Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    6:09:47 AM

  • major terrorist incident in london

    ਲੰਡਨ 'ਚ ਵੱਡੀ ਅੱਤਵਾਦੀ ਵਾਰਦਾਤ: ਦੋ ਯਹੂਦੀਆਂ...

  • putin and trump hold phone call lasting over 90 minutes

    ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ...

  • mi vs srh

    243 ਦੌੜਾਂ ਬਣਾ ਕੇ ਵੀ ਹਾਰੀ ਮੁੰਬਈ ਇੰਡੀਅਨਜ਼,...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੈਨੇਡਾ ਨਾਲ ਯੂਰੇਨੀਅਮ ਡੀਲ ਭਾਰਤ ਲਈ ਕਿਵੇਂ ਮਦਦਗਾਰ ਹੋਵੇਗੀ ?

BLOG News Punjabi(ਬਲਾਗ)

ਕੈਨੇਡਾ ਨਾਲ ਯੂਰੇਨੀਅਮ ਡੀਲ ਭਾਰਤ ਲਈ ਕਿਵੇਂ ਮਦਦਗਾਰ ਹੋਵੇਗੀ ?

  • Edited By Harpreet Singh,
  • Updated: 09 Mar, 2026 04:28 PM
Blog
india canada uranium deal
  • Share
    • Facebook
    • Tumblr
    • Linkedin
    • Twitter
  • Comment

ਹੁਣ ਤੱਕ ਦੀ ਕਹਾਣੀ : ਊਰਜਾ ਸੁਰੱਖਿਆ ਦੀ ਦਿਸ਼ਾ ’ਚ ਯਤਨਸ਼ੀਲ ਭਾਰਤ ਨੇ 2 ਮਾਰਚ ਨੂੰ ਕੈਨੇਡਾ ਦੀ ਕੰਪਨੀ ਕੈਮੇਕੋ ਨਾਲ 2.6 ਅਰਬ ਕੈਨੇਡੀਅਨ ਡਾਲਰ ਦਾ ਸਮਝੌਤਾ ਕੀਤਾ। ਇਸ ਸਮਝੌਤੇ ਤਹਿਤ ਭਾਰਤ ਨੂੰ 2027 ਤੋਂ 2035 ਵਿਚਾਲੇ ਲਗਭਗ 10,000 ਟਨ ਯੂਰੇਨੀਅਮ ਦੀ ਸਪਲਾਈ ਯਕੀਨੀ ਕੀਤੀ ਗਈ ਹੈ।

ਭਾਰਤ ਕੋਲ ਯੂਰੇਨੀਅਮ ਦਾ ਕਿੰਨਾ ਭੰਡਾਰ : ਭਾਰਤ ’ਚ ਯੂਰੇਨੀਅਮ ਦੇ ਘਰੇਲੂ ਅਤੇ ਦਰਾਮਦ ਕੀਤੇ ਭੰਡਾਰ ਦੋਵੇਂ ਮੌਜੂਦ ਹਨ। ਘਰੇਲੂ ਭੰਡਾਰ ’ਚ 4.2-4.3 ਲੱਖ ਟਨ ਅਯਸਕ ਹੈ, ਜੋ ਝਾਰਖੰਡ ਦੇ ਜਾਦੂਗੁੜਾ ਅਤੇ ਤੁਰਮਡੀਹ ਤੇ ਆਂਧਰਾ ਪ੍ਰਦੇਸ਼ ਦੇ ਤੁੰਮਲਪੱਲੇ ਦੀਆਂ ਪ੍ਰਮੁੱਖ ਖਾਨਾਂ ’ਚ ਫੈਲਿਆ ਹੋਇਆ ਹੈ। ਇਸ ਅਯਸਕ ਤੋਂ ਕੱਢੇ ਜਾ ਸਕਣ ਵਾਲੇ ਯੂਰੇਨੀਅਮ ਦੀ ਮਾਤਰਾ 76,000-92,000 ਟਨ ਹੋਣ ਦਾ ਅਨੁਮਾਨ ਹੈ।

