ਜਿਨੇਵਾ : ਭਾਰਤ ਨੇ ਅੰਤਰਰਾਸ਼ਟਰੀ ਮੰਚਾਂ ਤੋਂ ‘‘ਬੇਬੁਨਿਆਦ ਅਤੇ ਕੂੜ ਪ੍ਰਚਾਰ'' ਕਰਣ ਨੂੰ ਲੈ ਕੇ ਬੁੱਧਵਾਰ ਨੂੰ ਪਾਕਿਸਤਾਨ ਨੂੰ ਝਾੜ ਪਾਈ ਅਤੇ ਕਿਹਾ ਕਿ ਪਾਕਿਸਤਾਨ ਨਵੀਂ ਦਿੱਲੀ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਵੱਲ ਦੇਖੇ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (UNHRC) ਦੇ 46ਵੇਂ ਸੈਸ਼ਨ ਵਿੱਚ ਪਾਕਿਸਤਾਨ ਦੇ ਪ੍ਰਤਿਨਿੱਧੀ ਦੇ ਬਿਆਨ ਦੇ ਜਵਾਬ ਵਿੱਚ ਜਵਾਬ ਦੇਣ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਭਾਰਤ ਨੇ ਕਿਹਾ ਕਿ ਉਹ ਪਾਕਿਸਤਾਨੀ ਪ੍ਰਤਿਨਿੱਧੀ ਦੁਆਰਾ ਸੰਯੁਕਤ ਰਾਸ਼ਟਰ ਮੰਚ ਦਾ ਇੱਕ ਵਾਰ ਫਿਰ ਦੁਰਵਰਤੋਂ ਕੀਤੇ ਜਾਣ ਨਾਲ ਹੈਰਾਨ ਨਹੀਂ ਹੈ। ਜਿਨੇਵਾ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਦੂਸਰਾ ਸਕੱਤਰ ਸੀਮਾ ਪੁਜਾਨੀ ਨੇ ਕਿਹਾ, ‘‘ਭਾਰਤ ਖਿਲਾਫ ਨਿਰਾਧਾਰ ਅਤੇ ਦੁਰਭਾਵਨਾਪੂਰਣ ਗਲਤ ਪ੍ਰਚਾਰ ਲਈ ਪਾਕਿਸਤਾਨ ਦਾ ਲਗਾਤਾਰ ਵੱਖ-ਵੱਖ ਮੰਚਾਂ ਦਾ ਦੁਰਵਰਤੋਂ ਕਰਨਾ ਕੋਈ ਨਵੀਂ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੁਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਟੁੱਟ ਅੰਗ ਹਨ। ਪੁਜਾਨੀ ਨੇ ਕਿਹਾ, ‘‘ਇਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੁਸ਼ਾਸਨ ਅਤੇ ਵਿਕਾਸ ਯਕੀਨੀ ਕਰਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮ ਸਾਡੇ ਅੰਦਰੂਨੀ ਮਾਮਲੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਸਭ ਤੋਂ ਖ਼ਰਾਬ ਮਨੁੱਖੀ ਅਧਿਕਾਰ ਰਿਕਾਰਡ ਵਾਲੇ ਦੇਸ਼ਾਂ ਵਿੱਚ ਸ਼ਾਮਲ ਦੇਸ਼ ਭਾਰਤ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਵੱਲ ਝਾਂਕੇ। ਪਾਕਿਸਤਾਨ ਵਿੱਚ ਹਿੰਦੂਆਂ, ਈਸਾਈਆਂ ਅਤੇ ਸਿੱਖਾਂ ਸਮੇਤ ਘੱਟ ਗਿਣਤੀਆਂ ਖ਼ਿਲਾਫ ਹਿੰਸਾ, ਸੰਸਥਾਗਤ ਭੇਦਭਾਵ ਅਤੇ ਉਨ੍ਹਾਂ ਦੇ ਉਤਪੀੜਨ ਨੂੰ ਰੇਖਾਂਕਿਤ ਕਰਦੇ ਹੋਏ ਪੁਜਾਨੀ ਨੇ ਕਿਹਾ ਕਿ ਉੱਥੇ ਘੱਟ ਗਿਣਤੀਆਂ ਦੇ ਧਰਮ ਸਥਾਨਾਂ 'ਤੇ ਲਗਾਤਾਰ ਹਮਲੇ ਹੁੰਦੇ ਰਹਿੰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਚੀਨ ਨੇ ਗਰੀਬੀ ਵਿਰੁੱਧ ਲੜਾਈ 'ਚ ਪੂਰੀ ਤਰ੍ਹਾਂ ਜਿੱਤ ਹਾਸਲ ਕੀਤੀ : ਰਾਸ਼ਟਰਪਤੀ
NEXT STORY