEXT STORY