ਅਯਸਕ ਅਤੇ ਧਾਤੂ ਦੇ ਵਿਚਾਲੇ ਪਰਿਮਾਣ ਦਾ ਫਰਕ ਇਸ ਲਈ ਹੈ ਕਿਉਂਕਿ ਭਾਰਤੀ ਅਯਸਕ ‘ਨਿਮਨ ਸ਼੍ਰੇਣੀ’ ਦਾ ਹੈ (0.02-0.45 ਫੀਸਦੀ ਸਾਂਦਰਤਾ), ਜਦਕਿ ਕੈਨੇਡਾ ’ਚ ਉੱਚ ਸ਼੍ਰੇਣੀ ਦਾ ਅਯਸਕ ਪਾਇਆ ਜਾਂਦਾ ਹੈ (ਭਾਰਤੀ ਅਯਸਕ ਤੋਂ 10-100 ਗੁਣਾ ਜ਼ਿਆਦਾ ਅਮੀਰ)। ਮਾਤਰਾ ਦੇ ਹਿਸਾਬ ਨਾਲ ਕੈਮੇਕੋ ਵਿਸ਼ਵ ਦੇ 3 ਸਭ ਤੋਂ ਵੱਡੇ ਯੂਰੇਨੀਅਮ ਉਤਪਾਦਕਾਂ ’ਚੋਂ ਇਕ ਹੈ।

ਯੂਰੇਨੀਅਮ ਅਯਸਕ ਦੀ ਦਰਾਮਦ ਕਰਨਾ ਇਸ ਨੂੰ ਕੱਢਣ ਦੀ ਤੁਲਨਾ ’ਚ ਸਸਤਾ ਹੈ ਪਰ ਇਸ ਦੀ ਵਰਤੋਂ ਕਾਨੂੰਨੀ ਤੌਰ ’ਤੇ ਪ੍ਰਮਾਣੂ ਹਥਿਆਰਾਂ ’ਚ ਨਹੀਂ ਕੀਤੀ ਜਾ ਸਕਦੀ। ਇਹੀ ਕਾਰਨ ਹੈ ਕਿ ਭਾਰਤ ਘਰੇਲੂ ਪੱਧਰ ’ਤੇ ਵੀ ਅਯਸਕ ਦੀ ਮਾਈਨਿੰਗ ਕਰਦਾ ਹੈ।

ਕੀ ਇਸ ਸੌਦੇ ’ਚ 2010 ਦਾ ਸਮਝੌਤਾ ਸ਼ਾਮਲ ਹੈ : ਕੈਮੇਕੋ ਦੇ ਨਾਲ ਇਹ ਸਮਝੌਤਾ ਭਾਰਤ-ਕੈਨੇਡਾ ਨਾਗਰਿਕ ਪ੍ਰਮਾਣੂ ਸਹਿਯੋਗ ਸਮਝੌਤੇ (ਐੱਨ. ਸੀ. ਏ.) ਅਧੀਨ ਆਉਂਦਾ ਹੈ। ਇਸ ’ਤੇ 2010 ’ਚ ਦਸਤਖ਼ਤ ਕੀਤੇ ਗਏ ਸਨ, ਪ੍ਰਮਾਣੂ ਸਪਲਾਇਰ ਸਮੂਹ ਵੱਲੋਂ ਭਾਰਤ ਨੂੰ ‘ਕਲੀਨ’ ਛੋਟ ਜਾਰੀ ਕਰਨ ਦੇ 2 ਸਾਲ ਬਾਅਦ, ਜੋ ਬਦਲੇ ’ਚ ਭਾਰਤ ਅਤੇ ਅਮਰੀਕਾ ਵਿਚਾਲੇ 123ਵੇਂ ਪ੍ਰਮਾਣੂ ਸਮਝੌਤੇ ਕਾਰਨ ਸੰਭਵ ਹੋਈ ਸੀ।

