ਕਾਬੁਲ— ਭਾਰਤ ’ਚ ਅਫ਼ਗ਼ਾਨਿਸਤਾਨ ਦੇ ਰਾਜਦੂਤ ਫਰੀਦ ਮਮੁੰਡਜੇ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਾਂਤੀਪੂਰਨ, ਪ੍ਰਭੂਸੱਤਾ ਸੰਪੂਰਨ ਤੇ ਸਥਿਰ ਅਫ਼ਗ਼ਾਨ ਦੇ ਪ੍ਰਤੀ ਭਾਰਤ ਦੀ ਲੰਬੇ ਸਮੇਂ ਦੀ ਵਚਨਬੱਧਤਾ ਮਜ਼ਬੂਤ ਬਣੀ ਹੋਈ ਹੈ। ਰਾਜਦੂਤ ਫ਼ਰੀਦ ਨੇ ਕਿਹਾ ਕਿ ਕੰਧਾਰ ’ਚ ਭਾਰਤੀ ਵਪਾਰਕ ਦੂਤਘਰ ਨੂੰ ਬੰਦ ਨਹੀਂ ਕੀਤਾ ਗਿਆ ਹੈ ਤੇ ਸਥਾਨਕ ਕਰਮਚਾਰੀਆਂ ਰਾਹੀਂ ਕੰਮ ਕਰਨਾ ਜਾਰੀ ਹੈ। ਮਮੁੰਡਜੇ ਨੇ ਬਿਆਨ ’ਚ ਕਿਹਾ, ਡਿਪਲੋਮੈਟਸ ਨੂੰ ਭਾਰਤ ਵਾਪਸ ਲਿਆਉਣ ਦਾ ਅਸਥਾਈ ਉਪਾਅ ਸੁਰੱਖਿਆ ਆਧਾਰ ਦੇ ਕਾਰਨ ਸੀ।
ਇਹ ਵੀ ਪੜ੍ਹੋ : SCO ਦੀ ਬੈਠਕ ਤੋਂ ਪਹਿਲਾਂ ਐੱਸ. ਜੈਸ਼ੰਕਰ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੂੰ ਮਿਲੇ
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀ ਐਤਵਾਰ ਨੂੰ ਕਿਹਾ ਸੀ ਕਿ ਅਫ਼ਗ਼ਾਨਿਸਤਾਨ ’ਚ ਤੈਨਾਤ ਭਾਰਤੀਆਂ ਨੰ ਬੁਲਾਉਣ ਦਾ ਫ਼ੈਸਲਾ ਵੀ ਅਸਥਾਈ ਹੈ। ਉਨ੍ਹਾਂ ਕਿਹਾ ਸੀ ਕਿ ਭਾਰਤ ਅਫ਼ਗ਼ਾਨਿਸਤਾਨ ’ਚ ਵਧ ਰਹੀ ਸੁਰੱਖਿਆ ਸਥਿਤੀ ’ਤੇ ਬਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਹਾਲਾਂਕਿ ਕੰਧਾਰ ਸ਼ਹਿਰ ਦੇ ਕੋਲ ਜ਼ਬਰਦਸਤ ਲੜਾਈ ਦੇ ਕਾਰਨ ਭਾਰਤੀ ਕਰਮਚਾਰੀਆਂ ਨੂੰ ਫ਼ਿਲਹਾਲ ਵਾਪਸ ਲਿਆਇਆ ਗਿਆ ਹੈ।
ਇਹ ਵੀ ਪੜ੍ਹੋ : ਉੱਤਰੀ ਅਫਗਾਨਿਸਤਾਨ ਵਿੱਚ ਵਧਿਆ ਤਾਲਿਬਾਨ ਦਾ ਖੌਫ਼, ਪਲਾਇਨ ਲਈ ਮਜਬੂਰ ਹੋਏ ਲੋਕ
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਹਫ਼ਤਿਆਂ ’ਚ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਨਾਲ ਚਿੰਤਾਵਾਂ ਵਧੀਆਂ ਹਨ। ਤਾਲਿਬਾਨ ਨੇ ਹਾਲ ਹੀ ’ਚ ਦਾਅਵਾ ਕੀਤਾ ਸੀ ਕਿ ਉਸ ਨੇ ਦੱਖਣੀ ਏਸ਼ੀਆਈ ਦੇਸ਼ ਦੇ 85 ਫ਼ੀਸਦੀ ਤੋਂ ਵੱਧ ਖੇਤਰ ’ਤੇ ਕੰਟਰੋਲ ਕਰ ਲਿਆ ਹੈ। ਭਾਰਤ ਨੇ ਪਹਿਲਾਂ ਹੀ 2020 ’ਚ ਜਲਾਲਾਬਾਦ ਸਥਿਤ ਆਪਣੇ ਮਿਸ਼ਨ ਬੰਦ ਕਰ ਦਿੱਤੇ ਸਨ। ਉਦੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਦਾ ਕਾਰਨ ਕੋਵਿਡ ਸੀ ਪਰ ਹਕੀਕਤ ’ਚ ਫ਼ੈਸਲਾ ਸੁਰੱਖਿਆ ਸਥਿਤੀ ਦੇ ਚਲਦੇ ਲਿਆ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਟਲੀ 'ਚ ਦੋ ਪੰਜਾਬਣ ਭੈਣਾਂ ਨੇ ਪੜ੍ਹਾਈ 'ਚ ਗੱਡੇ ਝੰਡੇ, ਮਾਪਿਆਂ ਤੇ ਦੇਸ਼ ਦਾ ਵਧਾਇਆ ਮਾਣ
NEXT STORY