ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜਨੋ ਨਿਵਾਸੀ ਐਥਲੀਟ ਸ. ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ ਦਾ ਨਾਮ ਰੌਸ਼ਨ ਕਰਦੇ ਰਹਿੰਦੇ ਹਨ. ਇਸੇ ਕੜੀ ਤਹਿਤ ਲੰਘੇ ਐਤਵਾਰ ਉਨ੍ਹਾਂ ਕੈਲੀਫੋਰਨੀਆਂ ਦੇ ਸ਼ਹਿਰ ਮੋਰਪਾਰਕ ਵਿੱਚ 69ਵੀਂ ਦੱਖਣੀ ਕੈਲੀਫੋਰਨੀਆ ਸਟ੍ਰਾਈਡਰਜ਼ ਟ੍ਰੈਕ ਐਂਡ ਫੀਲਡ ਗੇਮਾਂ ਵਿੱਚ ਹਿੱਸਾ ਲਿਆ ਤੇ ਕਈ ਮੈਡਲ ਆਪਣੇ ਨਾਮ ਕੀਤੇ। ਇਹ ਖੇਡਾਂ ਮੋਰਪਾਰਕ ਸਿਟੀ ਕਾਲਜ ਸਟੇਡੀਅਮ ਵਿੱਚ ਵਿੱਚ ਹੋਈਆਂ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਸਤੰਬਰ ਤੋਂ ਨਵਾਂ ਨਿਯਮ ਲਾਗੂ
ਇਨ੍ਹਾਂ ਖੇਡਾਂ ਦੌਰਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥਰੋ ਵਿੱਚ 36:36 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ, ਭਾਰ ਥਰੋ ਵਿੱਚ ਵਿੱਚ 12:91 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ ਅਤੇ ਸ਼ਾਟ ਪੁੱਟ ਵਿੱਚ 8:84 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਅਤੇ ਡਿਸਕਸ ਥਰੋ ਵਿੱਚ 26:75 ਮੀਟਰ ਦੀ ਦੂਰੀ ਨਾਲ ਸਿਲਵਰ ਮੈਡਲ ਜਿੱਤਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੈਲੀਫੋਰਨੀਆ, ਐਰੀਜ਼ੋਨਾ ਤੇ ਨੇਵਾਡਾ ਰਾਜ ਦੇ ਲਗਭਗ 200 ਐਥਲੀਟਾਂ ਨੇ ਇਸ ਟਰੈਕ ਅਤੇ ਫੀਲਡ ਮੀਟ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਮੈਂ ਫਰਿਜ਼ਨੋ ਦੇ ਫਲਾਇਰਜ਼ ਕਲੱਬ ਦੀ ਨੁਮਾਇੰਦਗੀ ਕੀਤੀ ਅਤੇ ਕਲੱਬ ਲਈ 38 ਅੰਕ ਪ੍ਰਾਪਤ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ : ਸ਼ੀਆ ਮਸਜਿਦ 'ਚ ਬੰਦੂਕਧਾਰੀ ਦਾਖਲ, ਛੇ ਸ਼ਰਧਾਲੂਆਂ ਦੀ ਕੀਤੀ ਹੱਤਿਆ
NEXT STORY