ਦੂਜੇ ਪਾਸੇ, ਐੱਨ. ਸੀ. ਏ. ਦੀ ਇਸ ਗੱਲ ਲਈ ਵੀ ਆਲੋਚਨਾ ਕੀਤੀ ਗਈ ਹੈ ਕਿ ਉਹ ਭਾਰਤ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਸਿੱਧੇ ਤੌਰ ’ਤੇ ਸਮਰਥਨ ਦੇ ਰਿਹਾ ਹੈ; ਭਾਰਤ ਨਾਗਰਿਕ ਉਪਯੋਗ ਲਈ ਜਿੰਨਾ ਜ਼ਿਆਦਾ ਯੂਰੇਨੀਅਮ ਦਰਾਮਦ ਕਰਦਾ ਹੈ, ਓਨਾ ਹੀ ਜ਼ਿਆਦਾ ਘਰੇਲੂ ਯੂਰੇਨੀਅਮ ਉਹ ਫੌਜੀ ਵਰਤੋਂ ਲਈ ਯਕੀਨੀ ਕਰ ਸਕਦਾ ਹੈ।

ਭਾਰਤ ਆਪਣੇ ਯੂਰੇਨੀਅਮ ਦੀ ਵਰਤੋਂ ਕਿਵੇਂ ਕਰਦਾ ਹੈ : ਭਾਰਤ ’ਚ ਮੌਜੂਦਾ ਸਮੇਂ ’ਚ ਲਗਭਗ 9 ਗੀਗਾਵਾਟ ਦੀ ਉਤਪਾਦਨ ਸਮਰੱਥਾ ਵਾਲੇ 24 ਪ੍ਰਮਾਣੂ ਰਿਐਕਟਰ ਕਾਰਜਸ਼ੀਲ ਹਨ। 700 ਮੈਗਾਵਾਟ ਸਮਰੱਥਾ ਵਾਲੇ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (ਪੀ. ਐੱਚ. ਡਬਲਯੂ. ਆਰ.) ਮੌਜੂਦਾ ਸਮੇਂ ’ਚ ਭਾਰਤ ਦੀ ਕੁੱਲ ਬਿਜਲੀ ਦਾ 6.7 ਗੀਗਾਵਾਟ, ਭਾਵ ਲਗਭਗ 3 ਫੀਸਦੀ ਉਤਪਾਦਨ ਕਰਦੇ ਹਨ ਅਤੇ ਇਨ੍ਹਾਂ ’ਚ ਬਾਲਣ ਦੇ ਰੂਪ ’ਚ ਯੂਰੇਨੀਅਮ ਦੀ ਵਰਤੋਂ ਹੁੰਦੀ ਹੈ। ਸਰਕਾਰ 2047 ਤੱਕ ਪ੍ਰਮਾਣੂ ਊਰਜਾ ਸਮਰੱਥਾ ਨੂੰ 100 ਗੀਗਾਵਾਟ ਤੱਕ ਵਧਾਉਣ ਲਈ ਵਚਨਬੱਧ ਹੈ। ਹਾਲਾਂਕਿ, ਭੂਮੀ ਪ੍ਰਾਪਤੀ ਅਤੇ ਸਥਾਨਕ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਇਸ ਯੋਗਦਾਨ ਨੂੰ ਵਧਾਉਣ ਦੇ ਪਿਛਲੇ ਯਤਨ ਪ੍ਰਭਾਵਿਤ ਹੋਏ ਹਨ।

ਟ੍ਰਾਂਬੇ ’ਚ ਸਥਿਤ ‘ਧਰੁਵਾ’ ਵਰਗੇ ਖੋਜ ਰਿਐਕਟਰਾਂ ’ਚ ਵੀ ਯੂਰੇਨੀਅਮ ਦੀ ਮਹੱਤਵਪੂਰਨ ਮਾਤਰਾ ਦੀ ਵਰਤੋਂ ਟੈਕਨੀਸ਼ੀਅਮ-99ਐੱਮ ਅਤੇ ਆਇਓਡੀਨ-131 ਵਰਗੇ ਮੈਡੀਕਲ ਆਈਸੋਟੋਪਾਂ ਦੇ ਉਤਪਾਦਨ ਅਤੇ ਉੱਨਤ ਸਮੱਗਰੀ ਵਿਗਿਆਨ ਖੋਜ ਲਈ ਕੀਤੀ ਜਾਂਦੀ ਹੈ।

