ਟੋਰਾਂਟੋ: ਭਾਰਤ-ਕੈਨੇਡਾ ਵਿਚਾਲੇ ਸੰਬੰਧਾਂ ਵਿਚ ਸੁਧਾਰ ਦੀ ਆਸ ਬਣੀ ਹੋਈ ਹੈ। ਹਾਲ ਹੀ ਵਿਚ ਕੁਝ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਜੂਨ ਵਿੱਚ ਅਲਬਰਟਾ ਦੇ ਕਨਾਨਾਸਕਿਸ ਵਿੱਚ G7 ਨੇਤਾਵਾਂ ਦੇ ਸੰਮੇਲਨ ਲਈ ਸੱਦਾ ਦਿੱਤਾ ਸੀ, ਜਿਸ ਨਾਲ ਸਬੰਧਾਂ ਵਿਚ ਸੁਧਾਰ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਇਸ ਕਦਮ ਨਾਲ ਉਕਤ ਸਮੂਹ ਵਿਚ ਸ਼ਾਮਲ ਮੈਂਬਰਾਂ ਦਾ ਮੰਨਣਾ ਹੈ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਆਦਾਨ-ਪ੍ਰਦਾਨ ਤੋਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੁਵੱਲੇ ਸਬੰਧਾਂ ਨੂੰ ਖਾਲਿਸਤਾਨ ਪੱਖੀ ਲਾਬੀ ਦੁਆਰਾ ਖਰਾਬ ਨਹੀਂ ਹੋਣ ਦੇਵੇਗੀ।

ਅਜਿਹਾ ਮੰਨਣ ਵਾਲਿਆਂ ਵਿਚ ਓਟਾਵਾ ਦੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਵੀ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਇਸ ਮਹੀਨੇ ਕੈਨੇਡੀਅਨ ਰਾਜਧਾਨੀ ਅਤੇ ਟੋਰਾਂਟੋ ਵਿੱਚ ਦੋ ਗੋਲਮੇਜ਼ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ਸੀਨੀਅਰ ਭਾਰਤੀ ਅਤੇ ਕੈਨੇਡੀਅਨ ਅਧਿਕਾਰੀ ਸ਼ਾਮਲ ਸਨ ਅਤੇ ਨਾਲ ਹੀ ਵਪਾਰਕ ਸੰਗਠਨਾਂ ਅਤੇ ਹੋਰਾਂ ਦੇ ਨੁਮਾਇੰਦੇ ਵੀ। ਇਕ ਸਮਾਚਾਰ ਏਜੰਸੀ ਨਾਲ ਗੱਲ ਕਰਦੇ ਹੋਏ ਬਿਸਾਰੀਆ ਨੇ ਕਿਹਾ, "ਭਾਰਤੀ ਪੱਖ ਨੂੰ ਜੋ ਸੰਕੇਤ ਮਿਲ ਰਿਹਾ ਹੈ ਉਹ ਇਹ ਹੈ ਕਿ ਕੈਨੇਡਾ ਦੀ ਨਵੀਂ ਸਰਕਾਰ ਪ੍ਰਵਾਸੀ ਰਾਜਨੀਤੀ ਤੋਂ ਉੱਪਰ ਉੱਠੇਗੀ, ਇਹ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਕੰਮ ਕਰੇਗੀ।" ਭਾਵੇਂ ਬਿਸਾਰੀਆ ਨੇ ਸਿੱਧੇ ਤੌਰ 'ਤੇ ਖਾਲਿਸਤਾਨ ਪੱਖੀ ਸਮੂਹਾਂ ਦਾ ਨਾਮ ਨਹੀਂ ਲਿਆ ਪਰ ਅਤੀਤ ਵਿਚ ਉਹ ਭਾਰਤ ਪ੍ਰਤੀ ਓਟਾਵਾ ਦੇ ਰੁਖ਼ ਦੇ ਮਾਮਲੇ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਏ ਸਨ, ਖਾਸ ਕਰਕੇ ਜਦੋਂ ਕਾਰਨੀ ਦੇ ਪੂਰਵ-ਪ੍ਰਧਾਨ ਜਸਟਿਨ ਟਰੂਡੋ ਸਰਕਾਰ ਦੀ ਅਗਵਾਈ ਕਰ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ-Kamala Harris 'ਤੇ ਚਲਾਇਆ ਜਾਵੇ ਮੁਕੱਦਮਾ; ਸਾਬਕਾ ਉਪ ਰਾਸ਼ਟਰਪਤੀ 'ਤੇ ਭੜਕੇ Trump
ਬਿਸਾਰੀਆ ਨੇ ਕਿਹਾ,"ਦੋਵੇਂ ਸਰਕਾਰਾਂ ਹੁਣ ਪੁਸ਼ਟੀ ਕਰ ਰਹੀਆਂ ਹਨ ਕਿ ਸੰਬੰਧਾਂ ਵਿਚ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਹ ਇੱਕ ਕਦਮ-ਦਰ-ਕਦਮ ਪ੍ਰਕਿਰਿਆ ਹੋਵੇਗੀ"।ਕਨਾਨਾਸਕਿਸ ਵਿੱਚ ਹੋਈ ਮੀਟਿੰਗ ਵਿੱਚ ਇਹ ਨੋਟ ਕੀਤਾ ਗਿਆ ਕਿ ਦੋਵੇਂ ਪ੍ਰਧਾਨ ਮੰਤਰੀਆਂ ਨੇ "ਆਪਸੀ ਸਤਿਕਾਰ, ਕਾਨੂੰਨ ਦੇ ਰਾਜ ਅਤੇ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਸਿਧਾਂਤ ਪ੍ਰਤੀ ਵਚਨਬੱਧਤਾ 'ਤੇ ਅਧਾਰਤ ਕੈਨੇਡਾ-ਭਾਰਤ ਸੰਬੰਧਾਂ ਦੀ ਮਹੱਤਤਾ ਦੀ ਪੁਸ਼ਟੀ ਕੀਤੀ"। ਉਨ੍ਹਾਂ ਨੇ ਮਜ਼ਬੂਤ ਇਤਿਹਾਸਕ ਸਬੰਧਾਂ, ਇੰਡੋ-ਪੈਸੀਫਿਕ ਵਿੱਚ ਭਾਈਵਾਲੀ ਅਤੇ ਕੈਨੇਡਾ ਅਤੇ ਭਾਰਤ ਵਿਚਕਾਰ ਮਹੱਤਵਪੂਰਨ ਵਪਾਰਕ ਸਬੰਧਾਂ ਨੂੰ ਡੂੰਘਾ ਕਰਨ ਦੇ ਮੌਕੇ" ਬਾਰੇ ਵੀ ਚਰਚਾ ਕੀਤੀ। ਉਹ ਦੋਵੇਂ ਰਾਜਧਾਨੀਆਂ ਵਿੱਚ ਹਾਈ ਕਮਿਸ਼ਨਰਾਂ ਨੂੰ ਬਹਾਲ ਕਰਨ 'ਤੇ ਸਹਿਮਤ ਹੋਏ। ਇਨ੍ਹਾਂ ਨਿਯੁਕਤੀਆਂ ਦੀ ਪੁਸ਼ਟੀ ਕਰਨ ਲਈ ਕੂਟਨੀਤਕ ਸਮਝੌਤੇ ਅਗਸਤ ਵਿੱਚ ਪੂਰੇ ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਨਵੇਂ ਰਾਜਦੂਤ ਮਿਸ਼ਨਾਂ ਦੀ ਅਗਵਾਈ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਆਪਣਾ ਹੀ ਰਿਕਾਰਡ ਤੋੜ ਗਿਆ ਸਾਊਦੀ ਅਰਬ ! ਸਾਲ 2025 'ਚ ਹੁਣ ਤੱਕ ਦਿੱਤੀ 217 ਲੋਕਾਂ ਨੂੰ ਫਾਂਸੀ
NEXT STORY