ਲੀਮਾ - ਦੱਖਣੀ ਪੇਰੂ 'ਚ ਜਵਾਲਾਮੁਖੀ ਦੇ ਫੱਟਣ ਨਾਲ ਉਸ ਦਾ ਲਾਵਾ ਅਤੇ ਰਾਖ ਫੈਲਣ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕਿਆਂ 'ਚੋਂ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪੇਰੂ 'ਚ ਓਬਿਨਸ ਜਵਾਲਾਮੁਖੀ ਜ਼ਿਆਦਾ ਸਰਗਰਮ ਹੈ ਅਤੇ ਕੱਲ ਸਵੇਰ ਤੋਂ ਉਥੇ 2 ਜਵਾਲਾਮੁਖੀ ਫਟੇ ਹਨ, ਜਿਸ ਨਾਲ ਉਸ ਦਾ ਲਾਵਾ ਅਤੇ ਗਰਮ ਰਾਖ ਆਲੇ-ਦੁਆਲੇ ਦੇ 8 ਤੋਂ ਜ਼ਿਆਦਾ ਇਲਾਕਿਆਂ 'ਚ ਫੈਲ ਗਈ ਹੈ।
ਪੇਰੂ ਦੇ ਰਾਸ਼ਟਰਪਤੀ ਮਾਰਟਿਨ ਵਿਜ਼ਕਾਰਰ ਨੇ ਲੋਕਾਂ ਨੂੰ ਉਥੋਂ ਨਿਕਲਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਾਲ ਹੀ ਦੇ ਸਾਲਾਂ 'ਚ ਇਸ ਤਰ੍ਹਾਂ ਦੀ ਵੱਡੀ ਘਟਨਾ ਨਹੀਂ ਹੋਈ ਹੈ। ਪੇਰੂ ਦੇ ਜੀਓਫਾਇਜਿਕਸ ਇੰਸਟੀਚਿਊਟ ਦੇ ਅਨੁਮਾਨ 'ਚ ਕਿਹਾ ਕਿ ਜਵਾਲਾਮੁਖੀ ਆਉਣ ਵਾਲੇ ਦਿਨਾਂ 'ਚ ਹੋਰ ਜ਼ਿਆਦਾ ਸਰਗਰਮ ਰਹੇਗਾ ਅਤੇ ਧਮਾਕੇ ਤੋਂ ਬਾਅਦ ਜ਼ਿਆਦਾ ਲਾਵਾ ਅਤੇ ਰਾਖ ਫੈਲ ਜਾਵੇਗੀ। ਇੰਸਟੀਚਿਊਟ ਨੇ ਕਿਹਾ ਕਿ ਜਵਾਲਾਮੁਖੀ 5672 ਮੀਟਰ ਦੀ ਉਚਾਈ ਅਤੇ ਮੋਕਿਊਗੁਓ ਖੇਤਰ 'ਚ ਸਥਿਤ ਹੈ। ਸਾਲ 2013 ਤੋਂ 2016 ਦੀ ਮਿਆਦ 'ਚ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਜ਼ਿਆਦਾ ਦੇਖੀਆਂ ਗਈਆਂ ਹਨ।
'ਭਾਰਤ ਦਾ ਰੂਸ ਤੋਂ ਐੱਸ-400 ਮਿਜ਼ਾਈਲ ਲੈਣਾ ਅਮਰੀਕਾ ਲਈ ਸਮੱਸਿਆ'
NEXT STORY