2025-26 ਦੇ ਕੇਂਦਰੀ ਬਜਟ ’ਚ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਨਵੀਂ ਪੀੜ੍ਹੀ ਦੇ ਛੋਟੇ ਮਾਡਿਊਲਰ ਰਿਐਕਟਰਾਂ ਦੇ ਵਿਕਾਸ ਲਈ 20,000 ਕਰੋੜ ਰੁਪਏ ਅਲਾਟ ਕੀਤੇ, ਜੋ ਆਮ ਤੌਰ ’ਤੇ 3.5 ਫੀਸਦੀ ਭਰਪੂਰ ਯੂਰੇਨੀਅਮ ਦੀ ਵਰਤੋਂ ਕਰਦੇ ਹਨ।

ਘਰੇਲੂ ਯੂਰੇਨੀਅਮ ਦੀ ਵਰਤੋਂ ਪ੍ਰਮਾਣੂ ਜੰਗੀ ਹਥਿਆਰਾਂ (ਜਿਨ੍ਹਾਂ ਦੀ ਗਿਣਤੀ ਮੌਜੂਦਾ ਸਮੇਂ ’ਚ ਲਗਭਗ 170 ਹੋਣ ਦਾ ਅਨੁਮਾਨ ਹੈ) ਅਤੇ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਆਈ. ਐੱਨ. ਐੱਸ. ਅਰਿਹੰਤ ਸ਼੍ਰੇਣੀ ਦੀਆਂ ਪਣਡੁੱਬੀਆਂ ਲਈ ਵੀ ਕੀਤੀ ਜਾਂਦੀ ਹੈ।

ਭਾਰਤ ਦਾ ਪ੍ਰਮਾਣੂ ਊਰਜਾ ਪ੍ਰੋਗਰਾਮ ਕਿਵੇਂ ਚੱਲ ਰਿਹਾ ਹੈ : ਭਾਰਤ ਮੌਜੂਦਾ ਸਮੇਂ ’ਚ ਤਿੰਨ ਪੜਾਵਾਂ ਵਾਲੇ ਪ੍ਰੋਗਰਾਮ ਦੇ ਪਹਿਲੇ ਪੜਾਅ ਤੋਂ ਦੂਜੇ ਪੜਾਅ ’ਚ ਪ੍ਰਵੇਸ਼ ਕਰ ਰਿਹਾ ਹੈ। ਪਹਿਲੇ ਪੜਾਅ ’ਚ, ਫਾਸਟ ਬ੍ਰੀਡਰ ਰਿਐਕਟਰ (ਪੀ. ਐੱਚ. ਆਰ.) ਬਿਜਲੀ ਉਤਪਾਦਨ ਲਈ ਕੁਦਰਤੀ ਯੂਰੇਨੀਅਮ-235 ਦੀ ਵਰਤੋਂ ਕਰਨਗੇ ਅਤੇ ਪਲੂਟੋਨੀਅਮ-239 ਉਪ-ਉਤਪਾਦ ਦੇ ਰੂਪ ’ਚ ਪ੍ਰਾਪਤ ਹੋਵੇਗਾ। ਦੂਜੇ ਪੜਾਅ ’ਚ, ਫਾਸਟ ਬ੍ਰੀਡਰ ਰਿਐਕਟਰ ਬਿਜਲੀ ਉਤਪਾਦਨ, ਯੂਰੇਨੀਅਮ-233 ਅਤੇ ਵਾਧੂ ਪਲੂਟੋਨੀਅਮ-239 ਦੇ ਮਿਸ਼ਰਿਤ ਆਕਸਾਈਡ ਬਾਲਣ ਦੀ ਵਰਤੋਂ ਕਰਨਗੇ। (ਇਨ੍ਹਾਂ ਰਿਐਕਟਰਾਂ ਨੂੰ ਫਾਸਟ ਬ੍ਰੀਡਰ ਰਿਐਕਟਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਖਪਤ ਤੋਂ ਵੱਧ ਬਾਲਣ ਦਾ ਉਤਪਾਦਨ ਕਰਦੇ ਹਨ।) ਕਲਪੱਕਮ ’ਚ ਸਥਿਤ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (ਪੀ. ਐੱਫ. ਬੀ. ਆਰ.) ਮੌਜੂਦਾ ਸਮੇਂ ’ਚ ਚਾਲੂ ਹੋਣ ਦੇ ਉੱਨਤ ਪੜਾਅ ’ਚ ਹੈ।

