ਵਾਸ਼ਿੰਗਟਨ (ਇੰਟ) - ਫੇਸਬੁੱਕ ਦੇ ਸੰਸਥਾਪਕ ਅਤੇ ਸੀ. ਈ. ਓ. ਮਾਰਕ ਜ਼ੁਕਰਬਰਗ ਇਕ ਵਾਰ ਫਿਰ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਬਿਲੀਯੇਨੀਅਰ ਇੰਡੈਕਸ ਮੁਤਾਬਕ ਇਸ ਵੇਲੇ ਮਾਰਕ ਜ਼ੁਕਰਬਰਗ ਦੀ ਦੌਲਤ 89.1 ਅਰਬ ਡਾਲਰ ਹੈ।
ਇਸ ਇੰਡੈਕਸ ਵਿਚ 3 ਮਹੀਨਿਆਂ ਦੌਰਾਨ ਜ਼ੁਕਰਬਰਗ ਦੀ ਦੌਲਤ ਦਾ ਆਕਲਨ ਕਰੀਏ ਤਾਂ 22 ਫਰਵਰੀ ਨੂੰ ਉਨ੍ਹਾਂ ਦੀ ਜਾਇਦਾਦ 80.2 ਅਰਬ ਡਾਲਰ ਸੀ। ਇਸ ਤੋਂ ਬਾਅਦ ਇਹ ਲਗਾਤਾਰ ਹੇਠਾਂ ਡਿੱਗਦੀ ਹੋਈ 16 ਮਾਰਚ ਨੂੰ 56.3 ਅਰਬ ਡਾਲਰ ਦੇ ਪੱਧਰ 'ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਜ਼ੁਕਰਬਰਗ ਦੀ ਜਾਇਦਾਦ ਵਿਚ ਫਿਰ ਇਜ਼ਾਫਾ ਹੋਣਾ ਸ਼ੁਰੂ ਹੋਇਆ ਅਤੇ 22 ਮਾਰਚ ਨੂੰ ਇਹ 57.7 ਅਰਬ ਡਾਲਰ ਹੋ ਗਈ। 22 ਅਪ੍ਰੈਲ ਨੂੰ ਜ਼ੁਕਰਬਰਗ ਦੀ ਦੌਲਤ 69.7 ਅਰਬ ਡਾਲਰ ਅਤੇ 22 ਅਤੇ 23 ਮਈ ਨੂੰ 89.1 ਅਰਬ ਡਾਲਰ 'ਤੇ ਪਹੁੰਚ ਗਈ।
ਕੋਰੋਨਾ : ਦੱਖਣੀ ਕੋਰੀਆ ਸਮੁੰਦਰੀ ਅਭਿਆਸ ਲਈ ਭੇਜੇਗਾ ਸਿਰਫ 2 ਜੰਗੀ ਬੇੜੇ
NEXT STORY