ਇੰਟਰਨੈਸ਼ਨਲ ਡੈਸਕ- ਇਕ ਪਾਸੇ ਸਾਊਦੀ ਅਰਬ ਵਿਜ਼ਨ 2030 ਦੇ ਤਹਿਤ ਖੁਦ ਨੂੰ ਆਧੁਨਿਕ ਅਤੇ ਖੁੱਲ੍ਹੇ ਸਮਾਜ ਵਜੋਂ ਪੇਸ਼ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਇਹ ਮਨੁੱਖੀ ਅਧਿਕਾਰਾਂ ਸਬੰਧੀ ਇਕ ਵਾਰ ਫਿਰ ਵਿਸ਼ਵ ਪੱਧਰ ’ਤੇ ਆਲੋਚਨਾ ਦੇ ਕੇਂਦਰ ਵਿਚ ਹੈ। 2025 ਵਿਚ ਹੁਣ ਤੱਕ 217 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਕੇ ਇਸ ਦੇਸ਼ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਇਨ੍ਹਾਂ ’ਚੋਂ 121 ਲੋਕ ਵਿਦੇਸ਼ੀ ਨਾਗਰਿਕ ਹਨ।
2023 ਵਿਚ ਸ਼ੁਰੂ ਹੋਈ ‘ਵਾਰ ਆਨ ਡਰੱਗਸ’ ਮੁਹਿੰਮ ਹੁਣ ਆਪਣੇ ਸਿਖਰ ’ਤੇ ਪਹੁੰਚ ਗਈ ਹੈ। ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਵੱਡੀ ਗਿਣਤੀ ਵਿਚ ਲੋਕਾਂ ਨੂੰ ਫਾਂਸੀ ਦਿੱਤੀ ਜਾ ਰਹੀ ਹੈ। 2022 ਵਿਚ ਜਿਥੇ ਸਿਰਫ 19 ਲੋਕਾਂ ਨੂੰ ਡਰੱਗਸ ਦੇ ਮਾਮਲਿਆਂ ’ਚ ਫਾਂਸੀ ਦਿੱਤੀ ਗਈ ਸੀ, ਉਥੇ ਹੀ 2025 ਵਿਚ ਇਹ ਅੰਕੜਾ 144 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ- ਔਰਤਾਂ ਦੀ ਸਕੀਮ ਦਾ ਫ਼ਾਇਦਾ ਲੈ ਰਹੇ 14 ਹਜ਼ਾਰ 'ਬੰਦੇ' ! ਸੂਬਾ ਸਰਕਾਰ ਨੂੰ ਲਾ ਗਏ ਕਰੋੜਾਂ ਦਾ ਚੂਨਾ
ਇਸ ਮੁਹਿੰਮ ਦੇ ਤਹਿਤ ਸਾਊਦੀ ਸਰਕਾਰ ਨੇ ਦੇਸ਼ ਭਰ ਵਿਚ ਸਖ਼ਤ ਤਲਾਸ਼ੀ ਮੁਹਿੰਮ, ਬਾਰਡਰ ਚੈੱਕ ਪੁਆਇੰਟਸ ਅਤੇ ਸਮੱਗਲਰਾਂ ਦੀ ਫੜੋ-ਫੜੀ ਤੇਜ਼ ਕਰ ਦਿੱਤੀ ਹੈ। ਇਸ ਸਾਲ ਫਾਂਸੀ ’ਤੇ ਚੜ੍ਹਾਏ ਗਏ ਲੋਕਾਂ ’ਚ 144 ਲੋਕ ਸਿਰਫ਼ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਦੋਸ਼ੀ ਪਾਏ ਗਏ। ਇਹ ਗਿਣਤੀ ਪਿਛਲੇ ਸਾਲ ਨਾਲੋਂ ਕਈ ਗੁਣਾ ਜ਼ਿਆਦਾ ਹੈ, ਜਦੋਂ 117 ਲੋਕਾਂ ਨੂੰ ਅਜਿਹੇ ਮਾਮਲਿਆਂ ਵਿਚ ਫਾਂਸੀ ਦਿੱਤੀ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਟਰੱਕ-ਬੱਸ ਦੀ ਜ਼ਬਰਦਸਤ ਟੱਕਰ, 16 ਲੋਕਾਂ ਦੀ ਮੌਤ
NEXT STORY