ਵਾਸ਼ਿੰਗਟਨ — ਬੀਤੇ ਸ਼ੁੱਕਰਵਾਰ ਨੂੰ ਕੱਢੇ ਗਏ ਡ੍ਰਾਅ 'ਚ ਕੋਈ ਜੇਤੂ ਨਾ ਮਿਲਣ 'ਤੇ ਅਮਰੀਕਾ 'ਚ ਮੇਗਾ ਮਿਲੀਅਨਸ ਲਾਟਰੀ ਦੀ ਇਨਾਮੀ ਰਾਸ਼ੀ ਵਧਾ ਕੇ 160 ਕਰੋੜ ਡਾਲਰ (11 ਹਜ਼ਾਰ ਕਰੋੜ ਰੁਪਏ) ਹੋ ਗਈ ਹੈ। ਕਿਸੇ ਲਾਟਰੀ ਦੀ ਇਨਾਮੀ ਰਾਸ਼ੀ ਦਾ ਇਹ ਵਿਸ਼ਵ ਰਿਕਾਰਡ ਹੈ।
ਲਾਟਰੀ ਦਾ ਅਗਲਾ ਡ੍ਰਾਅ ਹੁਣ ਮੰਗਲਵਾਰ ਨੂੰ ਕੱਢਿਆ ਜਾਵੇਗਾ। ਇਸ ਲਾਟਰੀ ਨਾਲ ਜੁੜਿਆ ਮੇਗਾ ਮਿਲੀਅਨਸ ਗਰੁੱਪ ਦੇ ਡਾਇਰੈਕਟਰ ਮੈਡੇਨਿਕਾ ਨੇ ਆਖਿਆ ਕਿ ਮੇਗਾ ਮਿਲੀਅਨਸ ਪਹਿਲਾਂ ਹੀ ਇਤਿਹਾਸਕ ਪਲਾਂ 'ਚ ਦਾਖਲ ਹੋ ਚੁੱਕੀ ਹੈ ਪਰ ਇਹ ਅਸਲ 'ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਨਾਮੀ ਰਾਸ਼ੀ ਨੇ ਹੁਣ ਤੱਕ ਦਾ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ।
ਮੇਗਾ ਮਿਲੀਅਨਸ ਨੂੰ ਮਲਟੀ ਸਟੇਟ ਲਾਟਰੀ ਐਸੋਸੀਏਸ਼ਨ ਪਾਵਰਬਾਲ ਸਮੇਤ ਕਈ ਹੋਰ ਲਾਟਰੀ ਗੇਮਸ ਨਾਲ ਮਿਲ ਕੇ ਸੰਚਾਲਿਤ ਕਰਦੀ ਹੈ। ਇਸ ਲਾਟਰੀ ਦੇ ਜੈੱਕਪਾਟ (ਵੱਡੀ ਇਨਾਮੀ ਰਾਸ਼ੀ) ਨੂੰ ਜਿੱਤਣ ਲਈ ਸਾਰੇ 6 ਨੰਬਰਾਂ ਦਾ ਮਿਲਣਾ ਜ਼ਰੂਰੀ ਹੈ। ਜੇਕਰ ਵਿਸ਼ੇਸ਼ ਲਾਟਰੀ ਨਿਯਮਾਂ ਦੇ ਤਹਿਤ ਇਹ ਸਾਰੇ ਸਹੀ ਪਾਏ ਜਾਂਦੇ ਹਨ ਤਾਂ ਖੇਡਣ ਵਾਲੇ ਨੂੰ ਤੁਰੰਤ 90 ਕਰੋੜ ਡਾਲਰ (ਕਰੀਬ 6 ਹਜ਼ਾਰ ਕਰੋੜ ਰੁਪਏ) ਦੀ ਨਕਦ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।
ਮਾਲਦੀਵ ਦੀ ਸੁਪਰੀਮ ਕੋਰਟ ਨੇ ਯਾਮੀਨ ਦੀ ਹਾਰ ਦੀ ਕੀਤੀ ਪੁਸ਼ਟੀ
NEXT STORY