ਕਾਠਮੰਡੂ (ਇੰਟ.)-ਨੇਪਾਲ ਦੇ ਰੂਪਾਂਦੇਹੀ ਜ਼ਿਲ੍ਹੇ ਤੋਂ ਪਾਲਪਾ ਜਾ ਰਹੀ ਬੱਸ ਵੀਰਵਾਰ ਦੇਰ ਰਾਤ ਮਧੂਵਨ ਤਾਰਿਫੰਤ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ’ਚ 6 ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖ਼ਮੀ ਹੋ ਗਏ। ਸਾਰੇ ਮ੍ਰਿਤਕ ਪਾਲਪਾ ਦੇ ਰੈਣਾਦੇਵੀ ਚਾਹੜਾ ਗ੍ਰਾਮੀਣ ਨਗਰ ਪਾਲਿਕਾ ਵਾਰਡ ਨੰਬਰ 8 ਖੁਸਰਨੇ ਪਿੰਡ ਦੇ ਨਿਵਾਸੀ ਹਨ। ਮੌਕੇ ’ਤੇ ਪਹੁੰਚੀ ਪੁਲਸ ਬਚਾਅ ਕਾਰਜਾਂ ’ਚ ਜੁਟ ਗਈ ਹੈ। ਹਾਦਸੇ ਤੋਂ ਬਾਅਦ ਬੱਸ ਡਰਾਈਵਰ ਅਤੇ ਸਹਿ-ਡਰਾਈਵਰ ਫਰਾਰ ਹਨ।
ਇਹ ਖ਼ਬਰ ਵੀ ਪੜ੍ਹੋ : ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ, ਘਰ ਆ ਕੇ ਚਾਹ ਪੀਤੀ ਅਤੇ...
ਪਾਲਪਾ ਦੇ ਸੀਨੀਅਰ ਪੁਲਸ ਇੰਸਪੈਕਟਰ ਲੀਲਾ ਬਹਾਦੁਰ ਕੇਸੀ ਨੇ ਦੱਸਿਆ ਕਿ ਤਿੰਨ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸ਼ੁੱਕਰਵਾਰ ਸਵੇਰੇ ਬੱਸ ’ਚੋਂ ਕੱਢ ਲਿਆ ਗਿਆ ਅਤੇ ਪੋਸਟਮਾਰਟਮ ਲਈ ਲੁੰਬੀਨੀ ਖੇਤਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ’ਚ 54 ਸਾਲਾ ਖਿਮਕੁਮਾਰੀ ਰਾਣਾ, 33 ਸਾਲਾ ਨਿਰਮਲਾ ਘਿਮੀਰੇ, 11 ਸਾਲਾ ਸੁਰਮਾ ਘਿਮੀਰੇ, 21 ਸਾਲਾ ਦਾਨਕੁਮਾਰੀ ਖੱਤਰੀ, 45 ਸਾਲਾ ਗੁਣੀ ਗਾਹਾ ਅਤੇ 19 ਸਾਲਾ ਬੀਮਾ ਸ਼ਾਮਲ ਹਨ। ਸਾਰੇ ਰੈਣਾਦੇਵੀ ਛਾਹਰਾ ਗ੍ਰਾਮੀਣ ਨਗਰ ਪਾਲਿਕਾ ਵਾਰਡ ਨੰਬਰ 8 ਦੇ ਵਸਨੀਕ ਹਨ। ਬੱਸ ਸੜਕ ਤੋਂ ਤਕਰੀਬਨ 60 ਮੀਟਰ ਹੇਠਾਂ ਡਿੱਗ ਕੇ ਪਹਾੜੀ ’ਚ ਜਾ ਡਿੱਗੀ ਸੀ। ਹਾਦਸੇ ’ਚ 16 ਜ਼ਖ਼ਮੀਆਂ ਦਾ ਇਲਾਜ ਲੁੰਬੀਨੀ ਖੇਤਰੀ ਹਸਪਤਾਲ ਬੁਟਵਲ ’ਚ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਨਾਲ 36 ਘੰਟੇ ਦੀ ਜੰਗਬੰਦੀ ਦਾ ਕੀਤਾ ਐਲਾਨ
ਸਕੂਲਾਂ 'ਚ ਵਧੀਆਂ ਸਰਦੀ ਦੀਆਂ ਛੁੱਟੀਆਂ, ਮੂਸੇਵਾਲਾ ਕਤਲਕਾਂਡ ਸਬੰਧੀ ਪੁਲਸ ਅੱਗੇ ਪੇਸ਼ ਹੋਏ ਬੱਬੂ ਮਾਨ, ਪੜ੍ਹੋ Top 10
NEXT STORY