ਅਖੀਰ ’ਚ, ਉੱਨਤ ਭਾਰੀ ਜਲ ਰਿਐਕਟਰ ਬਾਲਣ ਦੇ ਰੂਪ ’ਚ ਪਲੂਟੋਨੀਅਮ-239 ਅਤੇ ਥੋਰੀਅਮ-232 ਦੀ ਵਰਤੋਂ ਕਰਨਗੇ, ਜਿਸ ਨਾਲ ਬਿਜਲੀ ਅਤੇ ਯੂਰੇਨੀਅਮ-233 ਦਾ ਉਤਪਾਦਨ ਹੋਵੇਗਾ।

ਹੋਮੀ ਜੇ. ਭਾਭਾ ਨੇ ਇਸ ਤਿੰਨ-ਪੜਾਵੀ ਪ੍ਰੋਗਰਾਮ ਦੀ ਕਲਪਨਾ ਇਸ ਤੱਥ ਦਾ ਲਾਭ ਉਠਾਉਣ ਲਈ ਕੀਤੀ ਸੀ ਕਿ ਭਾਰਤ ’ਚ ਵਿਸ਼ਵ ਦੇ ਥੋਰੀਅਮ ਭੰਡਾਰ ਦਾ 20-25 ਫੀਸਦੀ ਹਿੱਸਾ ਮੌਜੂਦ ਹੈ। ਹਾਲਾਂਕਿ, ਇਸ ਪ੍ਰੋਗਰਾਮ ’ਚ ਕਈ ਵਾਰ ਦੇਰੀ ਹੋਈ ਅਤੇ ਲਾਗਤ ’ਚ ਵੀ ਭਾਰੀ ਵਾਧਾ ਹੋਇਆ ਹੈ।

ਡੀ. ਏ. ਈ. ਦੇ ਸਾਬਕਾ ਪ੍ਰਧਾਨ ਅਨਿਲ ਕਾਕੋਡਕਰ ਨੇ ਦੱਸਿਆ ਹੈ ਕਿ ਇਕ ਫਾਸਟ ਬ੍ਰੀਡਰ ਰਿਐਕਟਰ ਵੱਲੋਂ ਦੂਜੇ ਰਿਐਕਟਰ ਨੂੰ ਸ਼ੁਰੂ ਕਰਨ ਲਈ ਲੋੜੀਂਦਾ ਬਾਲਣ ਪੈਦਾ ਕਰਨ ’ਚ ਲੱਗਣ ਵਾਲਾ ਸਮਾਂ (ਡਬਲਿੰਗ ਟਾਈਮ) ਮੌਜੂਦਾ ਸਮੇਂ ’ਚ 15-20 ਸਾਲ ਹੈ। ਇਸ ਪ੍ਰਕਾਰ, 100 ਗੀਗਾਵਾਟ ਬਿਜਲੀ ਉਤਪਾਦਨ ਲਈ ਭਾਰਤ ਨੂੰ ਕਈ ਡਬਲਿੰਗ ਚੱਕਰਾਂ ਤੋਂ ਗੁਜ਼ਰਨਾ ਹੋਵੇਗਾ, ਜੋ ਯੂਰੇਨੀਅਮ ਦੀ ਸਪਲਾਈ ਯਕੀਨੀ ਕਰਨ ਲਈ ਕੀਤੇ ਜਾ ਰਹੇ ਕਈ ਸਮਝੌਤਿਆਂ ਦਾ ਕਾਰਨ ਹੋ ਸਕਦਾ ਹੈ।

