ਅਬੂਜਾ : ਨਾਈਜੀਰੀਆ ਦੇ ਦੱਖਣ-ਮੱਧ ਸੂਬੇ ਬੇਨਯੂ ਵਿਚ ਮੰਗਲਵਾਰ ਦੇਰ ਰਾਤ ਇਕ ਸਥਾਨਕ ਭਾਈਚਾਰੇ 'ਤੇ ਸ਼ੱਕੀ ਬੰਦੂਕਧਾਰੀਆਂ ਦੇ ਹਮਲੇ 'ਚ ਘੱਟੋ-ਘੱਟ 10 ਲੋਕ ਮਾਰੇ ਗਏ। ਇਕ ਸਥਾਨਕ ਸਰਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਬੇਨਿਊ ਦੇ ਅਗਾਟੂ ਸਥਾਨਕ ਸਰਕਾਰੀ ਖੇਤਰ ਦੇ ਮੁਖੀ ਫਿਲਿਪ ਅਬੇਨਯਾਕਵੂ ਨੇ ਮੀਡੀਆ ਨੂੰ ਦੱਸਿਆ ਕਿ ਬੰਦੂਕਧਾਰੀਆਂ ਨੇ ਮੰਗਲਵਾਰ ਰਾਤ ਨੂੰ ਰਾਜ ਦੇ ਆਗਾਟੂ ਸਥਾਨਕ ਸਰਕਾਰ ਖੇਤਰ ਵਿਚ ਓਲੇਗੁਮਾਚੀ ਭਾਈਚਾਰੇ ਵਿਚ ਕਈ ਘਰਾਂ ਨੂੰ ਢਾਹ ਕੇ ਹੋਰ ਤਬਾਹੀ ਮਚਾਈ।
ਇਹ ਵੀ ਪੜ੍ਹੋ : ਆਸਟ੍ਰੀਆ 'ਚ ਬੋਲੇ PM ਮੋਦੀ : ਛੇਤੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ ਭਾਰਤ
ਅਬੇਨਯਾਕਵੂ ਨੇ ਕਿਹਾ ਕਿ ਬੰਦੂਕਧਾਰੀ ਆਧੁਨਿਕ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਸਥਾਨਕ ਲੋਕਾਂ ਦੇ ਘਰਾਂ ਨੂੰ ਲੁੱਟਿਆ ਅਤੇ ਖਾਣ-ਪੀਣ ਦੀਆਂ ਚੀਜ਼ਾਂ ਅਤੇ ਪਸ਼ੂਆਂ ਨੂੰ ਲੁੱਟ ਲਿਆ, ਜਦਕਿ ਘੱਟੋ-ਘੱਟ ਸੱਤ ਹੋਰ ਘਰਾਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਬੁੱਧਵਾਰ ਤੜਕੇ ਸਥਾਨਕ ਪੁਲਸ ਨੂੰ ਦਿੱਤੀ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤੀ ਮੂਲ ਦੀ ਬ੍ਰਿਟਿਸ਼ ਸਾਂਸਦ ਸ਼ਿਵਾਨੀ ਰਾਜਾ ਨੇ ਹੱਥ 'ਚ ਸ਼੍ਰੀਮਦਭਾਗਵਤ ਗੀਤਾ ਲੈ ਕੇ ਚੁੱਕੀ ਸਹੁੰ
NEXT STORY