ਮਾਸਕੋ- ਰੂਸ ਵਿਚ ਭਾਰਤੀ ਦੂਤਘਰ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੇ ਕੁਝ ਖੇਤਰ ਛੱਡਣ ਲਈ ਕਿਹਾ ਹੈ। ਭਾਰਤੀ ਦੂਤਘਰ ਨੇ ਤਿੰਨ ਖੇਤਰ-ਬ੍ਰਾਇੰਸਕ, ਬੇਲਗੋਰੋਡ ਅਤੇ ਕੁਰਸਕ ਨੂੰ ਖਾਲੀ ਕਰਨ ਲਈ ਕਿਹਾ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਭਾਰਤੀ ਦੂਤਘਰ ਨੇ ਕਿਹਾ, "ਬ੍ਰਾਇੰਸਕ, ਬੇਲਗੋਰੋਡ ਅਤੇ ਕੁਰਸਕ ਖੇਤਰਾਂ ਵਿੱਚ ਵੱਸਦੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਹਾਲ ਹੀ ਦੀਆਂ ਘਟਨਾਵਾਂ ਨੂੰ ਲੈ ਕੇ ਚੌਕਸ ਰਹਿਣ ਅਤੇ ਇਨ੍ਹਾਂ ਖੇਤਰਾਂ ਨੂੰ ਅਸਥਾਈ ਤੌਰ 'ਤੇ ਖਾਲੀ ਕਰ ਕੇ ਕਿਤੇ ਹੋਰ ਚਲੇ ਜਾਣ। ਟਰਾਂਸਫਰ ਹੋਣ ਲਈ ਕੋਈ ਵੀ ਭਾਰਤੀ ਵਿਦਿਆਰਥੀ ਇਸ ਈਮੇਲ ਆਈਡੀ edu1.moscow@mea.gov.in ਜਾਂ ਟੈਲੀਫੋਨ ਨੰਬਰ +7 965 277 3414 'ਤੇ ਸੰਪਰਕ ਕਰ ਸਕਦਾ ਹੈ।"
ਇਸ ਤੋਂ ਪਹਿਲਾਂ 9 ਅਗਸਤ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਸਰਕਾਰ ਨੇ ਰੂਸੀ ਹਥਿਆਰਬੰਦ ਬਲਾਂ ਤੋਂ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਦਾ ਮੁੱਦਾ ਸਬੰਧਤ ਮਾਸਕੋ ਅਧਿਕਾਰੀਆਂ ਕੋਲ ਉਠਾਇਆ ਹੈ, ਉਨ੍ਹਾਂ ਕਿਹਾ ਕਿ, 13 ਭਾਰਤੀ ਨਾਗਰਿਕਾਂ ਨੂੰ ਪਹਿਲਾਂ ਹੀ ਰੂਸੀ ਹਥਿਆਰਬੰਦ ਬਲਾਂ ਨੇ ਰਿਹਾਅ ਕਰ ਦਿੱਤਾ ਹੈ।ਜੈਸ਼ੰਕਰ ਦਾ ਇਹ ਪ੍ਰਤੀਕਰਮ ਕਾਂਗਰਸ ਦੇ ਸੰਸਦ ਮੈਂਬਰ ਅਦੂਰ ਪ੍ਰਕਾਸ਼ ਦੁਆਰਾ ਲੋਕ ਸਭਾ ਵਿੱਚ ਰੂਸੀ ਫੌਜ ਵਿੱਚ ਸੇਵਾ ਕਰ ਰਹੇ ਭਾਰਤੀ ਨਾਗਰਿਕਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਆਇਆ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, ਦੋਵਾਂ ਦੇਸ਼ਾਂ ਦੀਆਂ ਏਜੰਸੀਆਂ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਜਲਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੇ ਰੂਸ ਵਿੱਚ ਫੌਜੀ ਸੇਵਾ ਲਈ ਸਵੈ-ਇੱਛਾ ਨਾਲ ਸਮਝੌਤਾ ਕੀਤਾ ਹੈ। ਸਾਰੀਆਂ ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਨੂੰ ਉਚਿਤ ਮੁਆਵਜ਼ੇ ਦੇ ਭੁਗਤਾਨ ਦੁਆਰਾ ਪੂਰਾ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਬਾਅਦ ਹੁਣ ਇਸ ਦੇਸ਼ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮ ਕੀਤੇ ਸਖ਼ਤ
ਰੂਸ ਨੇ ਕਿਹਾ- ਫੌਜੀ ਸੇਵਾ 'ਚ ਭਾਰਤੀਆਂ ਦੇ ਦਾਖਲੇ 'ਤੇ ਪਾਬੰਦੀ
ਰੂਸੀ ਦੂਤਘਰ ਨੇ ਸ਼ਨੀਵਾਰ ਨੂੰ ਆਪਣੀ ਫੌਜ ਵਿਚ ਭਾਰਤੀ ਨਾਗਰਿਕਾਂ ਦੀ ਭਰਤੀ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ 'ਤੇ ਇਕ ਬਿਆਨ ਜਾਰੀ ਕੀਤਾ। ਦੂਤਘਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਤਰ੍ਹਾਂ ਨਾਲ ਭਾਰਤੀਆਂ ਨੂੰ ਫੌਜ ਵਿਚ ਭਰਤੀ ਕਰਨ ਦੀਆਂ ਧੋਖਾਧੜੀ ਵਾਲੀਆਂ ਯੋਜਨਾਵਾਂ ਵਿਚ ਸ਼ਾਮਲ ਨਹੀਂ ਸੀ। ਉਸਨੇ ਕਿਹਾ ਕਿ ਇਸ ਸਾਲ ਅਪ੍ਰੈਲ ਵਿੱਚ ਰੂਸੀ ਸੰਘ ਦੇ ਰੱਖਿਆ ਮੰਤਰਾਲੇ ਨੇ ਭਾਰਤ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਦੇ ਰੂਸੀ ਹਥਿਆਰਬੰਦ ਬਲਾਂ ਵਿੱਚ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੈਲਾਰਾਟ 'ਚ ਰੌਣਕਾਂ ਲਾਉਣਗੇ ਆਰਿਫ਼ ਲੋਹਾਰ
NEXT STORY