-ਵਾਸੁਦੇਵਨ ਮੁਕੁੰਥ

  • India Canada Deal
  • Uranium Deal
  • Helpful

ਦੇਸ਼ ’ਚ ਹੈ ਗਲੋਬਲ ਸਿੱਖਿਆ ਕੇਂਦਰ ਬਣਨ ਦੀ ਤਾਕਤ

NEXT STORY

Stories You May Like

  • iran ready to hand over uranium
    ਈਰਾਨ ਯੂਰੇਨੀਅਮ ਸੌਂਪਣ ਲਈ ਤਿਆਰ, ਅਸੀਂ ਡੀਲ ਦੇ ਬਹੁਤ ਕਰੀਬ; ਡੋਨਾਲਡ ਟਰੰਪ ਦਾ ਵੱਡਾ ਦਾਅਵਾ
  • gurugram land deal  robert vadra  summons  ed  court
    ਗੁਰੂਗ੍ਰਾਮ ਲੈਂਡ ਡੀਲ ਮਾਮਲੇ ’ਚ ਰਾਬਰਟ ਵਾਡਰਾ ਨੂੰ ਸੰਮਨ, ਸ਼ੁਰੂ ਹੋਵੇਗੀ ਦੋਸ਼ ਤੈਅ ਕਰਨ ਦੀ ਸੁਣਵਾਈ
  • hormuz permanently opened
    ਪੱਕੇ ਤੌਰ 'ਤੇ ਖੁੱਲ੍ਹ ਗਿਆ ਹੋਰਮੁਜ਼! ਟਰੰਪ ਦਾ ਵੱਡਾ ਐਲਾਨ, ਚੀਨ ਨਾਲ ਹੋਈ ਡੀਲ
  • russia uranium iran
    ਜੰਗ ਖ਼ਤਮ ਕਰਨ ਵੱਲ ਵੱਡਾ ਕਦਮ ! ਇਰਾਨ ਦਾ ਯੂਰੇਨੀਅਮ ਸੰਭਾਲਣ ਲਈ ਰਾਜ਼ੀ ਹੋਇਆ ਰੂਸ
  • tim cook india
    ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ ਰਣਨੀਤੀ
  • trump in all out mood with iran
    ਈਰਾਨ ਨਾਲ 'ਆਰ-ਪਾਰ' ਦੇ ਮੂਡ 'ਚ ਟਰੰਪ: 'ਜਦੋਂ ਤੱਕ 100% ਡੀਲ ਨਹੀਂ ਹੁੰਦੀ, ਹੋਰਮੁਜ਼ 'ਚ ਜਾਰੀ ਰਹੇਗੀ ਨਾਕਾਬੰਦੀ'
  • hockey craze in canada
    ਕੈਨੇਡਾ 'ਚ ਹਾਕੀ ਦਾ ਜਨੂੰਨ: ਸਟੈਨਲੀ ਕੱਪ ਦੀ ਦੌੜ 'ਚ ਕੈਨੇਡੀਅਨ ਟੀਮਾਂ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ
  • sun pharma acquires organon for rs 1 lakh crore
    ਸਨ ਫਾਰਮਾ ਦੀ ਸਭ ਤੋਂ ਵੱਡੀ ਡੀਲ! 1 ਲੱਖ ਕਰੋੜ ’ਚ ਅਮਰੀਕੀ ਕੰਪਨੀ ਨੂੰ ਖਰੀਦਿਆ
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +