ਫਰਿਜ਼ਨੋ, (ਨੀਟਾ ਮਾਛੀਕੇ)— ਅਮਰੀਕਾ 'ਚ ਫਰਿਜ਼ਨੋ ਸ਼ਹਿਰ ਦੇ ਲਾਗਲੇ ਟਾਊਨ ਵਾਈਸਾਲੀਆ ਦੇ ਮਾਊਂਟ ਵਿਟਨੀ ਹਾਈ ਸਕੂਲ ਦੇ ਗਰਾਊਂਡ ਵਿੱਚ ਵਾਈਸਾਲੀਆ ਸੀਨੀਅਰ ਖੇਡਾਂ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਖੇਡਾਂ ਵਿੱਚ ਦੁਨੀਆਂ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਲਈ ਪਹੁੰਚੇ ਹੋਏ ਸਨ। ਇਹ ਖੇਡਾਂ ਕਾਲਜ ਦੇ 'ਟ੍ਰੈਕ ਐਂਡ ਫੀਲਡ' ਖੇਤਰ ਵਿੱਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਚਾਰ ਪੰਜਾਬੀ ਸੀਨੀਅਰ ਗੱਭਰੂਆਂ ਨੇ ਵੀ ਹਿੱਸਾ ਲਿਆ ਅਤੇ ਕੁੱਲ 13 ਮੈਡਲ ਆਪਣੇ ਨਾਮ ਕੀਤੇ। ਇਨ੍ਹਾਂ ਖਿਡਾਰੀਆਂ ਵਿੱਚ ਗੁਰਬਖਸ਼ ਸਿੱਧੂ ਨੇ ਡਿਸਕਸ ਥਰੋਅ ਅਤੇ ਰਿਲੇਅ ਰੇਸ , ਕਮਲਜੀਤ ਬੈਨੀਪਾਲ ਨੇ ਦੌੜਾਂ, ਸੁਖਨੈਣ ਸਿੰਘ ਨੇ ਰਿਲੇਅ ਰੇਸ ਅਤੇ ਟਰਿਪਲ ਜੰਪ 'ਚ ਜਿੱਤ ਪ੍ਰਾਪਤ ਕੀਤੀ। ਸੁਖਦੇਵ ਸਿੰਘ ਸਿੱਧੂ ਨੇ ਪਾਵਰ ਵਾਕ ਵਿੱਚ ਮੈਡਲ ਜਿੱਤਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕੀਤਾ।
ਪੰਜਾਬੀ ਭਾਈਚਾਰੇ 'ਚ ਇਸ ਜਿੱਤ ਕਾਰਨ ਖੁਸ਼ੀ ਦੀ ਲਹਿਰ ਹੈ। ਅੱਜ ਦੇ ਨੌਜਵਾਨਾਂ ਦਾ ਖੇਡਾਂ ਨਾਲੋਂ ਮੋਹ ਟੁੱਟਦਾ ਜਾ ਰਿਹਾ ਹੈ , ਅਜਿਹੇ 'ਚ ਅਮਰੀਕਾ ਵਿਖੇ ਪੰਜਾਬੀਆਂ ਦੇ ਜ਼ੋਰਦਾਰ ਪ੍ਰਦਰਸ਼ਨ ਨਾਲ ਹੋਰਾਂ ਨੂੰ ਵੀ ਉਤਸਾਹ ਮਿਲੇਗਾ।
ਕੈਨੇਡਾ : 28 ਸਾਲਾਂ ਤੋਂ ਸ਼ਾਨ ਬਣੇ ਮੈਡਲਾਂ ਦੇ ਮੁੜ ਮਿਲਣ 'ਤੇ ਪੰਜਾਬੀ ਬਜ਼ੁਰਗ ਖੁਸ਼
NEXT STORY